74ਵੀਂ ਸਰਬ ਭਾਰਤੀ ਪੁਲਿਸ ਅਥਲੈਟਿਕ ਕਲੱਸਟਰ-2025-26: ਚੌਥੇ ਦਿਨ ਦੇ ਮੁਕਾਬਲੇ ਸਫਲਤਾਪੂਰਵਕ ਸੰਪੰਨ

ਪੀ.ਏ.ਪੀ. ਹੈਡਕੁਆਟਰ, ਜਲੰਧਰ ਵਿਖੇ 7 ਮਾਰਚ ਤੋਂ 12 ਮਾਰਚ 2026 ਤੱਕ ਕਰਵਾਈ ਜਾ ਰਹੀ 74ਵੀਂ ਸਰਬ ਭਾਰਤੀ ਪੁਲਿਸ ਅਥਲੈਟਿਕ ਕਲੱਸਟਰ-2025-26 ਦੇ ਚੌਥੇ ਦਿਨ ਦੇ ਅਥਲੈਟਿਕ ਮੁਕਾਬਲੇ ਸਪੋਰਟਸ ਕਾਲਜ, ਜਲੰਧਰ ਵਿੱਚ ਕਰਵਾਏ ਗਏ। ਵੱਖ-ਵੱਖ ਮੁਕਾਬਲਿਆਂ ਵਿੱਚ ਦੇਸ਼ ਦੀਆਂ ਪੁਲਿਸ ਅਤੇ ਅਰਧਸੈਨਿਕ ਫੋਰਸਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
400 ਮੀਟਰ ਹਰਡਲਜ਼ (ਮਹਿਲਾ ਵਰਗ) ਵਿੱਚ ਪੰਜਾਬ ਪੁਲਿਸ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਯੂ.ਪੀ. ਪੁਲਿਸ ਦੂਜੇ ਅਤੇ ਬੀ.ਐਸ.ਐਫ. ਤੀਜੇ ਸਥਾਨ &lsquoਤੇ ਰਹੀ। ਲੌਂਗ ਜੰਪ (ਮਹਿਲਾ ਵਰਗ) ਵਿੱਚ ਅਸਾਮ ਰਾਈਫਲਜ਼ ਪਹਿਲੇ, ਯੂ.ਪੀ. ਪੁਲਿਸ ਦੂਜੇ ਅਤੇ ਸੀ.ਆਈ.ਐਸ.ਐਫ. ਤੀਜੇ ਸਥਾਨ &lsquoਤੇ ਰਹੀ। ਲੌਂਗ ਜੰਪ (ਪੁਰਸ਼ ਵਰਗ) ਵਿੱਚ ਯੂ.ਪੀ. ਪੁਲਿਸ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਕੇਰਲਾ ਪੁਲਿਸ ਤੀਜੇ ਸਥਾਨ &lsquoਤੇ ਰਹੀ।
400 ਮੀਟਰ ਹਰਡਲਜ਼ (ਪੁਰਸ਼ ਵਰਗ) ਵਿੱਚ ਕੇਰਲਾ ਪੁਲਿਸ ਨੇ ਪਹਿਲਾ ਸਥਾਨ ਹਾਸਲ ਕੀਤਾ, ਐਸ.ਐਸ.ਬੀ. ਦੂਜੇ ਅਤੇ ਸੀ.ਆਈ.ਐਸ.ਐਫ. ਤੀਜੇ ਸਥਾਨ &lsquoਤੇ ਰਹੀ। ਹਾਈ ਜੰਪ (ਮਹਿਲਾ ਵਰਗ) ਵਿੱਚ ਕੇਰਲਾ ਪੁਲਿਸ ਪਹਿਲੇ, ਮਹਾਰਾਸ਼ਟਰ ਪੁਲਿਸ ਦੂਜੇ ਅਤੇ ਸੀ.ਆਈ.ਐਸ.ਐਫ. ਤੀਜੇ ਸਥਾਨ &lsquoਤੇ ਰਹੀ।
ਡਿਸਕਸ ਥਰੋਅ (ਪੁਰਸ਼ ਵਰਗ) ਵਿੱਚ ਯੂ.ਪੀ. ਪੁਲਿਸ ਪਹਿਲੇ, ਬੀ.ਐਸ.ਐਫ. ਦੂਜੇ ਅਤੇ ਪੰਜਾਬ ਪੁਲਿਸ ਤੀਜੇ ਸਥਾਨ &lsquoਤੇ ਰਹੀ। ਜੈਵਲਿਨ ਥਰੋਅ (ਮਹਿਲਾ ਵਰਗ) ਵਿੱਚ ਸੀ.ਆਈ.ਐਸ.ਐਫ. ਪਹਿਲੇ, ਬੀ.ਐਸ.ਐਫ. ਦੂਜੇ ਅਤੇ ਸੀ.ਆਈ.ਐਸ.ਐਫ. ਤੀਜੇ ਸਥਾਨ &lsquoਤੇ ਰਹੀ।
10 ਕਿਲੋਮੀਟਰ ਵਾਕ (ਮਹਿਲਾ ਵਰਗ) ਵਿੱਚ ਯੂ.ਪੀ. ਪੁਲਿਸ ਨੇ ਪਹਿਲਾ ਸਥਾਨ ਹਾਸਲ ਕੀਤਾ, ਸੀ.ਆਈ.ਐਸ.ਐਫ. ਦੂਜੇ ਅਤੇ ਐਸ.ਐਸ.ਬੀ. ਤੀਜੇ ਸਥਾਨ &lsquoਤੇ ਰਹੀ। 20 ਕਿਲੋਮੀਟਰ ਵਾਕ (ਪੁਰਸ਼ ਵਰਗ) ਵਿੱਚ ਐਸ.ਐਸ.ਬੀ. ਪਹਿਲੇ, ਉਤਰਾਖੰਡ ਪੁਲਿਸ ਦੂਜੇ ਅਤੇ ਪੰਜਾਬ ਪੁਲਿਸ ਤੀਜੇ ਸਥਾਨ &lsquoਤੇ ਰਹੀ। 5000 ਮੀਟਰ ਦੌੜ (ਪੁਰਸ਼ ਵਰਗ) ਵਿੱਚ ਯੂ.ਪੀ. ਪੁਲਿਸ ਪਹਿਲੇ, ਰਾਜਸਥਾਨ ਪੁਲਿਸ ਦੂਜੇ ਅਤੇ ਬੀ.ਐਸ.ਐਫ. ਤੀਜੇ ਸਥਾਨ &lsquoਤੇ ਰਹੀ।
ਅਥਲੈਟਿਕ ਈਵੈਂਟਾਂ ਦੀ ਮੈਡਲ ਸਰਮਨੀ ਸ਼੍ਰੀ ਗੁਰਤੇਜਿੰਦਰ ਸਿੰਘ ਔਲਖ (ਕਮਾਡੈਂਟ-ਕਮ-ਸਪੋਰਟਸ ਸਕੱਤਰ, ਪੰਜਾਬ ਪੁਲਿਸ), ਸ਼੍ਰੀ ਸਤਵੀਰ ਸਿੰਘ ਅਟਵਾਲ (ਕਮਾਡੈਂਟ, 7ਵੀਂ ਆਈ.ਆਰ.ਬੀ.) ਅਤੇ ਸ਼੍ਰੀਮਤੀ ਮਨਜੀਤ ਕੌਰ, ਐਸ.ਪੀ. (ਓਲੰਪਿਅਨ) ਵੱਲੋਂ ਕਰਵਾਈ ਗਈ।
ਇਸ ਤੋਂ ਇਲਾਵਾ ਸਾਈਕਲਿੰਗ ਦੇ ਵਿਅਕਤੀਗਤ ਰੋਡ ਰੇਸ ਮੁਕਾਬਲੇ ਮੈਕਡੋਨਲਡ ਤੋਂ ਜਮਸ਼ੇਰ ਰੋਡ (ਨਕੋਦਰ ਬਾਈਪਾਸ), ਜਲੰਧਰ ਤੱਕ ਕਰਵਾਏ ਗਏ। 50 ਕਿਲੋਮੀਟਰ ਏਲੀਟ ਪੁਰਸ਼ ਵਰਗ ਵਿੱਚ ਯੂ.ਪੀ. ਪੁਲਿਸ ਪਹਿਲੇ, ਕਰਨਾਟਕਾ ਪੁਲਿਸ ਦੂਜੇ ਅਤੇ ਐਸ.ਐਸ.ਬੀ. ਤੀਜੇ ਸਥਾਨ &lsquoਤੇ ਰਹੀ। 30 ਕਿਲੋਮੀਟਰ ਏਲੀਟ ਮਹਿਲਾ ਵਰਗ ਵਿੱਚ ਯੂ.ਪੀ. ਪੁਲਿਸ ਪਹਿਲੇ, ਰਾਜਸਥਾਨ ਪੁਲਿਸ ਦੂਜੇ ਅਤੇ ਬੀ.ਐਸ.ਐਫ. ਤੀਜੇ ਸਥਾਨ &lsquoਤੇ ਰਹੀ।
ਸਾਈਕਲਿੰਗ ਮੁਕਾਬਲਿਆਂ ਦੀ ਮੈਡਲ ਸਰਮਨੀ ਸ਼੍ਰੀ ਸੁਸ਼ੀਲ ਕੁਮਾਰ, ਡੀ.ਐਸ.ਪੀ., ਤੀਜੀ ਆਈ.ਆਰ.ਬੀ. ਵੱਲੋਂ ਕੀਤੀ ਗਈ।