image caption:

BOX OFFICE :100 ਕਰੋੜ ਦੇ ਕਲੱਬ ‘ਚ ਸ਼ਾਮਲ ਹੋਈ ‘ਬਾਗੀ 3’

ਪਿੱਛਲੇ ਹਫਤੇ ਸਿਨੇਮਾਘਰਾਂ &lsquoਚ ਰਿਲੀਜ਼ ਹੋਈ ਫਿਲਮ &lsquoਬਾਗੀ 3&rsquo ਨੂੰ ਬਾਕਸ ਆਫਿਸ &lsquoਤੇ ਪ੍ਰਸ਼ੰਸਕਾਂ ਵਲੋਂ ਬਾਕਸ ਆਫ਼ਿਸ &lsquoਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਫਿਲਮ &lsquoਚ ਟਾਈਗਰ ਸ਼ਰਾਫ਼ ਤੇ ਸ਼ਰਧਾ ਕਪੂਰ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ| ਫਿਲਮ ਨੇ ਬਾਕਸ ਆਫਿਸ ਤੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ| ਤੁਹਾਨੂੰ ਦੱਸ ਦੇਈਏ ਫਿਲਮ ਹੁਣ ਤਕ ਭਾਰਤ &lsquoਚ 90.67 ਕਰੋੜ, ਜਦਕਿ ਵਿਦੇਸ਼ &lsquoਚ 21.63 ਕਰੋੜ ਦੀ ਕਮਾਈ ਕੀਤੀ ਹੈ| ਫਿਲਮ ਨੇ ਕੁੱਲ ਮਿਲਾ ਕੇ 112.3 ਕਰੋੜ ਦਾ ਕਾਰੋਬਾਰ ਕਰ ਲਿਆ ਹੈ| ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ &lsquoਤੇ ਸ਼ੇਅਰ ਕੀਤੇ ਹਨ|

ਜ਼ਿਕਰਯੋਗ ਹੈ ਕਿ ਫਿਲਮ &lsquoਬਾਗੀ 3&rsquo ਦਾ ਨਿਰਦੇਸ਼ਨ ਅਹਿਮਦ ਖਾਨ ਵਲੋਂ ਕੀਤਾ ਗਿਆ, ਜਦਕਿ ਸਾਜ਼ਿਦ ਨਾਡਿਆਵਾਲਾ ਵਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ| ਫਿਲਮ ਵਿੱਚ ਟਾਈਗਰ ਸ਼ਰਾਫ਼ ਤੇ ਸ਼ਰਧਾ ਕਪੂਰ ਤੋਂ ਇਲਾਵਾ ਰਿਤੇਸ਼ ਦੇਸ਼ਮੁੱਖ, ਚੰਕੀ ਪਾਂਡੇ, ਆਸ਼ੂਤੋਸ਼ ਰਾਣਾ,ਸਤੀਸ਼ ਕੌਸ਼ਿਕ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ| ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ਵਿੱਚ ਬਾਕਸ ਆਫਿਸ &lsquoਤੇ ਚੰਗਾ ਕਾਰੋਬਾਰ ਕਾਰਨ ਵਿੱਚ ਸਫਲ ਰਹੇਗੀ|