ਰਾਜਧਾਨੀ ਰੋਮ ਦੇ ਕਸਬਾ ਆਰਦੀਆ ਵਿਖੇ ਕਾਰਾਬਿਨੇਰੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ 4 ਭਾਰਤੀ ਮੂਲ ਦੇ ਵਿਅਕਤੀਆਂ ਕੋਲੋਂ 102 ਕਿੱਲੋ ਭੁੱਕੀ ਅਫੀਮ ਬਰਾਮਦ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਚਾਰਾਂ ਨੂੰ ਭੇਜਿਆ ਗਿਆ ਜੇਲ੍ਹ

 


ਰੋਮ ਇਟਲੀ 29 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਤੇ ਸਮੁੰਦਰੀ ਕੰਢੇ ਤੇ ਵਸੇ ਕਸਬਾ ਤੁਰ ਸੰਨ ਲੌਰੈਨਸੋ ਦੀ ਕਾਰਾਬਨੇਰੀ ਪੁਲਿਸ ਵੱਲੋਂ ਇੱਕ ਰੋਕਥਾਮ ਗਸ਼ਤ ਦੌਰਾਨ ਸੜਕ ਦੇ ਕਿਨਾਰੇ ਦੋ ਵੈਨ ਗੱਡੀਆਂ ਖੜ੍ਹੀਆਂ ਮਿਲੀਆਂ ਜਿਸ ਦੇ ਮੱਦੇਨਜ਼ਰ ਪੁਲਿਸ ਵਲੋ ਸ਼ੱਕਦੇ ਅਧਾਰ ਤੇ ਗੱਡੀਆਂ ਦੇ ਨੇੜੇ ਘੁੰਮ ਰਹੇ ਚਾਰ ਭਾਰਤੀ ਮੂਲ ਦੇ ਵਿਅਕਤੀਆਂ ਤੋ ਪੁੱਛਗਿੱਛ ਕਰਨ ਲਈ ਰੋਕਿਆ ਤਾਂ ਉਨ੍ਹਾਂ ਵਲੋ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਗਈ ਇਸ ਮੌਕੇ ਪੁਲਿਸ ਵੱਲੋਂ ਉਨ੍ਹਾਂ ਨੂੰ ਤੁਰੰਤ ਕਾਬੂ ਕਰ ਲਿਆ ਤੇ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੋ ਗੱਡੀਆਂ ਦੀ ਤਲਾਸ਼ੀ ਲਈ ਤਾਂ ਗੱਡੀਆਂ ਦੇ ਅੰਦਰ ਕਾਲੇ ਰੰਗ ਦੇ ਲਿਫ਼ਾਫ਼ਿਆਂ ਵਿੱਚ 102 ਕਿਲੋਗ੍ਰਾਮ ਸੁੱਕੀ ਅਫੀਮ ਭੁੱਕੀ ਮਿਲੀ ਤੇ ਪੁੱਛਗਿੱਛ ਦੌਰਾਨ ਉਨ੍ਹਾਂ ਚਾਰ ਭਾਰਤੀਆ ਵੱਲੋਂ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ । ਪੁਲਿਸ ਵੱਲੋਂ ਦੱਸਿਆ ਕਿ ਚਾਰ ਵਿਅਕਤੀਆਂ ਭਾਰਤੀ ਹਨ ਤੇ ਇਹ ਇਸ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਨੂੰ ਵੇਚਣ ਦੀ ਤਾਗ ਵਿੱਚ ਘੁੰਮ ਰਹੇ ਸਨ । ਇਨ੍ਹਾਂ ਦੀ
ਉਮਰ 22 ਤੋਂ 40 ਸਾਲ ਦੇ ਵਿਚਕਾਰ ਦੱਸੀ ਗਈ ਹੈ । ਅਤੇ ਪੁਲਿਸ ਵਲੋ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਵਿਲੈਂਤਰੀ (ਰੋਮ) ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਹੈ। ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਲਈ ਵਰਤੀਆਂ ਜਾਣ ਵਾਲੀਆਂ ਦੋ ਵੈਨਾਂ ਨੂੰ ਵੀ ਪੁਲਿਸ ਵਲੋ ਜ਼ਬਤ ਕਰ ਲਿਆ ਗਿਆ। ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਇਨ੍ਹਾਂ ਚਾਰਾਂ ਵਿਅਕਤੀਆਂ ਦੀ ਨਾਮ ਜਾ ਹੋਰ ਨਿੱਜੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ । ਜਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਲਾਤੀਨਾ ਤੇ ਰੋਮ ਇਲਾਕਿਆਂ ਵਿੱਚ ਚੌਥੀ ਵੱਡੀ ਘਟਨਾ ਹੈ ਜਿਸ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਪੁਲਿਸ ਵੱਲੋਂ ਡੋਡੇ, ਅਫੀਮ ਤੇ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਬਹੁਤ ਹੀ ਸਖ਼ਤੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਰ ਰੋਜ਼ ਕਿਤੇ ਨਾ ਕਿਤੇ ਪੁਲਿਸ ਵੱਲੋਂ ਖਾਸ ਕਰਕੇ ਸ਼ੱਕੀ ਲੋਕਾਂ ਦੀਆਂ ਗੱਡੀਆ ਰੋਕ ਕੇ ਤਲਾਸ਼ੀ ਲਈ ਜਾ ਰਹੀ ਹੈ ।