image caption:

ਟੀਵੀ ਸੀਰੀਅਲ ਦੀ ਅਦਾਕਾਰਾ ਸੇਜਲ ਸ਼ਰਮਾ ਨੇ ਕੀਤੀ ਖੁਦਕੁਸ਼ੀ

 ਦਿਲ ਤੋ ਹੈਪੀ ਹੈ ਜੀ&rsquo ਸੀਰੀਅਲ ਦੀ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਸ਼ੁੱਕਰਵਾਰ ਨੂੰ ਸਵੇਰੇ ਆਤਮ ਹੱਤਿਆ ਕਰ ਲਈ।ਤੁਹਾਨੂੰ ਦੱਸ ਦਈਏ ਕਿ ਇਹ ਸ਼ੋਅ ਸਟਾਰ ਪਲੱਸ &lsquoਤੇ ਆਉਂਦਾ ਸੀ।ਅਜਿਹਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਹ ਕਦਮ ਨਿੱਜੀ ਜ਼ਿੰਦਗੀ ਕਾਰਨ ਚੁੱਕਿਆ ਅਤੇ ਉਨ੍ਹਾਂ ਦੇ ਪ੍ਰੋਫੈਸ਼ਨਲ ਜ਼ਿੰਦਗੀ &lsquoਚ ਸਭ ਵਧੀਆ ਚੱਲ ਰਿਹਾ ਸੀ।

ਹਾਲਾਂਕਿ ਹਾਲੇ ਤੱਕ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ।ਦਿਲ ਤੋ ਹੈਪੀ ਹੈ ਜੀ ਸੀਰੀਅਲ &lsquoਚ ਸੇਜਲ ਸਿੰਮੀ ਖੋਸਲਾ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ, ਇਸ &lsquoਚ ਉਹ ਮੁੱਖ ਅਭਿਨੇਤਾ ਅੰਸ਼ ਬਾਗਰੀ ਉਰਫ ਰੌਕੀ ਦੀ ਭੈਣ ਬਣੀ ਸੀ। &lsquoਦਿਲ ਤੋ ਹੈਪੀ ਹੈ ਜੀ&rsquo ਸੀਰੀਅਲ ਸੇਜਲ ਸ਼ਰਮਾ ਦਾ ਪਹਿਲਾ ਸ਼ੋਅ ਸੀ ਤੇ ਉਹ ਇਸ ਦਾ ਹਿੱਸਾ ਬਣ ਕੇ ਬਹੁਤ ਉਤਸ਼ਾਹਿਤ ਸੀ। ਸੇਜਲ ਉਦੈਪੁਰ ਤੋਂ ਸੀ ਤੇ ਸੇਜਲ ਹਮੇਸ਼ਾ ਤੋਂ ਇਕ ਅਦਾਕਾਰਾ ਬਣਨਾ ਚਾਹੁੰਦੀ ਸੀ ਤੇ ਉਸ ਨੂੰ ਡਾਂਸ ਕਰਨਾ ਵੀ ਪਸੰਦ ਸੀ।

ਉਹ 2017 &lsquoਚ ਮੁੰਬਈ ਆਈ ਤੇ ਆਡੀਸ਼ਨ ਦੇਣਾ ਸ਼ੁਰੂ ਕਰ ਦਿੱਤਾ ਸੀ।ਸੇਜਲ ਦੇ ਘਰ &lsquoਚੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ, ਜਿਸ &lsquoਚ ਉਸ ਨੇ ਆਪਣੇ ਆਤਮ ਹੱਤਿਆ ਪਿੱਛੇ ਨਿੱਜੀ ਕਾਰਨ ਦੱਸੇ ਹਨ। ਆਪਣੀ ਜਰਨੀ ਬਾਰੇ ਇਕ ਚੈਟ ਦੌਰਾਨ ਸੇਜਲ ਨੇ ਦੱਸਿਆ ਸੀ ਕਿ ਐਕਟਿੰਗ ਕਰਨ ਦੇ ਉਨ੍ਹਾਂ ਦੇ ਫੈਸਲੇ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਮਝਾਉਣਾ ਉਨ੍ਹਾਂ ਲਈ ਬੇਹੱਦ ਮੁਸ਼ਕਿਲ ਸੀ। ਇਸ ਦੇ ਇਲਾਵਾ ਉਹ ਇੰਡੀਪੈਡਿੰਟ ਹੋਣਾ ਚਾਹੁੰਦੀ ਸੀ ਤੇ ਉਨ੍ਹਾਂ ਨੇ ਕਦੇ ਵੀ ਆਪਣੇ ਮਾਤਾ ਪਿਤਾ ਤੋਂ ਆਰਥਿਕ ਮਦਦ ਨਹੀਂ ਲਈ।

ਆਪਣੇ ਪਹਿਲੇ ਵੱਡੇ ਬ੍ਰੇਕ ਬਾਰੇ ਗੱਲ ਕਰਦੇ ਹੋਏ ਸੇਜਲ ਨੇ ਕਿਹਾ ਸੀ ਕਿ ਇਹ ਮੇਰਾ ਪਹਿਲਾ ਟੀਵੀ ਸ਼ੋਅ ਹੈ। &lsquoਮੈਂ ਦਿਲ ਤੋ ਹੈਪੀ ਹੈ ਜੀ&rsquo ਦਾ ਹਿੱਸਾ ਬਣ ਕੇ ਖੁਸ਼ ਹਾਂ। ਬਚਪਨ ਤੋਂ ਮੈਂ ਇਕ ਅਦਾਕਾਰ ਬਣਨ ਦੀ ਕਾਮਨਾ ਕੀਤੀ ਹੈ ਤੇ ਆਖਿਰਕਾਰ ਮੇਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ। ਮੈਂ ਟੈਲੀਵਿਜ਼ਨ ਦੀ ਇਕ ਸ਼ੌਕੀਨ ਦਰਸ਼ਕ ਹਾਂ ਤੇ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਹੁਣ ਇਸ ਇੰਡਸਟਰੀ ਦਾ ਹਿੱਸਾ ਹਾਂ। ਐਕਟਿੰਗ ਦੇ ਨਾਲ-ਨਾਲ ਮੈਨੂੰ ਡਾਂਸਿੰਗ ਬਹੁਤ ਪਸੰਦ ਹੈ। ਮੇਰਾ ਕਿਰਦਾਰ ਕਾਫੀ ਦਿਲਚਸਪ ਹੈ ਤੇ ਇਹ ਸ਼ੋਅ ਇਕ ਵੱਡਾ ਟਵਿਸਟ ਲਿਆਏਗਾ।