ਬੇਬੀ ਪਾਊਡਰ ਕੈਂਸਰ ਵਿਵਾਦ ਨੂੰ ਸੁਲਝਾਉਣ ਲਈ 52,700 ਕਰੋੜ ਅਦਾ ਕਰੇਗੀ

ਕਾਰਪੋਰੇਟ ਇਤਿਹਾਸ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਉਤਪਾਦ ਦੇਣਦਾਰੀ ਮਾਮਲਿਆਂ ਵਿੱਚੋਂ ਇੱਕ ਦਾ ਹੱਲ ਹੋਣ ਦੀ ਸੰਭਵਾਨਾ ਬਣ ਗਈ ਹੈ। ਝੋਹਨਸੋਨ ਫ਼ ਝੋਹਨਸੋਨ (ਜੇ ਐਂਡ ਜੇ) ਨੇ ਉਨ੍ਹਾਂ ਦਸਾਂ ਹਜ਼ਾਰਾਂ ਮੁਕੱਦਮਿਆਂ ਨੂੰ ਨਿਪਟਾਉਣ ਲਈ ਲਗਪਗ 5.5 ਬਿਲੀਅਨ ਅਮਰੀਕੀ ਡਾਲਰ (52,700 ਕਰੋੜ ਰੁਪਏ) ਅਦਾ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ ਜਿਨ੍ਹਾਂ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਸ ਦਾ ਬੇਬੀ ਪਾਊਡਰ ਅਤੇ ਹੋਰ ਟੈਲਕ-ਆਧਾਰਿਤ ਉਤਪਾਦ ਓਵੇਰੀਅਨ(ਅੰਡਕੋਸ਼-ਸਬੰਧੀ) ਕੈਂਸਰ ਦਾ ਕਾਰਨ ਬਣਦੇ ਹਨ।
ਸਿਹਤ ਸੰਭਾਲ ਸਮੂਹ ਦੇ iਖ਼ਲਾਫ਼ ਬਾਕੀ ਬਚੇ ਅੰਡਕੋਸ਼ ਕੈਂਸਰ ਦੇ ਬਹੁਤੇ ਮਾਮਲੇ ਪ੍ਰਸਤਾਵਿਤ ਸਮਝੌਤੇ ਵਿੱਚ ਸ਼ਾਮਲ ਹਨ, ਜਿਸ ਵਿੱਚ ਅਮਰੀਕਾ ਭਰ ਦੀਆਂ ਫੈਡਰਲ ਅਤੇ ਰਾਜ ਅਦਾਲਤਾਂ ਵਿੱਚ ਦਾਇਰ ਕੀਤੇ ਗਏ ਲਗਪਗ 76,000 ਦਾਅਵੇ ਸ਼ਾਮਲ ਹਨ।