ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ ਦਾ ਹੋਇਆ ਦਿਹਾਂਤ,

ਕ੍ਰਿਕਟਰ ਰਿੰਕੂ ਸਿੰਘ &lsquoਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਦੇ ਪਿਤਾ ਖਾਨਚੰਦ ਦਾ ਅੱਜ ਸਵੇਰੇ 4.36 ਵਜੇ ਦੇਹਾਂਤ ਹੋ ਗਿਆ। ਉਹ 60 ਸਾਲ ਦੇ ਸਨ। ਉਨ੍ਹਾਂ ਨੂੰ ਫੋਰਥ ਸਟੇਜ ਲੀਵਰ ਕੈਂਸਰ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਅਲੀਗੜ੍ਹ ਤੋਂ ਗ੍ਰੇਟਰ ਨੋਇਡਾ ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਇਥੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ &lsquoਤੇ ਰੱਖਿਆ ਗਿਆ ਸੀ।

ਪਿਤਾ ਦੀ ਤਬੀਅਤ ਵਿਗੜਨ ਦੀ ਸੂਚਨਾ ਮਿਲਦੇ ਹੀ ਰਿੰਕੂ ਸਿੰਘ ਮੰਗਲਵਾਰ ਨੂੰ ਚੇਨਈ ਤੋਂ ਸਿੱਧਾ ਨੋਇਡਾ ਪਹੁੰਚੇ ਸਨ।ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਦਾ ਪ੍ਰੈਕਟਿਸ ਸੈਸ਼ਨ ਛੱਣਾ ਪਿਆ ਸੀ। 25 ਫਰਵਰੀ ਨੂੰ ਰਿੰਕੂ ਚੇਨਈ ਵਾਪਸ ਪਰਤ ਆਏ ਸਨ ਤੇ ਟੀਮ ਨਾਲ ਜੁੜ ਗਏ ਸਨ। ਹਾਲਾਂਕਿ 26 ਫਰਵਰੀ ਨੂੰ ਚੇਨਈ ਵਿਚ ਜ਼ਿੰਬਾਬਵੇ ਦੇ ਖਿਲਾਫ ਖੇਡੇ ਗਏ ਸੁਪਰ-8 ਦੇ ਮੈਚ ਵਿਚ ਉਹ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ। ਪਰ ਹੁਣ ਪਿਤਾ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਰਿੰਕੂ ਘਰ ਪਰਤ ਆਏ ਸਨ। ਰਿੰਕੂ ਦੇ ਪਿਤਾ ਨੇ ਨੋਇਡਾ ਦੇ ਨਿੱਜੀ ਹਸਪਤਾਲ &rsquoਚ ਆਖਰੀ ਸਾਹ ਲਏ।