ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਮਿਲੀ 10 ਕਰੋੜ ਦੀ ਫਿਰੌਤੀ ਦੀ ਧਮਕੀ ਵਿਦੇਸ਼ੀ ਗੈਂਗਸਟਰ ਦੇ ਨਾਂ ’ਤੇ ਆਈ ਈ-ਮੇਲ

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ 10 ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰੀ ਈ-ਮੇਲ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਿਮਾਂਸ਼ੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ, ਇਹ ਧਮਕੀ ਉਸ ਦੀ ਨਿੱਜੀ ਈ-ਮੇਲ ਆਈਡੀ &rsquoਤੇ ਭੇਜੀ ਗਈ ਸੀ, ਜਿਸ ਵਿੱਚ ਇੱਕ ਵਾਇਸ ਨੋਟ (ਆਵਾਜ਼ ਦਾ ਸੁਨੇਹਾ) ਵੀ ਸ਼ਾਮਲ ਸੀ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਸ ਨੋਟ ਕਿਸੇ ਵਿਦੇਸ਼ ਬੈਠੇ ਗੈਂਗਸਟਰ ਦਾ ਹੈ, ਜਿਸ ਨੇ ਮੋਟੀ ਰਕਮ ਦੀ ਮੰਗ ਕਰਦਿਆਂ ਅਦਾਕਾਰਾ ਨੂੰ ਧਮਕਾਇਆ ਹੈ।