image caption:

ਬਿੱਗ ਬੌਸ 13: ਆਰਤੀ ਦੇ ਨਾਲ ਨੌਕਰ ਨੇ ਕੀਤੀ ਸੀ ਰੇਪ ਦੀ ਕੋਸ਼ਿਸ਼, ਭਰਾ ਕ੍ਰਿਸ਼ਨਾ ਨੇ ਦੱਸੀ ਪੂਰੀ ਕਹਾਣੀ

ਮੁੰਬਈ : ਬਿੱਗ ਬੌਸ 13 'ਚ ਆਰਤੀ ਸਿੰਘ ਨੇ ਆਪਣੇ ਨਾਲ ਬਚਪਨ 'ਚ ਹੋਏ ਜਿਨਸੀ ਸੋਸ਼ਣ ਦਾ ਖੁਲਾਸਾ ਕੀਤਾ ਸੀ। ਜਦੋਂ ਦੀਪਿਕਾ ਪਾਦੂਕੋਣ ਘਰ 'ਚ ਛਪਾਕ ਫ਼ਿਲਮ ਦੀ ਪ੍ਰਮੋਸ਼ਨ ਲਈ ਆਈ ਸੀ, ਉਸ ਸਮੇਂ ਆਰਤੀ ਨੇ ਇਸ ਹਾਦਸੇ ਬਾਰੇ ਦੱਸਿਆ। ਆਰਤੀ ਨੇ ਦੱਸਿਆ ਕਿ ਉਸ ਦੇ ਘਰ 'ਚ ਨੌਕਰ ਨੇ ਹੀ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਰਤੀ ਦੇ ਇਸ ਖੁਲਾਸੇ ਤੋਂ ਬਾਅਦ ਉਸ ਦੇ ਭਰਾ ਕ੍ਰਿਸ਼ਨਾ ਅਭਿਸ਼ੇਕ ਨੇ ਇਸ 'ਤੇ ਬਿਆਨ ਦਿੱਤਾ ਹੈ।

ਕ੍ਰਿਸ਼ਨਾ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਸੀ। ਆਰਤੀ 16-17 ਸਾਲ ਦੀ ਹੋਣ ਤੋਂ ਬਾਅਦ ਮੁੰਬਈ ਆਈ ਸੀ। ਕ੍ਰਿਸ਼ਨਾ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਤੋਂ ਇਸ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਹਾਦਸਾ ਜ਼ਿਆਦਾ ਵੱਡਾ ਨਹੀਂ ਸੀ ਹੋਇਆ। ਆਰਤੀ ਨਾਲ ਜੋ ਕੁੱਝ ਵੀ ਹੋਇਆ ਉਸ ਖ਼ਿਲਾਫ਼ ਕਦਮ ਚੁੱਕਿਆ ਗਿਆ ਸੀ, ਲੇਕਿਨ ਉਹ ਇਨਸਾਨ ਫਰਾਰ ਹੋ ਗਿਆ ਸੀ। ਕ੍ਰਿਸ਼ਨਾ ਨੇ ਕਿਹਾ ਕਿ ਜਦ ਉਸ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਚੌਕ ਗਏ ਸੀ ਤੇ ਤੁਰੰਤ ਮਾਂ ਨੂੰ ਫੋਨ ਕਰ ਉਨ੍ਹਾਂ ਇਸ ਬਾਰੇ ਗੱਲ ਕੀਤੀ ਸੀ।

ਆਰਤੀ ਨੇ ਆਪਣੀ ਜ਼ਿੰਦਗੀ ਦੇ ਕੌੜੇ ਸੱਚ ਨੂੰ ਦੱਸਦਿਆਂ ਕਿਹਾ ਸੀ ਕਿ "ਜਦ ਮੈਂ 13 ਸਾਲ ਦੀ ਸੀ, ਤਾਂ ਮੈਨੂੰ ਨੂੰ ਘਰ 'ਚ ਬੰਦ ਕਰਕੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮੈਂ ਭੱਜ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਘਰ 'ਚ ਕੋਈ ਨਹੀਂ ਸੀ। ਮੈਂ ਬਚਣ ਲਈ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਇਸ ਤੋਂ ਬਾਅਦ ਮੈਨੂੰ ਪੈਨਿਕ ਅਟੈਕ ਆਉਣੇ ਸ਼ੁਰੂ ਹੋ ਗਏ ਸੀ। ਅੱਜ ਵੀ ਉਹ ਦਿਨ ਯਾਦ ਕਰਕੇ ਮੈਂ ਕੰਬ ਜਾਂਦੀ ਹਾਂ।"