ਫਾਸਟ ਟਰੈਕ ਅਦਾਲਤ ਨੇ ਪੇਪਰ ਲੀਕ 'ਤੇ ਸੀ.ਬੀ.ਆਈ. ਦੀ ਚਾਰਜਸ਼ੀਟ ਨੂੰ ਰਿਕਾਰਡ ’ਤੇ ਲਿਆ

ਪਬਲਿਕ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਹੋਰ ਗਲਤ ਤਰੀਕਿਆਂ ਦੀ ਵਰਤੋਂ ਨਾਲ ਜੁੜੇ ਅਪਰਾਧਿਕ ਮਾਮਲਿਆਂ ਨਾਲ ਨਜਿੱਠਣ ਲਈ ਬਣਾਈ ਗਈ ਨਿਯੁਕਤ ਫਾਸਟ-ਟਰੈਕ ਅਦਾਲਤ ਨੇ ਬੁੱਧਵਾਰ ਨੂੰ ਨੀਟ ਪੇਪਰ ਲੀਕ ਕੇਸ ਵਿੱਚ ਸੀ.ਬੀ.ਆਈ. ਦੀ ਚਾਰਜਸ਼ੀਟ ਨੂੰ ਰਿਕਾਰਡ 'ਤੇ ਲਿਆ।
ਵਿਸ਼ੇਸ਼ ਜੱਜ ਅਨੂ ਗਰੋਵਰ ਬਾਲਿਗਾ ਨੇ 13 ਦੋਸ਼ੀਆਂ ਵਿਰੁੱਧ ਏਜੰਸੀ ਦੀ ਅੰਤਿਮ ਰਿਪੋਰਟ ਨੂੰ ਰਿਕਾਰਡ 'ਤੇ ਲਿਆ ਅਤੇ ਸੀ.ਬੀ.ਆਈ. ਨੂੰ ਅਨੁਪਰਕ (ਐਨੈਕਸ਼ਰ) ਦਾਖ਼ਲ ਕਰਨ ਲਈ ਸਮਾਂ ਦਿੱਤਾ। ਸੀ.ਬੀ.ਆਈ. ਨੇ ਕਿਹਾ ਕਿ ਲਗਪਗ 20,000 ਪੰਨਿਆਂ ਦੇ ਐਨੈਕਸ਼ਰਾਂ ਨੂੰ ਸਕੈਨ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਤਿੰਨ ਦਿਨਾਂ ਬਾਅਦ ਪੇਸ਼ ਕੀਤਾ ਜਾਵੇਗਾ।