ਦੁਬਈ ‘ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਕਿਹਾ-ਫਰੀ ‘ਚ ਰਹਿਣ ਲਈ ਕੀਤਾ ਜਾਵੇਗਾ ਪ੍ਰਬੰਧ”

ਇਜ਼ਰਾਈਲ ਤੇ ਈਰਾਨ ਵਿਚ ਚੱਲ ਰਹੇ ਯੁੱਧ ਦੀ ਵਜ੍ਹਾ ਤੋਂ ਦੁਬਈ ਵਿਚ ਫਸੇ ਲੋਕਾਂ ਲਈ ਸੋਨੂੰ ਸੂਦ ਅੱਗੇ ਆਏ ਹਨ। ਉਨ੍ਹਾਂ ਨੇ ਲੋਕਾਂ ਨੂੰ ਫ੍ਰੀ ਵਿਚ ਰਹਿਣ ਦੀ ਜਗ੍ਹਾ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ। ਭਾਵੇਂ ਉਹ ਲੋਕ ਭਾਰਤ ਦੇ ਰਹਿਣ ਵਾਲੇ ਹੋਣ ਜਾਂ ਕਿਸੇ ਹੋਰ ਦੇਸ਼ ਨਾਲ ਸਬੰਧਤ ਹੋਣ, ਉਹ ਸਾਰਿਆਂ ਦੀ ਮਦਦ ਕਰਨਗੇ। ਇਸ ਲਈ ਉਨ੍ਹਾਂ ਨੂੰ ਸਿਰਫ ਮੈਸੇਜ ਕਰਨਾ ਹੋਵੇਗਾ।
ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ &lsquoਤੇ ਪੋਸਟ ਪਾਈ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਯੁੱਧ ਕਰਕੇ ਕਈ ਯਾਤਰੀ ਦੁਬਈ ਵਿਚ ਫਸ ਗਏ ਹਨ। ਜੇਕਰ ਤੁਹਾਡਾ ਕੋਈ ਜਾਣਨ ਵਾਲਾ ਹੈ ਤੇ ਰਹਿਣ ਦੀ ਜਗ੍ਹਾ ਨਹੀਂ ਹੈ ਤਾਂ ਅਸੀਂ ਫ੍ਰੀ ਵਿਚ ਸੁਰੱਖਿਅਤ ਠਹਿਰਣ ਦੀ ਸਹੂਲਤ ਦੇ ਰਹੇ ਹਾਂ। ਕੋਈ ਸ਼ਰਤ ਨਹੀਂ, ਕੋਈ ਰਾਸ਼ਟਰੀਅਤਾ ਦੀ ਪਾਬੰਦੀ ਨਹੀਂ। ਬਸ ਇਨਸਾਨੀਅਤ ਦੇ ਨਾਤੇ ਮਦਦ ਕੀਤੀ ਜਾ ਰਹੀ ਹੈ। ਜੇਕਰ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਇੰਸਟਾਗ੍ਰਾਮ &lsquoਤੇ ਮੈਸੇਜ ਕਰੋ।