image caption:

ਸੰਨੀ ਦਿਓਲ ਮਗਰੋਂ ਸੰਜੇ ਦੱਤ ਦੀ ਸਿਆਸਤ 'ਚ ਮੁੜ ਐਂਟਰੀ!

ਮੁੰਬਈ : ਐਕਟਰ ਸੰਜੇ ਦੱਤ ਇੱਕ ਵਾਰ ਫੇਰ ਤੋਂ ਰਾਜਨੀਤੀ &lsquoਚ ਕਦਮ ਰੱਖਣ ਜਾ ਰਹੇ ਹਨ। ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਮਹਾਦੇਵ ਜਾਨਕਰ ਨੇ ਦਾਅਵਾ ਕੀਤਾ ਹੈ ਕਿ ਸੰਜੇ 25 ਸਤੰਬਰ ਨੂੰ ਉਨ੍ਹਾਂ ਦੀ ਪਾਰਟੀ ਆਰਐਸਪੀ &lsquoਚ ਸ਼ਾਮਲ ਹੋਣਗੇ। ਮਹਾਦੇਵ ਆਰਐਸਪੀ ਦੇ ਮੋਢੀ ਹਨ। ਉਂਝ ਐਕਟਰ ਦੱਤ ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦਾ ਹਿੱਸਾ ਰਹਿ ਚੁੱਕੇ ਹਨ।

ਆਰਐਸਪੀ ਮਹਾਰਾਸ਼ਟ &lsquoਚ ਸੱਤਾਧਾਰੀ ਭਾਜਪਾ ਦੀ ਸਾਥੀ ਪਾਰਟੀ ਹੈ। ਐਤਵਾਰ ਨੂੰ ਪਸ਼ੂ ਪਾਲਨ ਤੇ ਡੇਅਰੀ ਵਿਕਾਸ ਮੰਤਰੀ ਮਹਾਦੇਵ ਜਾਨਕਰ ਨੇ ਪਾਰਟੀ ਦੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਪਾਰਟੀ ਦੇ ਵਿਸਥਾਰ ਲਈ ਫ਼ਿਲਮ ਖੇਤਰ &lsquoਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਐਕਟਰ ਸੰਜੇ ਦੱਤ ਵੀ 25 ਸਤੰਬਰ ਨੂੰ ਰਾਸ਼ਟਰੀ ਸਮਾਜ ਪਾਰਟੀ &lsquoਚ ਸ਼ਾਮਲ ਹੋ ਰਹੇ ਹਨ।

1993 &lsquoਚ ਬੰਬ ਧਮਾਕੇ ਮਾਮਲੇ &lsquoਚ ਸਜ਼ਾ ਹੋ ਜਾਣ ਤੋਂ ਬਾਅਦ ਉਹ ਹੁਣ ਚੋਣ ਨਹੀਂ ਲੜ ਸਕਦੇ। ਸੰਜੇ ਦੱਤ 2009 &lsquoਚ ਸਪਾ ਦੇ ਟਿਕਟ &lsquoਤੇ ਲਖਨਊ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ &lsquoਚ ਉੱਤਰੇ ਸੀ, ਪਰ ਅਦਾਲਤ ਵੱਲੋਂ ਆਰਮ ਐਕਟ ਤਹਿਤ ਸਜ਼ਾ ਨੂੰ ਮੁਅੱਤਲ ਕਰਨ ਤੋਂ ਬਾਅਦ ਉਹ ਪਿੱਛੇ ਹਟ ਗਏ ਸੀ। ਸੰਜੇ ਦੱਤ ਸਪਾ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।