ਗਲਾਸਗੋ ਰਾਸ਼ਟਰਮੰਡਲ ਖੇਡਾਂ: ਭਾਰਤੋਲਕ ਰਾਜਾ ਮੁੱਥੂਪਾਂਡੀ ਤੇ ਗਿਆਨੇਸ਼ਵਰੀ ਨੇ ਚਾਂਦੀ ਦਾ ਤਗਮਾ ਜਿੱਤਿਆ

 It looks like this message is in Punjabi

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ)- ਗਲਾਸਗੋ ਵਿੱਚ ਰਹੀਆਂ ਰਾਸ਼ਟਰਮੰਡਲ ਖੇਡਾਂ 2026 &rsquoਚ ਭਾਰਤੀ ਵੇਟਲਿਫਟਰਾਂ ਨੇ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਿਆ। ਰਿਸ਼ੀਕਾਂਤ ਸਿੰਘ ਦੇ ਚਾਂਦੀ ਤੇ ਮੀਰਾਬਾਈ ਚਾਨੂ ਦੇ ਸੋਨੇ ਤੋਂ ਬਾਅਦ, ਰਾਜਾ ਮੁਥੂੱਪਾਂਡੀ ਤੇ ਗਿਆਨੇਸ਼ਵਰੀ ਯਾਦਵ ਨੇ ਸੋਮਵਾਰ ਨੂੰ ਚਾਂਦੀ ਦਾ ਤਗਮਾ ਜਿੱਤਿਆ। ਮੁਥੂੱਪਾਂਡੀ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਮੁਕਾਬਲੇ &rsquoਚ ਚਾਂਦੀ ਦਾ ਤਗਮਾ ਜਿੱਤਿਆ। ਰਾਜਾ ਮੁਥੂੱਪਾਂਡੀ ਨੇ ਮੁਕਾਬਲੇ &rsquoਚ ਕੁੱਲ 286 ਕਿਲੋਗ੍ਰਾਮ ਭਾਰ ਚੁੱਕ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਤਾਮਿਲਨਾਡੂ ਦੇ ਲਿਫਟਰ ਨੇ ਸਨੈਚ &rsquoਚ 126 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ &rsquoਚ 160 ਕਿਲੋਗ੍ਰਾਮ ਭਾਰ ਚੁੱਕਿਆ। ਮਲੇਸ਼ੀਆ ਦੇ ਅਜ਼ਨਿਲ ਬਿਦਿਨ ਨੇ ਸੋਨ ਤਗਮਾ ਜਿੱਤਿਆ। ਬਿਦਿਨ ਨੇ 299 ਕਿਲੋਗ੍ਰਾਮ ਦੇ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਰਾਜਾ ਦੇ ਪੋਡੀਅਮ ਫਿਨਿਸ਼ ਨੇ ਐਤਵਾਰ ਨੂੰ ਭਾਰਤ ਦੀ ਵੇਟਲਿਫਟਿੰਗ ਟੀਮ ਲਈ ਇਕ ਯਾਦਗਾਰ ਪ੍ਰਦਰਸ਼ਨ ਨੂੰ ਸਮਾਪਤ ਕੀਤਾ, ਜੋ ਖੇਡਾਂ ਦੇ ਚੌਥੇ ਦਿਨ ਦੇ ਮੁੱਖ ਆਕਰਸ਼ਣਾਂ ਵਿਚੋਂ ਇਕ ਬਣ ਕੇ ਉਭਰਿਆ। ਭਾਰਤੀ ਮਹਿਲਾ ਭਾਰਤੋਲਕ ਗਿਆਨੇਸ਼ਵਰੀ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 53 ਕਿਲੋਗ੍ਰਾਮ ਭਾਰ ਵਰਗ &rsquoਚ ਚਾਂਦੀ ਦਾ ਤਗਮਾ ਜਿੱਤਿਆ। ਗਿਆਨੇਸ਼ਵਰੀ ਨੇ ਸਨੈਚ &rsquoਚ 88 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ &rsquoਚ 111 ਕਿਲੋਗ੍ਰਾਮ ਨਾਲ ਕੁੱਲ 199 ਕਿਲੋਗ੍ਰਾਮ ਭਾਰ ਚੁੱਕਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ। ਨਾਈਜੀਰੀਆ ਦੀ ਓਨੋਮ ਓਮੋਲੋਲਾ ਡਿਡੀਹ ਨੇ ਕੁੱਲ 206 ਕਿਲੋਗ੍ਰਾਮ (93 + 113) ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ, ਤੇ ਕੈਨੇਡਾ ਦੀ ਰੇਬੇਕਾ ਗਰੋਲਕਸ ਨੇ ਕੁੱਲ 178 ਕਿਲੋਗ੍ਰਾਮ (83 + 95) ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਨੇ ਹੁਣ ਗਲਾਸਗੋ ਰਾਸ਼ਟਰਮੰਡਲ ਖੇਡਾਂ &rsquoਚ ਪੰਜ ਤਗਮੇ ਜਿੱਤੇ ਹਨ, ਜਿਨ੍ਹਾਂ &rsquoਚੋਂ ਚਾਰ ਵੇਟਲਿਫਟਿੰਗ &rsquoਚ ਆਏ ਹਨ। ਭਾਰਤ ਨੇ ਇਕ ਸੋਨ, ਤਿੰਨ ਚਾਂਦੀ ਤੇ ਇਕ ਕਾਂਸੀ ਦਾ ਤਗਮਾ ਜਿੱਤਿਆ ਹੈ।