ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਂਅ ‘ਤੇ ਫਰਾਡ

ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਂਅ &lsquoਤੇ ਫਰਾਡ ਹੋ ਰਿਹਾ ਹੈ। ਗਾਇਕ ਨੇ ਲਾਈਵ ਆ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਠੱਗ ਲੋਕਾਂ ਤੋਂ ਬਚੋ ਜੋ ਕਿ ਮੇਰਾ ਤੇ ਮੇਰੀ ਟੀਮ ਦਾ ਨਾਂ ਵਰਤ ਕੇ ਤੁਹਾਡੇ ਤੋਂ ਪੈਸੇ ਮੰਗ ਰਹੇ ਹਨ। ਜੇ ਕਿਸੇ ਨਾਲ ਰਾਬਤਾ ਕਰਨਾ ਹੋਵੇਗਾ ਤਾਂ ਮੈਂ ਖੁਦ ਕਰਾਂਗਾ। ਠੱਗਾਂ ਤੋਂ ਬਚੋ ਤੇ ਕਿਸੇ ਨੂੰ ਵੀ OTP ਨਾ ਦਿਓ।ਗਾਇਕ ਔਲਖ ਨੇ ਇਹ ਵੀ ਕਿਹਾ ਕਿ ਅਸੀਂ ਕਾਨੂੰਨੀ ਤੌਰ &lsquoਤੇ ਆਪਣੇ ਵੱਲੋਂ ਵੀ ਕਾਰਵਾਈ ਕਰ ਰਹੇ ਹਾਂ।
ਹੋਰ ਦੱਸਦਿਆਂ ਗਾਇਕ ਨੇ ਕਿਹਾ ਕਿ ਇਹ ਕਾਲਾਂ ਪਾਕਿਸਤਾਨ ਦੇ ਨੰਬਰਾਂ ਤੋਂ ਆ ਰਹੀਆਂ ਹਨ ਜੋ ਮੇਰੇ ਨਾਂ &lsquoਤੇ ਫਰਾਡ ਕਰ ਰਹੇ ਹਨ ਤੇ ਲੋਕ ਵੀ 2-2 ਹਜ਼ਾਰ ਰੁਪਏ ਕਰਕੇ ਇਨ੍ਹਾਂ ਫਰਾਡੀਆਂ ਨੂੰ ਪਾ ਰਹੇ ਹਨ। ਉਹ ਲੋਕਾਂ ਨਾਲ ਧੱਕਾ ਕਰ ਰਹੇ ਹਨ। ਇਸ ਲਈ ਮੇਰੀ ਅਪੀਲ ਹੈ ਕਿ ਅਜਿਹੇ ਠੱਗ ਲੋਕਾਂ ਤੋਂ ਬਚੋ। ਕਿਸੇ ਵੀ ਕੀਮਤ &lsquoਤੇ ਉਨ੍ਹਾਂ ਨੂੰ ਆਪਣਾ ਓਟੀਪੀ ਨਾ ਦਿਓ। ਨਾਲ ਹੀ ਮਨਕੀਰਤ ਨੇ ਕਿਹਾ ਕਿ ਮੇਰੀ ਇਸ ਵੀਡੀਓ ਨੂੰ ਵਧ ਤੋਂ ਵਧ ਸ਼ੇਅਰ ਕਰੋ ਤਾਂ ਜੋ ਭੋਲੇ-ਭਾਲੇ ਲੋਕ ਇਨ੍ਹਾਂ ਫਰਾਡਾਂ ਤੋਂ ਬਚ ਸਕਣ।