ਈਰਾਨ ਦੇ ਹਮਲੇ ਵਿਚ ਭਾਰਤੀ ਮੂਲ ਦੇ ਮਹਿਲਾ ਸੈਨਿਕ ਦੀ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪੈਂਟਾਗਨ ਨੇ ਜਾਰਡਨ ਵਿੱਚ ਇੱਕ ਫੌਜੀ ਅੱਡੇ &rsquoਤੇ ਈਰਾਨੀ ਹਮਲੇ ਦੌਰਾਨ ਭਾਰਤੀ ਮੂਲ ਦੇ ਮਹਿਲਾ ਸੈਨਿਕ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ| ਰੱਖਿਆ ਵਿਭਾਗ ਅਨੁਸਾਰ ਮੰਨਿਆ ਜਾਂਦਾ ਹੈ ਕਿ 25 ਸਾਲਾ ਫੌਜੀ ਸਾਰਜੈਂਟ ਐਂਜੇਲਾ ਰਾਮਪਰਸਾਦ 17 ਜੁਲਾਈ, 2026 ਨੂੰ ਮੁਵਫੱਕ ਸਾਲਟੀ ਏਅਰ ਬੇਸ, ਜਾਰਡਨ &rsquoਤੇ ਦੁਸ਼ਮਣ ਦੇ ਹਮਲੇ ਦੌਰਾਨ ਮਾਰਿਆ ਗਿਆ ਹੈ| ਰਖਿਆ ਵਿਭਾਗ ਅਨੁਸਾਰ ਰਾਮਪਰਸਾਦ, ਜਿਸ ਨੂੰ ਪਹਿਲਾਂ ਲਾਪਤਾ ਸਮਝਿਆ ਗਿਆ ਸੀ, ਹੁਣ ਉਸ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ| ਰਾਮਪਰਸਾਦ ਗੁਆਨਾ ਤੋਂ ਆਏ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਸਬੰਧਤ ਹੈ| ਹੁਣ ਤੱਕ ਈਰਾਨ ਨਾਲ ਜੰਗ ਵਿਚ 18 ਅਮਰੀਕੀ ਫੌਜੀ ਮਾਰੇ ਜਾ ਚੁੱਕੇ ਹਨ|