ਬਾਲੀਵੁੱਡ ਅਦਾਕਾਰਾ ਪਲਕ ਤਿਵਾਰੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਪਲਕ ਤਿਵਾਰੀ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਉਸ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਹ ਨੀਲੇ ਰੰਗ ਦਾ ਸੂਟ ਪਹਿਨੀਂ ਨਜਰ ਆਈ। ਉਸ ਦਾ ਸਿਰ ਦੁਪੱਟੇ ਨਾਲ ਢਕਿਆ ਹੋਇਆ ਸੀ।
ਪਲਕ ਤਿਵਾਰੀ ਉੱਥੇ ਇੱਕ ਆਮ ਸ਼ਰਧਾਲੂ ਵਾਂਗ ਰਹੀ, ਹਾਲਾਂਕਿ ਉਸ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਉਸ ਨੇ ਸੋਸ਼ਲ ਮੀਡੀਆ &lsquoਤੇ ਆਪਣੀ ਵਿਸ਼ੇਸ਼ ਯਾਤਰਾ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ। ਇੱਕ ਫੋਟੋ ਵਿੱਚ ਉਹ ਪਰਿਕਰਮਾ ਵਿੱਚ ਬੈਠ ਕੇ ਸ਼ਾਂਤੀ ਨਾਲ ਗੁਰਬਾਣੀ ਦਾ ਆਨੰਦ ਮਾਣਦੀ ਦਿਖਾਈ ਦੇ ਰਹੀ ਹੈ, ਜਦੋਂ ਕਿ ਦੂਜੀ ਵਿੱਚ ਉਹ ਹੱਥ ਜੋੜ ਕੇ ਖੜ੍ਹੀ ਦਿਖਾਈ ਦੇ ਰਹੀ ਹੈ।
ਪਲਕ ਤਿਵਾਰੀ ਨੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਕਰੀਬ ਅੱਧੇ ਘੰਟੇ ਤੱਕ ਪਰਿਕਰਮਾ ਵਿਚ ਬੈਠ ਕੇ ਗੁਰਬਾਣੀ ਕੀਰਤਨ ਸੁਣਿਆ ਤੇ ਅਧਿਆਤਮਿਕ ਵਾਤਾਵਰਣ ਨੂੰ ਮਹਿਸੂਸ ਕੀਤਾ। ਆਪਣੀਪੋਸਟ ਦੇ ਕੈਪਸ਼ਨ ਵਿਚ ਪਲਕ ਨੇ ਲਿਖਿਆ ਕਿ ਇਹ ਉਸ ਦ ਗੋਲਡਨ ਟੈਂਪਲ ਦ ਪਹਿਲਾ ਦੌਰਾ ਸੀ, ਪਰ ਜਿਵੇਂ ਉਸ ਨੇ ਸੋਚਿਆ ਸੀ, ਉਹੋ ਜਿਹਾ ਹੀ ਅਨੁਭਵ ਉਸ ਨੂੰ ਇਥੇ ਆ ਕੇ ਮਹਿਸੂਸ ਹੋਇਆ।