image caption: ਕੈਪਸਨ - ਫਿਲਮ ਸਾਜਨ ਦੇ ਸੈਟ ਤੇ ਪਰਡਿਉਸਰ ਅਤੇ ਅਦਾਕਾਰ ਅਰਸ਼ਬੀਰ ਸਿੰਘ ,ਕੈਮਰਾਮੈਨ ਪਵਿੱਤਰਜੀਤ ਸਿੰਘ , ਵੀਡੀਓ ਡਾਇਰੈਕਟਰ ਰਣਜੀਤ ਉੱਪਲ ,ਗਾਇਕਾ ਮਮਤਾ ਸ਼੍ਰੀਵਾਸਤਵ , ਆਰਟ ਡਾਇਰੈਕਟਰ ਅਤੇ ਅਦਾਕਾਰ ਹਰਮਨਪ੍ਰੀਤ ਸਿੰਘ

ਪ੍ਰਸਿਧ ਗਾਇਕ ਮਮਤਾ ਸ਼੍ਰੀਵਾਸਤਵ ਦੇ ਆ ਰਹੇ ਨਵੇ ਗੀਤ ਸਾਜਨ ਦੀ ਸ਼ੂਟਿੰਗ ਮੁਕੰਮਲ

 ਪੰਜਾਬ-(ਰਾਜਨਦੀਪ ) ਅੰਤਰਰਾਸਟਰੀ ਲੋਕ ਗਾਇਕਾ ਮਮਤਾ ਸ਼੍ਰੀਵਾਸਤਵ ਦੀ ਬੁਲੰਦ ਅਤੇ ਸੁਰੀਲੀ ਅਵਾਜ ਵਿਚ ਰਿਕਾਰਡ ਹੋਏ ਗੀਤ ਸਾਜਨ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮਨੀਕਰਣ ਵਿਖੇ ਹੋਈ |ਫਲੇਮ ਓਨ ਮਿਊਜਿਕ ਪ੍ੋਡਕਸ਼ਨ ਦੇ ਬੇਨਰ ਹੇਠ ਆ ਰਹੇ ਇਸ ਗੀਤ ਦੇ ਰਚੇਤਾ ਪ੍ਰਸਿੱਧ ਗੀਤਕਾਰ ਲਾਲ ਅਠੋਲੀ ਵਾਲਾ ਜੀ ਹਨ |

 ਇਸ ਗੀਤ ਦਾ  ਮਿਊਜਿਕ ਅਕਾਸ਼ ਡੀ .ਕੇ ਨੇ ਬਹੁਤ ਰੂਹਦਾਰੀ ਨਾਲ ਕੀਤਾ ਹੈ | ਵੀਡੀਓ ਡਾਇਰੈਕਟਰ ਰਣਜੀਤ ਉੱਪਲ ਦੀ ਨਿਗਰਾਨੀ ਹੇਠ ਕੈਮਰਾਮੈਨ ਪਵਿੱਤਰਜੀਤ ਸਿੰਘ ਦੀ ਸਖਤ ਮਿਹਨਤ ਨਾਲ ਇਸ ਗੀਤ ਦੀ ਵੀਡੀਓ ਤਿਆਰ ਕੀਤੀ ਹੈ |ਇਸ ਗੀਤ ਦੇ  ਪਰਡਿਉਸਰ ਅਤੇ ਅਦਾਕਾਰ ਅਰਸ਼ਬੀਰ ਸਿੰਘ ਅਤੇ  ਆਰਟ ਡਾਇਰੈਕਟਰ ਹਰਮਨਪ੍ਰੀਤ ਸਿੰਘ ਨੇ
ਦੱਸਿਆ ਕੇ ਇਸ ਗੀਤ ਦੀ ਸ਼ੂਟਿੰਗ ਪੂਰੀ ਤਰਾ ਮੁਕੰਮਲ ਹੋ ਚੁੱਕੀ ਹੈ ਅਤੇ ਗਾਇਕਾ ਮਮਤਾ ਸ਼੍ਰੀਵਾਸਤਵ ਨੇ ਇਸ ਗੀਤ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਅਤੇ ਵਿਡਿਉ ਦੇ ਫਿਲਮਆਕਣ ਸਮੇ ਬਹੁਤ ਮਿਹਨਤ ਕੀਤੀ ਗਈ ਹੈ | ਸਰੋਤਿਆ ਦੀਆ ਉਮੀਦਾ ਤੇ ਖ਼ਰਾ ਉਤਰਨ ਵਾਲਾ ਇਹ ਗੀਤ ਬਹੁਤ ਜਲਦੀ ਹੀ ਮਾਰਕਿਟ ਵਿਚ ਆ ਰਿਹਾ ਹੈ