ਕੈਨੇਡਾ ’ਚ ਪੰਜਾਬੀ ਮੂਲ ਦੇ Uber ਡਰਾਈਵਰ ’ਤੇ ਜਿਨਸੀ ਹਮਲੇ ਦੇ ਦੋਸ਼, 25 ਸਾਲਾ ਮਨਦੀਪ ਸਿੰਘ ਗ੍ਰਿਫ਼ਤਾਰ

ਵਿੰਨੀਪੈੱਗ: ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰਲਿੰਗਟਨ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਇੱਕ Uber ਡਰਾਈਵਰ ਖ਼ਿਲਾਫ਼ ਜਿਨਸੀ ਹਮਲੇ ਦੇ ਗੰਭੀਰ ਦੋਸ਼ ਲੱਗੇ ਹਨ। ਹਾਲਟਨ ਰਿਜਨਲ ਪੁਲਿਸ ਸਰਵਿਸ (HRPS) ਨੇ 25 ਸਾਲਾ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਿਸ ਮੁਤਾਬਕ ਮਨਦੀਪ ਸਿੰਘ &rsquoਤੇ ਇੱਕੋ ਮਹਿਲਾ ਨਾਲ ਇੱਕੋ ਦਿਨ ਦੋ ਵਾਰ ਜਿਨਸੀ ਹਮਲਾ ਕਰਨ ਦੇ ਦੋਸ਼ ਹਨ। ਪੁਲਿਸ ਨੇ ਦੱਸਿਆ ਕਿ ਕਥਿਤ ਘਟਨਾ ਦੇ ਸਮੇਂ ਮੁਲਜ਼ਮ Uber ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।

ਜਾਂਚ ਅਨੁਸਾਰ ਇਹ ਮਾਮਲਾ 16 ਜੂਨ 2026 ਨੂੰ ਸ਼ਾਮ ਕਰੀਬ 5:15 ਵਜੇ ਬਰਲਿੰਗਟਨ GO ਸਟੇਸ਼ਨ ਦੇ ਦੱਖਣੀ ਪਾਰਕਿੰਗ ਖੇਤਰ ਵਿੱਚ ਵਾਪਰਿਆ। ਪੁਲਿਸ ਦੇ ਦਾਅਵੇ ਮੁਤਾਬਕ ਮੁਲਜ਼ਮ ਨੇ ਪਹਿਲਾਂ ਮਹਿਲਾ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਉਸ &rsquoਤੇ ਜਿਨਸੀ ਹਮਲਾ ਕੀਤਾ।

ਪੁਲਿਸ ਅਨੁਸਾਰ ਪੀੜਤਾ ਉਥੋਂ ਬਚ ਕੇ ਨਿਕਲ ਗਈ, ਪਰ ਦੋਸ਼ ਹੈ ਕਿ ਮੁਲਜ਼ਮ ਨੇ ਉਸ ਦਾ ਪਿੱਛਾ ਕੀਤਾ ਅਤੇ ਨੇੜੇ ਸਥਿਤ ਇੱਕ ਕਾਰੋਬਾਰੀ ਥਾਂ &rsquoਤੇ ਪਹੁੰਚ ਕੇ ਦੁਬਾਰਾ ਉਸ ਨਾਲ ਜਿਨਸੀ ਹਮਲਾ ਕੀਤਾ। ਪੁਲਿਸ ਨੇ ਕਿਹਾ ਹੈ ਕਿ ਘਟਨਾ ਦੌਰਾਨ ਪੀੜਤਾ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ।

ਹਾਲਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਵਿਅਕਤੀ ਨੂੰ ਵੀ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੈ ਜਾਂ ਉਹ ਕਿਸੇ ਹੋਰ ਘਟਨਾ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਖ਼ਿਲਾਫ਼ ਲੱਗੇ ਦੋਸ਼ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।