ਬ੍ਰਿਟਨੀ ਸਪੀਅਰਜ਼ ਨਸ਼ਾ ਮੁਕਤੀ ਕੇਂਦਰ ’ਚ ਭਰਤੀ

ਪੌਪ ਗਾਇਕਾ ਬ੍ਰਿਟਨੀ ਸਪੀਅਰਜ਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਕੇ ਵਾਹਨ ਚਲਾਉਣ ਦੇ ਸ਼ੱਕ ਹੇਠ ਆਪਣੀ ਗ੍ਰਿਫ਼ਤਾਰੀ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਨਸ਼ਾ ਮੁਕਤੀ ਕੇਂਦਰ &rsquoਚ ਭਰਤੀ ਹੋਈ ਹੈ। ਸਪੀਅਰਜ਼ ਦੇ ਨੁਮਾਇੰਦੇ ਨੇ ਐਸੋਸੀਏਟਿਡ ਪ੍ਰੈੱਸ ਨੂੰ ਭੇਜੀ ਈਮੇਲ &rsquoਚ ਦੱਸਿਆ ਕਿ ਬ੍ਰਿਟਨੀ (44) ਨੇ ਆਪਣੀ ਇੱਛਾ ਨਾਲ ਕੇਂਦਰ &rsquoਚ ਰਜਿਸਟਰੇਸ਼ਨ ਕਰਵਾਈ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਪੰਜ ਮਾਰਚ ਨੂੰ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਵੈਂਚੁਰਾ ਕਾਊਂਟੀ &rsquoਚ ਯੂ ਐੱਸ-101 &rsquoਤੇ ਬੀ ਐੱਮ ਡਬਲਿਊ ਕਾਰ ਬਹੁਤ ਤੇਜ਼ ਰਫ਼ਤਾਰ ਤੇ ਬੇਕਾਬੂ ਢੰਗ ਨਾਲ ਜਾ ਰਹੀ ਹੈ। ਇਸੇ ਖੇਤਰ &rsquoਚ ਰਹਿਣ ਵਾਲੀ ਸਪੀਅਰਜ਼ ਨੂੰ ਮੌਕੇ &rsquoਤੇ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਕਾਊਂਟੀ ਜੇਲ੍ਹ ਲਿਜਾਣ ਮਗਰੋਂ ਰਿਹਾਅ ਕਰ ਦਿੱਤਾ ਗਿਆ।