ਹੌਲੀ ਗੇਂਦਬਾਜ਼ੀ ਕਰਨ ਦੇ ਦੋਸ਼ ’ਚ ਸ਼ੁਭਮਨ ਗਿੱਲ ਨੂੰ ਲੱਗਾ 12 ਲੱਖ ਦਾ ਜੁਰਮਾਨਾ
_10Apr26090908AM.jpg)
ਨਵੀਂ ਦਿੱਲੀ : ਦਿੱਲੀ ਕੈਪੀਟਲਸ ਵਿਰੁਧ ਖੇਡੇ ਗਏ ਰੁਮਾਂਚਕ ਮੁਕਾਬਲੇ ਵਿਚ ਜਿੱਤ ਦਰਜ ਕਰਨ ਦੇ ਬਾਵਜੂਦ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਲਈ ਇਕ ਮਾੜੀ ਖ਼ਬਰ ਸਾਹਮਣੇ ਆਈ ਹੈ। ਆਈ.ਪੀ.ਐੱਲ. ਕਮੇਟੀ ਨੇ &rsquoਸਲੋਅ ਓਵਰ ਰੇਟ&rsquo (ਨਿਰਧਾਰਿਤ ਸਮੇਂ ਵਿੱਚ ਓਵਰ ਪੂਰੇ ਨਾ ਕਰਨ) ਕਾਰਨ ਗਿੱਲ &rsquoਤੇ 12 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਗੁਜਰਾਤ ਟਾਈਟਨਸ ਨੇ ਮੇਜ਼ਬਾਨ ਦਿੱਲੀ ਕੈਪੀਟਲਸ ਨੂੰ ਆਖ਼ਰੀ ਗੇਂਦ &rsquoਤੇ 1 ਦੌੜ ਨਾਲ ਹਰਾ ਕੇ ਸੀਜ਼ਨ ਦੀ ਅਪਣੀ ਪਹਿਲੀ ਜਿੱਤ ਦਰਜ ਕੀਤੀ।
ਪਰ ਮੈਚ ਦੌਰਾਨ ਟੀਮ ਵਲੋਂ ਓਵਰ ਪੂਰੇ ਕਰਨ ਵਿਚ ਕੀਤੀ ਗਈ ਦੇਰੀ ਕਪਤਾਨ ਨੂੰ ਮਹਿੰਗੀ ਪੈ ਗਈ। ਆਈ.ਪੀ.ਐਲ ਦੇ ਮੈਚ ਨੰਬਰ 14 ਵਿਚ ਦਿੱਲੀ ਕੈਪੀਟਲਸ ਵਿਰੁਧ ਗੁਜਰਾਤ ਟਾਈਟਨਸ ਨੇ ਤੈਅ ਸਮੇਂ ਤੋਂ ਘੱਟ ਰਫ਼ਤਾਰ ਨਾਲ ਓਵਰ ਸੁੱਟੇ।