ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
_12Jun26083207AM.jfif)
ਵੈਲਿੰਗਟਨ: ਨਿਊਜ਼ੀਲੈਂਡ ਦੇ ਦਿੱਗਜ ਕ੍ਰਿਕਟਰ ਕੇਨ ਵਿਲੀਅਮਸਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲਗਭਗ 16 ਸਾਲ ਅਤੇ ਸਾਰੇ ਫਾਰਮੈਟਾਂ ਵਿੱਚ 378 ਮੈਚਾਂ ਦੇ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦਾ ਅੰਤ ਹੋ ਗਿਆ ਹੈ। ਕੇਨ ਨੇ 10 ਅਗਸਤ, 2010 ਨੂੰ ਭਾਰਤੀ ਟੀਮ ਦੇ iਖ਼ਲਾਫ਼ ਇੰਟਰਨੈਸ਼ਨਲ ਡੈਬਿਊ ਕੀਤਾ ਸੀ। ਉਹ ਨਿਊਜ਼ੀਲੈਂਡ ਲਈ ਇੰਟਰਨੈਸ਼ਨਲ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਵਿਲੀਅਮਸਨ ਦਾ ਇਹ ਫ਼ੈਸਲਾ ਨਿਊਜ਼ੀਲੈਂਡ ਦੇ ਇੰਗਲੈਂਡ ਦੌਰੇ ਦੇ ਵਿਚਕਾਰ ਆਇਆ ਹੈ, ਜਿਸ ਵਿੱਚ ਟੀਮ ਪਹਿਲਾ ਮੈਚ ਹਾਰਨ ਤੋਂ ਬਾਅਦ 1-0 ਨਾਲ ਪਿੱਛੇ ਚੱਲ ਰਹੀ ਹੈ। ਉਹ ਹੁਣ ਇਸ ਸੀਰੀਜ਼ ਵਿੱਚ ਅੱਗੇ ਹਿੱਸਾ ਨਹੀਂ ਲੈਣਗੇ ਅਤੇ ਲਾਰਡਜ਼ ਟੈਸਟ ਉਨ੍ਹਾਂ ਦੇ ਇੰਟਰਨੈਸ਼ਨਲ ਕਰੀਅਰ ਦਾ ਆਖ਼ਰੀ ਮੈਚ ਹੋਵੇਗਾ।