ਗੀਤ ਡਾਇਰੈਕਟ ਕਰਦੇ ਕਰਦੇ ਬਣ ਗਏ ਹੁਣ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ _ਨਮਤਾਜ ਖਾਨ

ਕੋਈ ਸ਼ੱਕ ਨਹੀਂ ਕਿ ਨਮਤਾਜ ਖਾਨ ਵੀਡੀਓ ਇੰਡਸਟਰੀ ਦਾ ਓਹ ਨਾਮ ਹੈ ਜਿਸ ਦੇ ਬਣਾਏ ਵੀਡੀਓ ਆਰ ਜੇ ਬੀਟਸ ਜਿਹੀਆਂ ਕੰਪਨੀਆਂ ਦੀ ਵੀ ਪਹਿਲੀ ਪਸੰਦ ਹਨ ।ਉਮਰ ਜਵਾਨੀ ਦੀ ਹੈ ਪਰ ਕੰਮ ਐਨਾ ਜਿਵੇਂ ਕੁਦਰਤ ਨੇ ਤਜ਼ਰਬੇ ਕਾਰ ਡਾਇਰੈਕਟਰ ਬਣਾ ਭੇਜਿਆ ਹੋਏ।ਬਸ ਇੰਤਜ਼ਾਰ ਖ਼ਤਮ ਹੋਣ ਨਜ਼ਦੀਕ ਤੇ ਨਮਤਾਜ ਨਿਰਦੇਸ਼ਤ ਫ਼ਿਲਮ ਆਓਣ ਵਾਲੀ ਹੈ।ਦਰਅਸਲ ਆਊਟ ਸੈੱਟ ਦੀ ਸਾਰੀ ਟੀਮ ਹੀ ਇੱਕ ਦੂਜੇ ਦੇ ਸਹਿਯੋਗ ਨਾਲ ਅੱਛੇ ਨਤੀਜ਼ੇ ਦਿੰਦੀ ਹੈ। ਨਮਤਾਜ ਖਾਨ ਬਠਿੰਡਾ ਦੇ ਕਿੰਗ ਆਫ ਡਾਇਰੈਕਸ਼ਨ ਬਣਨ ਵਾਲੇ ਹਨ।ਟੀਮ ਤੁਗਲਕ ਨੇ ਜੇਕਰ ਵੀਡਿਓ ਦਿੱਤਾ ਤਾਂ ਸਿਰਾ ਤੇ ਟੀਮ ਤੁਗਲਕ ਲਈ ਸੰਨੀ ਧਾਲੀਵਾਲ ਵੀ ਨਮਤਾਜ ਖਾਨ ਦਾ ਸੱਜਾ ਖੱਬਾ ਹੱਥ ਹਨ। ਨਮਤਾਜ ਆਖਦੇ ਨੇ ਸਾਡੀ ਫ਼ਿਲਮ ਜਰੂਰੀ ਦਰਸ਼ਕ ਦੇਖਣ ਤੇ ਕਮੀਆਂ ਪੇਸ਼ੀਆਂ ਦੱਸ ਦੇਣ ਅੱਗੇ ਪਾਲੀਵੁੱਡ ਲਈ ਨਿਰੰਤਰ ਕੰਮ ਕਰਨਾ ਹੈ। ਨਮਤਾਜ ਖਾਨ ਯਾਰ ਅਣਮੁੱਲੇ ਤੋਂ ਵੱਧ ਹਨ ਤੇ ਆਪ ਮੁਸ਼ਕਿਲ ਕੱਟ ਲੈਣਗੇ ਪਰ ਸੱਜਣ ਦਾ ਕੰਮ ਜ਼ਰੂਰ ਕਰਦੇ ਹਨ।ਇਸ ਚੀਜ਼ ਨੇ ਕਈ ਮੀਡੀਆ ਚਿਹਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਦਿਲੋਂ ਅਰਦਾਸ ਕਿ ਨਮਤਾਜ ਖਾਨ ਆਰਥਿਕ ਤੌਰ ਤੇ ਬੇਹੱਦ ਮਜ਼ਬੂਤ ਡਾਇਰੈਕਟਰ ਬਣਨ ਤੇ ਨਵੀਂ ਪੀੜ੍ਹੀ ਦਾ ਸਿਨੇਮਾ ਨਵੀਂ ਪੀੜ੍ਹੀ ਨੂੰ ਦਿਖਾਉਣ।ਖੁਸ਼ੀ ਸੈਣੀ ਦੁਨੀਆਂ ਦੀ ਖੁਸ਼ ਕਿਸਮਤ ਮੇਕ ਅੱਪ ਓਵਰ ਹੋਊ ਜਿਸ ਨੂੰ ਨਮਤਾਜ ਖਾਨ ਦਾ ਸਾਥ ਮਿਲਿਆ ਹੈ ਤੇ ਖੁਸ਼ੀ ਮਾਡਲ ਬਣ ਚਮਕਾਈ ਖਾਨ ਸਾਬ ਨੇ ਤੇ ਹੁਣ ਫ਼ਿਲਮ ਨਾਇਕਾ ਬਣ ਖੁਸ਼ੀ ਦੀ ਖੁਸ਼ੀ ਹੋਰ ਵਧੇਗੀ ਨਮਤਾਜ ਖਾਨ ਦੀ ਨਿਰਦੇਸ਼ਤ ਕੀਤੀ ਫਿਲਮ ਨਾਲ ਓਹ ਟੋਪ ਹੀਰੋਇਨ ਬਣਨ ਵੱਲ ਕਦਮ ਵਧਾ ਰਹੀ ਹੈ ਤੇ ਨਮਤਾਜ ਖਾਨ ਦਾ ਨਿਰਦੇਸ਼ਨ ਸਫ਼ਰ ਬਾਲੀਵੁੱਡ ਵੱਲ ਸ਼ੁਰੂ ਹੋਏਗਾ।_ਅੰਮ੍ਰਿਤ ਪਵਾਰ।