ਮਹਿਲਾ ਕਮਿਸ਼ਨ ਵੱਲੋਂ ਨੋਰਾ ਫਤੇਹੀ, ਸੰਜੇ ਦੱਤ ਅਤੇ ਬਾਦਸ਼ਾਹ ਨੂੰ ਸੰਮਨ ਜਾਰੀ

ਕੌਮੀ ਮਹਿਲਾ ਕਮਿਸ਼ਨ ਨੇ ਵੀਰਵਾਰ ਨੂੰ ਫਿਲਮ &lsquoਕੇਡੀ: ਦ ਡੈਵਿਲ&rsquo ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ &lsquoਸਰਕੇ ਚੁਨਰ ਤੇਰੀ ਸਰਕੇ&rsquo ਵਿੱਚ ਕਥਿਤ ਅਸ਼ਲੀਲਤਾ ਬਾਰੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲੈਂਦਿਆਂ ਅਦਾਕਾਰਾ ਨੋਰਾ ਫਤੇਹੀ ਅਤੇ ਸੰਜੇ ਦੱਤ ਨੂੰ ਸੰਮਨ ਜਾਰੀ ਕੀਤੇ ਹਨ। ਇਸੇ ਤਰ੍ਹਾਂ ਦੇ ਸੰਮਨ ਗਾਇਕ-ਗੀਤਕਾਰ ਬਾਦਸ਼ਾਹ ਨੂੰ ਉਨ੍ਹਾਂ ਦੇ ਗੀਤ &lsquoਟਟੀਹਰੀ&rsquo ਲਈ ਵੀ ਜਾਰੀ ਕੀਤੇ ਗਏ ਹਨ।
ਇਹ ਕਾਰਵਾਈ ਉਨ੍ਹਾਂ ਕਈ ਸ਼ਿਕਾਇਤਾਂ ਦੇ ਜਵਾਬ ਵਿੱਚ ਕੀਤੀ ਗਈ ਹੈ ਜਿਨ੍ਹਾਂ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਨ੍ਹਾਂ ਗੀਤਾਂ ਦੇ ਬੋਲ ਅਪਮਾਨਜਨਕ ਅਤੇ ਜਿਨਸੀ ਤੌਰ &rsquoਤੇ ਸਪੱਸ਼ਟ ਹਨ, ਨਾਲ ਹੀ ਇਸ ਵਿੱਚ ਅਜਿਹੇ ਅਣਚਾਹੇ ਦ੍ਰਿਸ਼ ਹਨ ਜੋ ਦਰਸ਼ਕਾਂ, ਖਾਸ ਕਰਕੇ ਬੱਚਿਆਂ ਲਈ ਠੀਕ ਨਹੀਂ ਹਨ।
ਕਮਿਸ਼ਨ ਨੇ ਕਿਹਾ ਕਿ ਸਮੱਗਰੀ ਪਹਿਲੀ ਨਜ਼ਰੇ ਜਿਨਸੀ ਤੌਰ &rsquoਤੇ ਸੁਝਾਊ, ਇਤਰਾਜ਼ਯੋਗ ਅਤੇ ਭਾਰਤੀ ਨਿਆ ਸੰਹਿਤਾ, ਆਈਟੀ ਐਕਟ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਦੀ ਜਾਪਦੀ ਹੈ। ਕਮਿਸ਼ਨ ਨੇ ਅੱਗੇ ਦੱਸਿਆ ਕਿ ਅਦਾਕਾਰਾ ਨੋਰਾ ਫਤੇਹੀ, ਰਾਕੀਬ ਆਲਮ, ਅਦਾਕਾਰ ਸੰਜੇ ਦੱਤ, ਵੈਂਕਟ ਕੇ ਨਾਰਾਇਣ (ਨਿਰਮਾਤਾ, ਕੇਵੀਐਨ ਗਰੁੱਪ) ਅਤੇ ਕਿਰਨ ਕੁਮਾਰ (ਨਿਰਦੇਸ਼ਕ) ਨੂੰ ਸੰਮਨ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ 24 ਮਾਰਚ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਰਿਲੀਜ਼ ਹੋਣ ਤੋਂ ਬਾਅਦ, &lsquoਸਰਕੇ ਚੁਨਰ&rsquo ਗੀਤ ਨੂੰ ਫਿਲਮ ਇੰਡਸਟਰੀ ਦੇ ਅੰਦਰੂਨੀ ਲੋਕਾਂ ਅਤੇ ਸੋਸ਼ਲ ਮੀਡੀਆ &rsquoਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਆਲੋਚਕਾਂ ਨੇ ਇਸ ਦੇ ਬੋਲਾਂ ਅਤੇ ਕੋਰੀਓਗ੍ਰਾਫੀ ਨੂੰ ਅਸ਼ਲੀਲ ਦੱਸਿਆ ਹੈ, ਜਿਸ ਨਾਲ ਮਨੋਰੰਜਨ ਵਿੱਚ ਰਚਨਾਤਮਕ ਆਜ਼ਾਦੀ ਅਤੇ ਜ਼ਿੰਮੇਵਾਰੀ ਦੀਆਂ ਸੀਮਾਵਾਂ ਬਾਰੇ ਬਹਿਸ ਛਿੜ ਗਈ ਹੈ ਅਤੇ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਕੌਮੀ ਮਹਿਲਾ ਕਮਿਸ਼ਨ ਦੇ ਸੰਮਨ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਵਾਧਾ ਹਨ, ਜੋ ਇਸਨੂੰ ਕਾਨੂੰਨੀ ਅਤੇ ਰੈਗੂਲੇਟਰੀ ਦਾਇਰੇ ਵਿੱਚ ਲੈ ਆਏ ਹਨ। ਗੀਤ ਨੂੰ ਲੈ ਕੇ ਚੱਲ ਰਿਹਾ ਇਹ ਵਿਵਾਦ ਉਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂ ਫਿਲਮ &lsquoਕੇਡੀ: ਦ ਡੈਵਿਲ&rsquo ਰਿਲੀਜ਼ ਲਈ ਤਿਆਰ ਹੈ। ਮਹਿਲਾ ਅਧਿਕਾਰ ਸੰਸਥਾ ਨੇ &lsquoਟਟੀਹਰੀ&rsquo ਗੀਤ ਵਿੱਚ ਕਥਿਤ ਅਸ਼ਲੀਲ ਸਮੱਗਰੀ ਦਾ ਵੀ ਨੋਟਿਸ ਲਿਆ ਹੈ ਅਤੇ ਗਾਇਕ-ਗੀਤਕਾਰ ਬਾਦਸ਼ਾਹ, ਨਿਰਦੇਸ਼ਕ ਮਾਹੀ ਸੰਧੂ ਅਤੇ ਜੋਬਨ ਸੰਧੂ ਦੇ ਨਾਲ-ਨਿਰਮਾਤਾ ਹਿਤੇਨ ਨੂੰ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੂੰ ਸਬੰਧਤ ਦਸਤਾਵੇਜ਼ਾਂ ਸਮੇਤ 25 ਮਾਰਚ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।