image caption:

ਸਚਿਨ ਦਾ ਇਹ ਰਿਕਾਰਡ ਨਹੀਂ ਤੋੜ ਸਕਦਾ ਵਿਰਾਟ ਕੋਹਲੀ : ਸਹਿਵਾਗ

 ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਜਦੋਂ ਆਪਣੇ ਰੰਗ ਵਿੱਚ ਬੱਲੇਬਾਜ਼ੀ ਕਰ ਰਹੇ ਹੋਣ ਤਾਂ ਉਨ੍ਹਾਂ ਨੂੰ ਰੋਕ ਪਾਉਣਾ ਆਸਾਨ ਨਹੀਂ ਹੈ । ਕੋਹਲੀ ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਕਈ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ । ਆਪਣੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਕੋਹਲੀ ਸਚਿਨ ਤੇਂਦੁਲਕਰ ਦੇ ਕੁਝ ਰਿਕਾਰਡ ਤੋੜਨ ਦੇ ਕਰੀਬ ਪਹੁੰਚ ਚੁੱਕੇ ਹਨ ।

ਇਸ ਵਿੱਚ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਵਿਰਾਟ ਇਸ ਜਨਰੇਸ਼ਨ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ ਹਨ ਅਤੇ ਉਹ ਇੱਕ ਰਿਕਾਰਡ ਨੂੰ ਛੱਡ ਕੇ ਤੇਂਦੁਲਕਰ ਦੇ ਜ਼ਿਆਦਾਤਰ ਰਿਕਾਰਡ ਤੋੜ ਸਕਦੇ ਹਨ ।

ਇਕ ਇੰਟਵਿਊ ਵਿੱਚ ਸਹਿਵਾਗ ਨੇ ਕਿਹਾ ਕਿ ਇਸ ਸਮੇਂ ਕੋਹਲੀ ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ ਅਤੇ ਜਿਸ ਹਿਸਾਬ ਨਾਲ ਉਹ ਦੌੜਾਂ ਬਣਾ ਰਹੇ ਹਨ ਉਸ ਦਾ ਕੋਈ ਵੀ ਮੁਕਾਬਲਾ ਨਹੀਂ ਹੈ । ਜਿਸ ਕਾਰਨ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਸਚਿਨ ਤੇਂਦੁਲਕਰ ਦੇ ਜ਼ਿਆਦਾਤਰ ਰਿਕਾਰਡ ਆਪਣੇ ਨਾਂ ਕਰ ਲੈਣਗੇ ।

ਇਸ ਪ੍ਰੋਗਰਾਮ ਦੌਰਾਨ ਸਹਿਵਾਗ ਨੇ ਕਿਹਾ ਕਿ ਸਚਿਨ ਦਾ 200 ਟੈਸਟ ਮੈਚ ਖੇਡਣ ਦਾ ਰਿਕਾਰਡ ਕੋਈ ਵੀ ਨਹੀਂ ਤੋੜ ਸਕਦਾ ।  ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੇ ਵਨਡੇ ਕ੍ਰਿਕਟ ਵਿੱਚ 44.83 ਦੀ ਔਸਤ ਨਾਲ 18426 ਦੌੜਾਂ ਬਣਾਈਆਂ ਹਨ । ਉਥੇ ਹੀ ਕੋਹਲੀ 230 ਵਨਡੇ ਪਾਰੀਆਂ ਵਿੱਚ 60.31 ਦੀ ਔਸਤ ਨਾਲ 11520 ਦੌੜਾਂ ਬਣਾ ਚੁੱਕੇ ਹਨ । ਜੇਕਰ ਇਥੇ ਟੈਸਟ ਕ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਹਲੀ ਸਚਿਨ ਦੇ ਰਿਕਾਰਡ ਦੇ ਅੱਧ ਦੇ ਕਰੀਬ ਪਹੁੰਚ ਚੁੱਕੇ ਹਨ ।