ਅਮਰੀਕਾ-ਇਰਾਨ ਜੰਗ ’ਚ ਸਾਊਦੀ ਅਰਬ ਵੀ ਕੁੱਦਿਆ

ਤੇਹਰਾਨ : ਇਰਾਨ ਜੰਗ ਵਿੱਚ ਹੁਣ ਸਾਊਦੀ ਅਰਬ ਦੀ ਵੀ ਐਂਟਰੀ ਹੋ ਗਈ ਹੈ । ਸਾਊਦੀ ਨੇ ਅਮਰੀਕਾ ਨਾਲ ਮਿਲ ਕੇ ਮੰਗਲਵਾਰ ਰਾਤ ਇਰਾਕ ਵਿੱਚ ਇਰਾਨ ਸਮਰਥਕ ਪਾਪੂਲਰ ਮੋਬਿਲਾਈਜ਼ੇਸ਼ਨ ਫੋਰਸ ਦੇ ਲੜਾਕਿਆਂ ਦੇ ਟਿਕਾਣਿਆਂ 'ਤੇ ਹਮਲੇ ਕੀਤੇ । ਪ੍ਰਾਪਤ ਹੋਈ ਜਾਣਕਾਰੀ ਇਸ ਵਿੱਚ 20 ਲੜਾਕਿਆਂ ਦੀ ਮੌਤ ਹੋ ਗਈ ਹੈ ਜਦਕਿ 32 ਜ਼ਖ਼ਮੀ ਹੋਏ ਹਨ।
ਅਮਰੀਕੀ ਫ਼ੌਜ ਦੇ ਅਨੁਸਾਰ ਇਹਨਾਂ ਟਿਕਾਣਿਆਂ ਤੋਂ ਅਮਰੀਕੀ ਸਿਪਾਹੀਆਂ ਅਤੇ ਸਾਊਦੀ ਅਰਬ ਦੇ ਊਰਜਾ ਟਿਕਾਣਿਆਂ &rsquoਤੇ ਹਮਲਿਆਂ ਦੀ ਤਿਆਰੀ ਕੀਤੀ ਜਾ ਰਹੀ ਸੀ । ਹਮਲਿਆਂ ਦੇ ਕੁਝ ਘੰਟਿਆਂ ਬਾਅਦ ਇਰਾਨ ਨੇ ਜਵਾਬੀ ਕਾਰਵਾਈ ਵਿੱਚ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ । ਇਹ ਮਿਜ਼ਾਈਲਾਂ ਜਾਰਡਨ ਵਿੱਚ ਅਮਰੀਕੀ ਫ਼ੌਜੀ ਅੱਡੇ ਵੱਲ ਦਾਗੀਆਂ ਗਈਆਂ ਸਨ, ਪਰ ਸਾਰੀਆਂ ਨੂੰ ਰਸਤੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ।