ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦਾ ਹੋਇਆ ਵਿਆਹ, ਕਈ ਵੱਡੀਆਂ ਹਸਤੀਆਂ ਹੋਈਆਂ ਸ਼ਾਮਿਲ

ਮੁੰਬਈ: ਮੁੰਬਈ ਵਿੱਚ ਅੱਜ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦਾ ਵਿਆਹ ਸਾਨੀਆ ਚੰਡੋਕ ਨਾਲ ਧੂਮਧਾਮ ਨਾਲ ਹੋਇਆ। ਵਿਆਹ ਸਮਾਰੋਹ ਵਿੱਚ ਖੇਡ, ਫਿਲਮ ਅਤੇ ਕਾਰੋਬਾਰੀ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸਿਰਕਤ ਕੀਤੀ।
ਇਸ ਮੌਕੇ ਅਦਾਕਾਰ ਅਮਿਤਾਭ ਬਚਨ ਆਪਣੀ ਪਤਨੀ ਜਯਾ ਬਚਨ ਨਾਲ ਪਹੁੰਚੇ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਆਪਣੀ ਪਤਨੀ ਸਾਕਸ਼ੀ ਨਾਲ ਸਮਾਰੋਹ ਵਿੱਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ, ਅਜਿੰਕਿਆ ਰਹਾਣੇ, ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਵਰਗੇ ਕਈ ਕ੍ਰਿਕਟਰ ਵੀ ਮੌਜੂਦ ਰਹੇ।
ਵਿਆਹ ਨਾਲ ਸੰਬੰਧਤ ਸਮਾਗਮ 3 ਮਾਰਚ ਤੋਂ ਸ਼ੁਰੂ ਹੋ ਗਏ ਸਨ। ਇਸ ਤੋਂ ਪਹਿਲਾਂ 27 ਫ਼ਰਵਰੀ ਨੂੰ ਗੁਜਰਾਤ ਦੇ ਜਾਮਨਗਰ ਵਿੱਚ ਅੰਬਾਨੀ ਪਰਿਵਾਰ ਦੇ ਘਰ ਦੋਨਾਂ ਦੇ ਪ੍ਰੀ-ਵੈਡਿੰਗ ਸਮਾਗਮ ਹੋਏ ਸਨ।
ਅਰਜੁਨ ਤੇਂਦੁਲਕਰ ਅਤੇ ਸਾਨੀਆ ਚੰਡੋਕ ਨੇ ਅਗਸਤ 2025 ਵਿੱਚ ਮੰਗਣੀ ਕੀਤੀ ਸੀ। ਸਾਨੀਆ ਚੰਡੋਕ ਗ੍ਰੈਵਿਸ ਗਰੁੱਪ ਦੇ ਚੇਅਰਮੈਨ ਰਵੀ ਘਈ ਦੀ ਪੋਤੀ ਹਨ ਅਤੇ ਅਰਜੁਨ ਦੀ ਭੈਣ ਸਾਰਾ ਦੀ ਕਰੀਬੀ ਦੋਸਤ ਵੀ ਦੱਸੀ ਜਾਂਦੀ ਹੈ।