ਅੱਠ ਮਹੀਨੇ ਪੁਲਾੜ ਵਿੱਚ ਰਹਿਣ ਤੋਂ ਬਾਅਦ US-ਰੂਸੀ ਅਮਲਾ ਕਜ਼ਾਖਸਤਾਨ ’ਚ ਸੁਰੱਖਿਅਤ ਵਾਪਸ ਪਹੁੰਚਿਆ

ਮਾਸਕੋ: ਕੌਮਾਂਤਰੀ ਪੁਲਾੜ ਸਟੇਸ਼ਨ (ISS) &rsquoਤੇ ਲਗਭਗ ਅੱਠ ਮਹੀਨੇ ਬਿਤਾਉਣ ਤੋਂ ਬਾਅਦ ਅਮਰੀਕੀ ਅਤੇ ਰੂਸੀ ਪੁਲਾੜ ਯਾਤਰੀਆਂ ਦਾ ਅਮਲਾ ਧਰਤੀ &rsquoਤੇ ਸੁਰੱਖਿਅਤ ਵਾਪਸ ਆ ਗਿਆ ਹੈ। ਅਮਲੇ ਨੇ ਐਤਵਾਰ ਨੂੰ ਕਜ਼ਾਖਸਤਾਨ ਦੇ ਮੈਦਾਨੀ ਇਲਾਕੇ ਵਿੱਚ ਸਫਲਤਾਪੂਰਵਕ ਲੈਂਡਿੰਗ ਕੀਤੀ।
ਨਾਸਾ ਦੇ ਪੁਲਾੜ ਯਾਤਰੀ ਕ੍ਰਿਸਟੋਫਰ ਵਿਲੀਅਮਜ਼ ਅਤੇ ਰੂਸੀ ਪੁਲਾੜ ਯਾਤਰੀ ਸਰਗੇਈ ਕੁਡ-ਸਵਰਚਕੋਵ ਤੇ ਸਰਗੇਈ ਮਿਕੇਵ ਆਪਣੇ ਸੋਯੂਜ਼ ਐਮਐਸ-28 ਪੁਲਾੜ ਵਾਹਨ ਰਾਹੀਂ ਧਰਤੀ &rsquoਤੇ ਪਰਤੇ। ਪੁਲਾੜ ਯਾਨ ਨੇ ਪੈਰਾਸ਼ੂਟ ਦੀ ਮਦਦ ਨਾਲ ਜ਼ੈਜ਼ਕਜ਼ਗਾਨ ਦੇ ਦੱਖਣ-ਪੂਰਬੀ ਖੇਤਰ ਵਿੱਚ ਨਿਰਧਾਰਿਤ ਸਥਾਨ &rsquoਤੇ ਸੁਰੱਖਿਅਤ ਉਤਰਾਈ ਕੀਤੀ।
ਇਹ ਅਮਲਾ ਕੌਮਾਂਤਰੀ ਪੁਲਾੜ ਸਟੇਸ਼ਨ &rsquoਤੇ ਕੁੱਲ 241 ਦਿਨ ਰਿਹਾ। ਕ੍ਰਿਸ ਵਿਲੀਅਮਜ਼ ਅਤੇ ਸਰਗੇਈ ਮਿਕੇਵ ਲਈ ਇਹ ਪਹਿਲਾ ਪੁਲਾੜ ਮਿਸ਼ਨ ਸੀ, ਜਦਕਿ ਕੁਡ-ਸਵਰਚਕੋਵ ਦਾ ਇਹ ਦੂਜਾ ਮਿਸ਼ਨ ਸੀ।
ਧਰਤੀ &rsquoਤੇ ਵਾਪਸੀ ਤੋਂ ਬਾਅਦ ਤਿੰਨਾਂ ਪੁਲਾੜ ਯਾਤਰੀਆਂ ਨੂੰ ਹੈਲੀਕਾਪਟਰ ਰਾਹੀਂ ਕਾਰਾਗਾਂਡਾ ਲਿਜਾਇਆ ਗਿਆ। ਇਸ ਤੋਂ ਬਾਅਦ ਕ੍ਰਿਸ ਵਿਲੀਅਮਜ਼ ਅਮਰੀਕਾ ਸਥਿਤ ਨਾਸਾ ਦੇ ਜੌਨਸਨ ਸਪੇਸ ਸੈਂਟਰ ਵਾਪਸ ਜਾਣਗੇ, ਜਦਕਿ ਰੂਸੀ ਪੁਲਾੜ ਯਾਤਰੀ ਮਾਸਕੋ ਨੇੜੇ ਸਟਾਰ ਸਿਟੀ ਸਿਖਲਾਈ ਕੇਂਦਰ ਵੱਲ ਰਵਾਨਾ ਹੋਣਗੇ।
ਜ਼ਿਕਰਯੋਗ ਹੈ ਕਿ ਕਦੇ ਪੁਲਾੜ ਦੌੜ ਵਿੱਚ ਇੱਕ-ਦੂਜੇ ਦੇ ਮੁਕਾਬਲੇਬਾਜ਼ ਰਹੇ ਅਮਰੀਕਾ ਅਤੇ ਰੂਸ ਹੁਣ ਕੌਮਾਂਤਰੀ ਪੁਲਾੜ ਸਟੇਸ਼ਨ ਸਮੇਤ ਕਈ ਪੁਲਾੜ ਪ੍ਰਾਜੈਕਟਾਂ ਵਿੱਚ ਸਹਿਯੋਗੀ ਵਜੋਂ ਕੰਮ ਕਰ ਰਹੇ ਹਨ।