ਰਣਵੀਰ ਸਿੰਘ ਦੀ ਦਸਤਾਰ ਸਜਾ ਕੇ ਸਿਗਰਟ ਪੀਣ ਵਾਲੀ ਤਸਵੀਰ ਜਾਅਲੀ: ਅਦਿੱਤਿਆ ਧਰ

ਬਲਾਕਬਸਟਰ ਫ਼ਿਲਮ &lsquoਧੁਰੰਧਰ: ਦ ਰਿਵੈਂਜ&rsquo (Dhurandhar: The Revenge) ਦੇ ਨਿਰਦੇਸ਼ਕ ਅਦਿੱਤਿਆ ਧਰ ਨੇ ਰਣਵੀਰ ਸਿੰਘ ਦੇ ਕਿਰਦਾਰ ਵੱਲੋਂ ਦਸਤਾਰ ਸਜਾ ਕੇ ਸਿਗਰਟ ਪੀਣ ਦੀਆਂ ਤਸਵੀਰਾਂ ਨੂੰ ਪੂਰੀ ਤਰ੍ਹਾਂ &lsquoਝੂਠੀਆਂ ਅਤੇ ਜਾਅਲੀ&rsquo ਕਰਾਰ ਦਿੱਤਾ ਹੈ। ਧਰ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਤਸਵੀਰਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਫ਼ਿਲਮ ਦੇ ਅਕਸ ਨੂੰ ਖ਼ਰਾਬ ਕੀਤਾ ਜਾ ਸਕੇ ਅਤੇ ਸ਼ਰਾਰਤ ਪੈਦਾ ਕੀਤੀ ਜਾ ਸਕੇ।

ਅਦਿੱਤਿਆ ਧਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਮਨ ਵਿੱਚ ਸਿੱਖ ਭਾਈਚਾਰੇ ਪ੍ਰਤੀ ਡੂੰਘਾ ਸਤਿਕਾਰ ਹੈ। ਉਨ੍ਹਾਂ ਕਿਹਾ, &ldquo ਫ਼ਿਲਮ ਵਿੱਚ ਹਰ ਕਿਰਦਾਰ ਨੂੰ ਬਹੁਤ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਪੇਸ਼ ਕੀਤਾ ਗਿਆ ਹੈ। ਦਸਤਾਰ ਸਜਾ ਕੇ ਸਿਗਰਟ ਪੀਣ ਵਾਲਾ ਕੋਈ ਵੀ ਦ੍ਰਿਸ਼ ਫ਼ਿਲਮ ਦਾ ਹਿੱਸਾ ਨਹੀਂ ਹੈ। ਇਹ ਕੁਝ ਲੋਕਾਂ ਵੱਲੋਂ ਪ੍ਰਚਾਰ ਸਮੱਗਰੀ ਨਾਲ ਛੇੜਛਾੜ ਕਰਕੇ ਫ਼ੈਲਾਇਆ ਜਾ ਰਿਹਾ ਗੁੰਮਰਾਹਕੁੰਨ ਪ੍ਰਚਾਰ ਹੈ।&rdquo ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।