‘ਟਟੀਰੀ’ ਗੀਤ ਲਈ ਬਾਦਸ਼ਾਹ ਨੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਮੰਗੀ ਮੁਆਫ਼ੀ

ਬਾਲੀਵੁੱਡ ਸਿੰਗਰ-ਰੈਪਰ ਬਾਦਸ਼ਾਹ ਨੇ &ldquoਟੇਟੀਰੀ&rdquoਗਾਣੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਸਬੰਧ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਮੁਆਫੀ ਮੰਗ ਲਈ ਹੈ। ਸਿੰਗਰ ਤੋਂ ਇਲਾਵਾ ਨਿਰਦੇਸ਼ਕ ਜੋਬਨ ਸੰਧੂ, ਮਹਾਵੀਰ ਸਿੰਘ ਦੇ ਨਾਲ-ਨਾਲ ਨਿਰਮਾਤਾ ਹਿਤੇਨ ਵੀ ਪੇਸ਼ ਹੋਏ।
ਮਾਮਲੇ ਦੀ ਸੁਣਵਾਈ ਕਮਿਸ਼ਨ ਦੀ ਪ੍ਰਦਾਨ ਵਿਜਯਾ ਰਹਾਟਕਰ ਨੇ ਕੀਤੀ। ਕਮਿਸ਼ਨ ਨੇ ਗੀਤ ਦੇ ਬੋਲ ਅਤੇ ਪ੍ਰੈਜੇਂਟੇਸ਼ਨ ਨੂੰ ਮਹਿਲਾਵਾਂ ਦੀ ਗਰਿਮਾ ਖਿਲਾਫ ਦੱਸਦੇ ਹੋਏ ਨਾਰਾਜਗੀ ਪ੍ਰਗਟਾਈ। ਇਸ ਤੋਂ ਬਾਅਦ ਬਾਦਸ਼ਾਹ ਤੇ ਉਨ੍ਹਾਂ ਦੀ ਟੀਮਨੇ ਬਿਨਾਂ ਸ਼ਰਤ ਮਾਫੀ ਮਗੀ ਤੇ ਭਵਿੱਖ ਵਿਚ ਅਜਿਹੀ ਗਲਤੀ ਨਾ ਦੋਹਰਾਉਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਬਾਦਸ਼ਾਹ ਨੇ ਮਹਿਲਾ ਸਸ਼ਕਤੀਕਰਨਲਈ ਕੰਮ ਕਰਨ, 4 ਮਹੀਨਿਆਂ ਦੇ ਅੰਦਰ ਇੱਕ ਪਾਜੀਟਿਵ ਸਾਂਗ ਬਣਾਉਣ ਤੇ ਆਰਥਿਕ ਰੂਪ ਤੋਂ ਕਮਜੋਰ 50 ਕੁੜੀਆਂ ਦੀ ਸਿੱਖਿਆ ਦ ਖਰਚ ਉਠਾਉਣ ਦਾ ਵੀ ਵਾਅਦ ਕੀਤਾ।
ਜਦੋਂ ਗਾਣੇ ਨੇ ਵਿਵਾਦ ਪੈਦਾ ਹੋਇਆ ਸੀ ਤਾਂ ਬਾਦਸ਼ਾਹ ਨੇ ਇੱਕ ਵੀਡੀਓ ਬਣਾਇਆ ਅਤੇ ਮੁਆਫੀ ਮੰਗੀ ਸੀ। ਉਸਨੇ ਵੀਡੀਓ ਵਿੱਚ ਕਿਹਾ, &ldquoਮੇਰਾ ਟਟੀਰੀ ਗਾਣਾ ਜਦੋਂ ਰਿਲੀਜ ਹੋਇਆ ਹੈ ਉਦੋਂ ਇਸ ਦੇ ਇੱਕ ਹਿੱਸੇ ਵਿਚ ਮੇਰੇ ਲਿਰਿਕਸ ਨੂੰ ਤੇ ਵਿਜੁਅਲ ਰਿਪ੍ਰੇਜੇਂਟੇਸ਼ਨ ਕਰਕੇ ਜੋ ਮੈਸੇਜ ਗਿਆ, ਉਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।
ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਖੁਦ ਹਰਿਆਣਾ ਤੋਂ ਹਾਂ। ਮੈਂ ਹਰਿਆਣਾ ਨਾਲ ਜੁੜਿਆ ਹੋਇਆ ਹਾਂ। ਮੇਰਾ ਕਦੇ ਵੀ ਕਿਸੇ ਬੱਚੇ ਜਾਂ ਔਰਤ ਬਾਰੇ ਕੁਝ ਵੀ ਅਸ਼ਲੀਲ ਕਹਿਣ ਦਾ ਇਰਾਦਾ ਨਹੀਂ ਸੀ। ਉਹ ਸ਼ਬਦ ਕਦੇ ਵੀ ਕਿਸੇ ਔਰਤ ਜਾਂ ਬੱਚੇ ਲਈ ਨਹੀਂ ਸਨ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਹਰਿਆਣਾ ਦਾ ਪੁੱਤਰ ਸਮਝ ਕੇ ਮਾਫ਼ ਕਰੋਗੇ।&rdquo ਕਮਿਸ਼ਨ ਦੇ ਸਾਹਮਣੇ ਆਪਣੀ ਪੇਸ਼ੀ ਦੌਰਾਨ ਬਾਦਸ਼ਾਹ ਨੇ ਕਿਹਾ ਕਿ ਉਹ 50 ਕੁੜੀਆਂ ਦੀ ਸਿੱਖਿਆ ਨੂੰ ਸਪਾਂਸਰ ਕਰੇਗਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਫੰਡ ਇਕੱਠਾ ਕਰਨ ਵਿੱਚ ਵੀ ਮਦਦ ਕਰੇਗਾ। ਬਾਦਸ਼ਾਹ ਦੇ ਵਕੀਲ ਅਕਸ਼ੈ ਦਹੀਆ ਨੇ ਮੀਡੀਆ ਨੂੰ ਦੱਸਿਆ ਕਿ ਉਸਦੇ ਮੁਵੱਕਿਲ ਨੇ ਕਮਿਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਉਹ ਕਦੇ ਵੀ ਅਜਿਹਾ ਕੋਈ ਗੀਤ ਨਹੀਂ ਗਾਏਗਾ ਜੋ ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਉਂਦਾ ਹੋਵੇ।