ਪੰਜਾਬੀ ਫ਼ਿਲਮ ਦਰਪਣ _ਅੰਮ੍ਰਿਤ ਪਵਾਰ ਬਾਲਕ੍ਰਿਸ਼ਨ ਕੋਚਰ ਕੋਲ "ਚਾਂਦੀ ਦਾ ਛੱਲਾ " ਸ਼ੋਰਟ ਫ਼ਿਲਮਾਂ ਵਿੱਚ ਹੱਲਾ (1)

ਕੋਚਰ ਸਾਬ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਹਨ, ਗੱਲ ਕੀ ਕਿ ਵੈੱਬ ਫਿਲਮਾਂ ਨਾਲ ਹੀ ਵੀਡੀਓ ਗਾਣੇ ਜਿਹਨਾਂ ਦੀ ਮਾਡਲਿੰਗ ਨਾਲ ਬਾਲਕ੍ਰਿਸ਼ਨ ਕੋਚਰ ਦਾ ਚਿਹਰਾ ਲੋਕ ਪ੍ਰਿਅ ਹੋ ਰਿਹਾ ਹੈ। ਹੁਣ ਓਹਨਾਂ ਨੇ "ਚਾਂਦੀ ਦਾ ਛੱਲਾ ਐਲਬਮ ਗੀਤ ਮਾਡਲ ਬਣ ਕੀਤਾ ਹੈ।ਇਨਸਾਨ ਦਿਲਦਾਰ ਨੇ ਆਕਰਸ਼ਕ ਦਿੱਖ ਤੇ ਸੋਹਣਾ ਵਤੀਰਾ ਓਹਨਾਂ ਦੀ ਕਾਮਯਾਬੀ ਹੈ।ਕੋਚਰ ਆਖਦੇ ਨੇ ਕਿ ਵੀਡੀਓ ਗੀਤ ਲਈ ਮਾਡਲ ਬਣ ਕੰਮ ਮਜ਼ੇ ਵਾਲਾ ਅਨੁਭਵ ਹੈ। ਇੱਕ ਚਿਹਰਾ ਲੋਕਾਂ ਸਾਹਵੇਂ ਤੇ ਦੂਜਾ ਸੰਗੀਤ ਨਾਲ ਮਨ ਤਾਜ਼ਾ ਹੁੰਦਾ ਹੈ।ਬਾਲਕ੍ਰਿਸ਼ਨ ਕੋਚਰ ਤੇ ਰਾਸ਼ਟਰ ਦੇ ਵੱਡੇ ਟੀਵੀ ਚੈਨਲਾਂ ਦੇ ਸੀਰੀਅਲ ਵੀ ਕਰ ਰਹੇ ਹਨ। ਓਹਨਾਂ ਦੇ ਨਿਰਦੇਸ਼ਕ ਮਿੱਤਰ ਹਰਮਿੰਦਰ ਸਿੰਘ ਬਿਲਖੂ ਅਕਸਰ ਕਹਿੰਦੇ ਹਨ ਕਿ ਗੌਰਵ ਨਾਲ ਕਹਿੰਦਾ ਹਾਂ ਕਿ 2026 ਚਾਰੇ ਪਾਸੇ ਕੋਚਰ ਕੋਚਰ ਹੀ ਹੋਏਗੀ ਕਿਉਂ ਕਿ ਸੀਰੀਅਲ, ਫਿਲਮਾਂ, ਲਘੂ ਫ਼ਿਲਮਾਂ ਤੇ ਵੀਡੀਓ ਗੀਤ ਓਹਨਾਂ ਕੋਲ ਕੰਮ ਬਹੁਤ ਹੈ।
ਬਾਲਕ੍ਰਿਸ਼ਨ ਸੈੱਟ ਤੇ ਹਰੇਕ ਦਾ ਦਿਲ ਲਾਉਣ ਵਿੱਚ ਪ੍ਰਸਿੱਧ ਹਨ।ਇਹ ਵੀ ਖ਼ੂਬੀ ਕਿ ਉਹ ਯੁਵਾ ਚਿਹਰਿਆਂ ਵਿੱਚ ਘੁਲ ਮਿਲ ਜਾਂਦੇ ਹਨ।" ਗੰਗਾ ਮਾਈ ਕੀ ਬੇਟੀਆਂ" ਦੇ ਯੂਨਿਟ ਨੇ ਵੀ ਕਿਹਾ ਕਿ ਬਾਲਕ੍ਰਿਸ਼ਨ ਕੋਚਰ ਸੱਚ ਮੁੱਚ ਬਾਲ ਕ੍ਰਿਸ਼ਨ ਦੀ ਤਰਾਂ ਨਟਖਟ ਹਨ ਤੇ ਗੋਪੀਆਂ ਇਹ ਤੇ ਬਾਲਕ੍ਰਿਸ਼ਨ ਹੀ ਦੱਸਣ ਹਾਂ ਹਿੱਟ ਫਿੱਟ ਕਲਾਕਾਰ ਹਨ ਕੋਚਰ ਬਾਲਕ੍ਰਿਸ਼ਨ।
ਬੰਨੀ ਸ਼ਰਮਾ ਤੇ ਇੰਦਰਜੀਤ ਸਿੰਘ ਬੈਂਸ ਦਾ ਕਨੇਡਾ ਵਿੱਚ _ਸਰਕਾਰ ਏ ਖਾਲਸਾ ਮਹਾਰਾਜਾ ਰਣਜੀਤ ਸਿੰਘ (2)
ਕਰੋਸ ਮਰਜ ਸਰਵਿਸਜ ਨੇ ਕਨੇਡਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਤੇ ਓਹਨਾਂ ਦੀ ਸਖਸ਼ੀਅਤ ਤੇ ਇੱਕ ਲਾਈਟ ਸਾਈਟ ਤੇ ਸੌਂਡ ਮਲਟੀ ਮੀਡੀਆ ਪਨੋਰਮਾ "ਸਰਕਾਰ ਏ ਖਾਲਸਾ ਮਹਾਰਾਜ ਰਣਜੀਤ ਸਿੰਘ" ਕਰਵਾਇਆ ।ਬਰੈਮਪਟਨ ਵਾਸੀਆਂ ਨੇ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ।ਬੰਨੀ ਸ਼ਰਮਾ ਦੀ ਇਹ ਮਾਣ ਭਰੀ ਪੇਸ਼ਕਾਰੀ ਤੇ ਦਿਲਾਵਰ ਸਿੱਧੂ , ਨਰਿੰਦਰ ਨੀਨਾ, ਇੰਦਰਜੀਤ ਸਿੰਘ ਬੈਂਸ ਤੇ ਰੋਹਿਨੀ ਪੰਨੂ ਦੀ ਅਜ਼ੀਮ ਐਕਟਿੰਗ ਨਾਲ ਸਜਾਏ ਇਸ ਸ਼ੋ ਦਾ ਸੰਗੀਤ ਸੁਖਰਾਜ ਸਾਰੰਗ ਦਾ ਤੇ ਲੇਖਕ ਅੰਮ੍ਰਿਤਪਾਲ ਸਿੰਘ ਨੇ ਤੇ ਦਿਲਾਵਰ ਸਿੱਧੂ ਨੇ ਇਹ ਸ਼ੋ ਆਪਣੇ ਨਿਰਦੇਸ਼ਨ ਨਾਲ ਕਾਮਯਾਬ ਕਰ ਬੰਨੀ ਸ਼ਰਮਾ ਦੇ ਚਿਹਰੇ ਤੇ ਮਹਿਕ ਲਿਆਂਦੀ।ਨਛਤਰ ਗਿੱਲ, ਪ੍ਰਿੰਸ ਸੁਖਦੇਵ , ਰਣਜੀਤ ਬਾਵਾ , ਤਰੰਨਮ ਪ੍ਰੀਤ ਕੌਰ , ਜਸਲੀਨ ਕੌਰ ਭੋਗਲ ਤੇ ਹਰਸੀਰਤ ਕੌਰ ਦੀਆਂ ਆਵਾਜ਼ਾਂ ਨਾਲ "ਸਰਕਾਰ ਏ ਖਾਲਸਾ ਮਹਾਰਾਜਾ ਰਣਜੀਤ ਸਿੰਘ," ਸੰਗੀਤਮਈ ਸ਼ੋ ਬਣ ਨਜ਼ਰ ਪਿਆ।ਜਰਨੈਲ ਘੁਮਾਣ , ਨਵ ਏਅਰ ਕੰਫੋਰਟ ਦਾ ਉਚੇਚਾ ਧੰਨਵਾਦ ਬੰਨੀ ਸ਼ਰਮਾ ਨੇ ਕੀਤਾ ਤੇ ਕਿਹਾ ਇੰਦਰਜੀਤ ਸਿੰਘ ਬੈਂਸ ਇੱਕ ਮਹਾਨ ਸਖਸ਼ੀਅਤ ਦੇ ਸਾਥ ਨਾਲ ਓਹਨਾਂ ਦਾ ਨਵੀਂ ਪੀੜ੍ਹੀ ਨੂੰ ਆਪਣੇ ਪੰਜਾਬੀ ਇਤਿਹਾਸ ਬਾਬਤ ਜਾਣਕਾਰੀ ਦੇਣਾ ਸਭ ਸਹੀ ਤਰੀਕੇ ਨਾਲ ਹੋਇਆ ਤੇ ਇਹ ਕਨੇਡਾ ਦੇ ਕੋਨੇ ਕੋਨੇ ਵਿੱਚ ਸ਼ੋ ਪਹੁੰਚੇਗਾ।ਬੰਨੀ ਸ਼ਰਮਾ ਦਾ ਇਹ ਪੰਜਾਬੀ ਇਤਿਹਾਸ ਪ੍ਰਤੀ ਪਿਆਰ ਓਹਨਾਂ ਦੀ ਦਾਦ ਦੇਣੀ ਬਣਦੀ ਹੈ।
ਪੜ੍ਹਾਈਆਂ ਵੀ ਤੇ ਜੁਦਾਈਆਂ ਵੀ ਗਾਇਕ ਵੀ ਨਾਇਕ ਵੀ ਰੇਸ਼ਮ ਛੀਨਾ (3)
ਝੰਜੋਟੀ ਦਾ ਮਾਣ ਰੇਸ਼ਮ ਸਿੰਘ ਛੀਨਾ ਤੇ ਛੀਨਾ ਪਰਿਵਾਰ ਮਾਝੇ ਦੀ ਸ਼ਾਨ ਤੇ ਇਹ ਸ਼ਾਂਨ ਰੇਸ਼ਮ ਛੀਨਾ ਨੇ ਗਾਇਕ ਬਣ ਉੱਚੀ ਕੀਤੀ ਹੈ।ਨੌਜਵਾਨ ਓਸ ਦੇ ਗਾਏ ਗੀਤਾਂ ਤੇ ਨੂੰ ਨੂੰ ਹਨ।ਅੱਗੇ ਤਾਂ "9 " ਸੀਟੀਆਂ ਤੇ ਕਈ ਐਲਬਮ ਹੋਰ ਦੇ ਬਾਅਦ "ਜੁਦਾਈਆਂ " ਫ਼ਿਲਮ ਦਾ ਨਾਇਕ ਬਣ ਆਇਆ ਰੇਸ਼ਮ ਛੀਨਾ ਤਾਂ ਨਿਰਾ ਰਜੇਸ਼ ਖੰਨਾ ਲੱਗਿਆ। ਗਾਇਕ ਤੇ ਨਾਇਕ ਦੇ ਸਫ਼ਰ ਬਾਅਦ ਰੇਸ਼ਮ ਛੀਨਾ ਨੂੰ ਨਿਰਮਾਣ ਨਾਲ ਮੋਹ ਪਿਆ ਹੈ ਤੇ ਓਹ ਸ਼ਾਈਨ ਮੋਸ਼ਨ ਪਿਕਚਰਜ਼ ਨੂੰ ਪੰਜਾਬ ਦੀ ਨੰਬਰ ਇੱਕ ਓ ਟੀ ਟੀ ਸਾਈਟ ਬਣਾਉਣ ਲਈ ਸਰਗਰਮ ਹਨ।ਰੇਸ਼ਮ ਸਿੰਘ ਛੀਨਾ ਦੇ ਨਿਰਮਾਣ ਹੇਠ ਜਦ ਲਘੂ ਫ਼ਿਲਮ "ਬੀਜ " ਪੰਜਾਬੀ ਫ਼ਿਲਮ ਟੀਵੀ ਐਕਟਰ ਸੰਸਥਾ ਨੇ ਆਪਣੇ ਕਰਵਾਏ ਸ਼ੋਰਟ ਫ਼ਿਲਮ ਮੇਲੇ ਵਿੱਚ ਦੇਖੀ ਤਾਂ ਸਾਬਾਸ਼ ਰੇਸ਼ਮ ਛੀਨਾ ਨੂੰ ਦਿੱਤੀ।"ਬਿੱਟੂ ਦਰਜੀ " ਬੂਟਾ ਚੋਰ " ਤੇ ਕਈ ਹੋਰ ਸ਼ੋਰਟ ਫ਼ਿਲਮਾਂ ਦੇ ਚੁੱਕੇ ਰੇਸ਼ਮ ਛੀਨਾ ਆਪਣੀ ਟੀਮ ਦੇ ਕਲਾਕਾਰਾਂ ਤੇ ਨਿਰਦੇਸ਼ਕ ਸੁਰਜੀਤ ਸਿੰਘ ਨੂੰ ਧੰਨਵਾਦ ਦਿੰਦੇ ਹਨ ਜਿਹਨਾਂ ਦੇ ਸਹਿਯੋਗ ਨਾਲ ਓਹ ਅੱਗੇ ਵਧ ਰਹੇ ਹਨ।ਨਿਸ਼ਾਨਾ ਐਮਾਜ਼ੋਨ ਤੇ ਪ੍ਰਾਇਮ ਵੀਡੀਓ ਨੈੱਟ ਫਲਿਕਸ ਤੇ ਫ਼ਿਲਮਾਂ ਆਓਣ ਤੇ ਆਪਣੇ ਨਾਮ ਅਨੁਸਾਰ ਸ਼ਾਈਨ ਸ਼ਾਈਨ ਕਰੇ ਓਹਨਾਂ ਦਾ ਹੈ।ਰੇਸ਼ਮ ਛੀਨਾ ਦਾ ਰੰਗਮੰਚ ਕਲਾਕਾਰਾਂ ਨਾਲ ਪਿਆਰ ਹੈ ਤੇ ਰੇਸ਼ਮ ਛੀਨਾ ਨਵੇਂ ਸਾਲ ਨਵੀਆਂ ਯੋਜਨਾਵਾਂ ਨਾਲ ਦਰਸ਼ਕਾਂ ਤੇ ਸਰੋਤਿਆਂ ਸਾਹਮਣੇ ਆ ਸਕਦੇ ਹਨ।ਬੋਲਣਾ ਘੱਟ ਤੇ ਕੰਮ ਕਰ ਦਿਖਾਉਣਾ ਇਹ ਰੇਸ਼ਮ ਛੀਨਾ ਦਾ ਪਿਆਰਾ ਸਿਧਾਂਤ ਹੈ।
ਸ਼ੈਹਨਾਜ਼ ਗਿੱਲ ਨੇ ਕਰਵਾ ਦਿੱਤੀ ਬੱਲੇ ਬੱਲੇ ਕਾਮਯਾਬ ਹੋ ਗਈ _ਇੱਕ ਕੁੜੀ (4)
ਚੱਜ ਆਚਾਰ ਦੀ ਫ਼ਿਲਮ ਬਣੀ ਹੋਏ ਲੋਕ ਦੇਖਦੇ ਹਨ ਤੇ ਅਮਰਜੀਤ ਸਿੰਘ ਸਾਰੋ ਯੁਵਾ ਸੋਚ ਤੇ ਦਿਮਾਗ ਹੈ ਨੇ ਦੇਖਿਆ ਕਿ ਸ਼ਹਨਾਜ਼ ਗਿੱਲ ਕਿਸ ਤਰਾਂ ਦੇ ਰੋਲ ਵਿੱਚ ਲੋਕਾਂ ਨੂੰ ਜਚੇਗੀ "ਇੱਕ ਕੁੜੀ " ਓਸ ਨੂੰ ਨਾਇਕਾ ਲਿਆ ਤੇ ਡਾਇਰੈਕਟ ਕੀਤੀ।ਅੱਜ ਇਹ ਫ਼ਿਲਮ ਪੰਜਵੇਂ ਹਫਤੇ ਵੱਲ ਹੈ, ਸਾਫ ਸੁਥਰੀ ਹੈ ਤੇ ਸ਼ੇਹਨਾਜ਼ ਨੂੰ ਲੋਕਾਂ ਨੇ ਨਾਇਕਾ ਸਵੀਕਾਰ ਕੀਤਾ ਹੈ।ਕੌਸ਼ਲ ਸਾਬ ਤੇ ਸਹਨਾਜ਼ ਗਿੱਲ ਨੇ ਮਿਲ ਕਿ ਇਮਾਨਦਾਰੀ ਨਾਲ ਇਹ ਫ਼ਿਲਮ ਕੀਤੀ ਤੇ ਲੋਕਾਂ ਨੂੰ ਸੰਗੀਤ , ਗੀਤ ਤੇ ਡਰਾਮਾ ਤਿੰਨ ਚੀਜ਼ਾਂ ਇਸ ਵਿੱਚ ਅੱਛੀਆਂ ਮਿਲੀਆਂ ਹਨ। ਧਰਮਾ ਪ੍ਰੋਡਕਸ਼ਨ ਦੀ ਮਿਹਨਤ ਨੂੰ ਸਲਾਮ ਵੱਜੇ ਹਨ।ਬਾਕੀ ਗਾਇਕੀ ਤੇ ਨਾਇਕੀ ਸ਼ੇਹਨਾਜ਼ ਤੇ ਫ਼ਖ਼ਰ ਹੈ।ਫ਼ਿਲਮ ਵਿੱਚ ਪਹਿਰਾਵੇ ਤੋਂ ਦ੍ਰਿਸ਼ ਬੰਦੀ ਤੇ ਲੋਕੇਸ਼ਨ ਸਭ ਅਨੁਕੂਲ ਹੈ ਤੇ ਸ਼ਹਿਨਾਜ਼ ਗਿੱਲ ਦਾ ਹੌਸਲਾ ਵਧਿਆ ਹੈ ਤੇ ਓਸ ਅਗਲੀ ਫਿਲਮ ਵੀ ਜਲਦੀ ਲੋਕ ਸਨਮੁੱਖ ਕਰਨ ਦਾ ਫੈਸਲਾ ਲਿਆ ਹੈ।
ਅਮਰਜੀਤ ਸਿੰਘ ਸਾਰੋ ਆਖਦੇ ਨੇ ਕਿ ਲੋਕਾਂ ਨੂੰ ਓਹਨਾਂ ਦੀ ਬੋਲੀ ਵਿੱਚ ਕੁੱਝ ਹਟਵੇਂ ਤਰੀਕੇ ਨਾਲ ਓਹਨਾਂ ਦੇ ਕਲਚਰ ਅਨੁਸਾਰ ਮਨੋਰੰਜਨ ਦਿਓ ਤੇ ਨਾਲ ਹੀ ਗਾਣੇ ਐਸੇ ਹੋਣ ਕਿ ਕਈ ਵਾਰ ਇੱਕਲੇ ਗਾਣੇ ਫ਼ਿਲਮ ਨੂੰ ਬੂਸਟ ਕਰਦੇ ਹਨ।ਅਜਿਹਾ ਸਭ "ਇੱਕ ਕੁੜੀ " ਵਿੱਚ ਹੈ ਤੇ ਸਾਡੀ ਇੱਕ ਕੁੜੀ ਸ਼ਹਿਨਾਜ਼ ਗਿੱਲ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ।
ਮਸੂਮੀਅਤ ਰਮਨ ਦੀ ਗੁਲਾਬੀ ਚਿਹਰਾ ਮਧੁਰ ਆਵਾਜ਼ ਰਮਨ ਦੀ ਸਦਕੇ ਜਾਵਾਂ _ਰਮਨ ਗਿੱਲ (5)
ਤਸਵੀਰ ਦੇਖ ਕਿ ਹੀ ਦਿਲ ਦੀਆਂ ਤਾਰਾਂ ਵਿੱਚ ਚਾਰ ਸੌ ਚਾਲੀ ਵੋਲਟ ਦਾ ਕਰੰਟ ਆ ਜਾਂਦਾ ਹੈ ਸਾਹਮਣੇ ਤੱਕੀ ਹੋਏ ਰਮਨ ਗਿੱਲ ਤਾਂ ਅੱਸੀ ਵੋਲਟ ਦੇ ਬਲੱਬ ਦੀ ਦੁੱਧ ਚਿੱਟੀ ਰੌਸ਼ਨੀ ਵਿੱਚ ਦਿਲ ਘੁੰਮਦਾ ਫਿਰੇ ਨਾਲ ਰਮਨ ਗਿੱਲ ਦੇ ਗਾਏ ਗੀਤ ਬੋਲੀ ਜਾਏ।ਕਨੇਡਾ ਦੀ ਗਲੀ ਗਲੀ ਰਮਨ ਗਿੱਲ ਦੀ ਮਿੱਠੀ ਆਵਾਜ਼ ਨਾਲ ਰਿਸ਼ਮ ਦੀ ਤਰਾਂ ਨਾਚ ਕਰ ਰਹੀ ਹੈ।ਲੱਗਦਾ ਰਮਨ ਗਿੱਲ ਦੀਆਂ ਅੱਖੀਆਂ ਵਿੱਚੋਂ ਸੁਰਾਂ ਦਾ ਸੁਰਮਾ ਗਾ ਰਿਹਾ ਹੋਏ।ਹੈ ਹਰ ਸਟੇਜ ਓਸ ਦੀ ਕਨੇਡਾ ਵਿੱਚ ਕਾਮਯਾਬ ਤੇ ਸਟਾਰ ਕਲਾਕਾਰ ਲੋਕਾਂ ਨਾਲ ਸ਼ੋ ਕਰਦੀ ਗਾਉਂਦੀ ਰਮਨ ਗਿੱਲ ਦੀ ਮੁੱਖੜੇ ਤੇ ਗੁਲਾਬੀ ਲਾਲੀ ਖਿੜ ਖਿੜ ਹੱਸਦੀ ਹੈ ।ਜ਼ੁਲਫ਼ਾਂ ਦੀ ਲੱਟ ਤੇ ਤੈਨੂੰ ਕਾਲਾ ਸੂਟ ਬੈਨ ਵਾਲੀ ਗੱਲ ਲੱਗਦੀ ਹੈ।ਤਿਆਰ ਰਹੋ ਤੁਹਾਡੇ ਦਿਮਾਗ ਨੂੰ ਆਪਣੀ ਹੱਕੀ ਗਾਇਕੀ ਨਾਲ ਤੰਦਰੁਸਤੀ ਦਾ ਟਾਨਿਕ ਪਿਆਉਣ ਆ ਰਹੀ ਹੈ ਜੱਟੀ ਗਲਗਲ ਵਰਗੀ ਰਮਨ ਗਿੱਲ।ਰਮਨ ਦੇ ਗੀਤ ਲੋਕ ਸਚਾਈ ਹੁੰਦੇ ਨੇ ਤੇ ਸੁਣ ਕਿ ਸੁਚੇਤ ਹੁੰਦਾ ਹੈ ਸਰੋਤਾ ਤੇ ਰਮਨ ਗਿੱਲ ਜਿਸ ਦਿਨ ਕਿਸੇ ਫ਼ਿਲਮ ਵਿੱਚ ਆ ਗਈ ਓਸ ਦਿਨ ਓਸ ਦੇ ਗੁਲਾਬੀ ਕੈਰੀਅਰ ਦਾ ਰੰਗ ਗੁਲਾਬੀ ਹੋਂਠ ਸ਼ਰਾਬੀ ਬਣ ਮਚਲੇਗਾ।ਸਾਬਾਸ਼ ਰਮਨ ਗਿੱਲ ਸਟਾਰ ਲੱਗਣ ਵਾਲਾ ਹੀ ਹੈ।
ਹਰਪਿੰਦਰ ਪਿਉਰੀ ਨੇ ਜਦ "ਜਰਸੀ " ਫ਼ਿਲਮ ਕੀਤੀ ਫੈਮਿਲੀ ਖੁਸ਼ ਹੋਈ (6)
ਹਰਪਿੰਦਰ ਪਿਓਰੀ ਨੇ ਬਾਲੀਵੁੱਡ ਫਿਲਮਾਂ ਵੀ ਕੀਤੀਆਂ ਨੇ ਤੇ ਇਹਨਾਂ ਫ਼ਿਲਮਜ਼ ਕਰਨ ਦੇ ਨਾਲ ਜਦ ਇੰਡੀਆ ਭਰ ਵਿੱਚ ਤੁਹਡਾ ਚਿਹਰਾ ਤੇ ਨਾਂਅ ਜਾਂਦਾ ਹੈ ਤਦ ਪਰਿਵਾਰ ਦੀ ਖੁਸ਼ੀ ਦੁੱਗਣੀ ਹੁੰਦੀ ਹੈ।ਓਹਨਾਂ ਦੱਸਿਆ ਕਿ "ਜਰਸੀ" ਫ਼ਿਲਮ ਮਿਲਣ ਤੇ ਓਹਨਾਂ ਦੀ ਬੇਟੀ ਨੇ ਕਿਹਾ ਕਿ ਮਾਣ ਨਾਲ ਸਭ ਨੂੰ ਦੱਸਦੀ ਹਾਂ ਕਿ ਮੇਰੇ ਪਾਪਾ ਹਿੰਦੀ ਫ਼ਿਲਮਾਂ ਵੀ ਕਰਦੇ ਹਨ ।ਬੇਟੀ ਨੇ ਕਿਹਾ ਕਿ ਬਾਪ ਦੇ ਚਿਹਰੇ ਤੇ ਕਾਮਯਾਬੀ ਦੇਖ ਬੱਚਿਆਂ ਨੂੰ ਖੁਸ਼ੀ ਹੋਣੀ ਸੁਭਾਵਿਕ ਹੈ।ਹਰਪਿੰਦਰ ਦੀ ਜੀਵਨ ਸਾਥਣ ਵੀ ਮੰਨਦੀ ਹੈ ਕਿ ਜਦ ਓਹਨਾਂ ਨੂੰ ਮਾਨਸਿਕ ਸੰਤੁਸ਼ਟੀ ਐਕਟਿੰਗ ਕਰ ਮਿਲਦੀ ਹੈ ਤਦ ਅਚਾਨਕ ਹਿੰਦੀ ਫ਼ਿਲਮ "ਜਰਸੀ " ਮਿਲਣ ਤੇ ਸਾਡਾ ਪਰਿਵਾਰ ਖੁਸ਼ ਸੀ ਕਿ ਕਾਮਯਾਬੀ ਦੇ ਦਰਵਾਜ਼ੇ ਹੁਣ ਖੁੱਲ੍ਹ ਰਹੇ ਹਨ।ਇਹਨਾਂ ਦੀ ਖੁਸ਼ੀ ਹੀ ਪਰਿਵਾਰ ਦਾ ਲਹੂ ਵਧਣ ਵਾਲੀ ਗੱਲ ਹੈ।ਬੇਟਾ ਖੁਸ਼ , ਬੇਟੀ ਖੁਸ਼ , ਜੀਵਨ ਸਾਥਣ ਖੁਸ਼ ਤਾਂ ਇਨਸਾਨ ਤਾਂ ਖੁਸ਼ ਹੋਣਾ ਹੀ ਹੈ।ਪਟਿਆਲਾ ਰਹਿ ਕਿ ਹਿੰਦੀ ਫ਼ਿਲਮ "ਜਰਸੀ " ਕਰਨੀ ਅਹਿਮ ਗੱਲ ਰਹੀ।ਹਰਪਿੰਦਰ ਪਿਉਰੀ ਨੇ ਹੋਰ ਵੀ ਹਿੰਦੀ ਫ਼ਿਲਮਜ਼ ਕੀਤੀਆਂ ਹਨ ਤੇ ਹੁਣ ਓਹਨਾਂ ਦੀ ਵੱਡੀ ਪੰਜਾਬੀ ਫ਼ਿਲ੍ਮ "ਦੂਜਾ ਰੱਬ" ਆਓਣ ਲਈ ਤਿਆਰ ਹੈ।_ਅੰਮ੍ਰਿਤ ਪਵਾਰ।