ਮੇਰਾ ਟੀਚਾ ਲਾਸ ਏਂਜਲਸ ਨੂੰ ਇਕ ਮਾਡਲ ਵਜੋਂ ਵਿਕਸਤਾ ਕਰਨਾ-ਰਮਨ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲਾਸ ਏਂਜਲਸ ਸਿਟੀ ਕੌਂਸਲ ਮੈਂਬਰ ਅਤੇ ਮੇਅਰ ਅਹੁਦੇ ਦੀ ਉਮੀਦਵਾਰ ਨਿਤਿਆ ਰਮਨ ਆਪਣੇ ਜ਼ਿਲੇ ਵਿੱਚ ਸੜਕਾਂ &rsquoਤੇ ਰਹਿੰਦੇ ਬੇਘਰੇ ਲੋਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਆਈ ਗਿਰਾਵਟ ਦੇ ਮੁੱਦੇ ਨੂੰ ਉਭਾਰ ਰਹੀ ਹੈ | ਉਹ ਨਵੇਂ ਜਾਰੀ ਕੀਤੇ ਗਏ ਬੇਘਰਿਆਂ ਸਬੰਧੀ ਅੰਕੜਿਆਂ ਦਾ ਵੇਰਵਾ ਦੇ ਕੇੇ ਇਹ ਦਲੀਲ ਦੇ ਰਹੀ ਹੈ ਕਿ ਉਸ ਦਾ ਤਰੀਕਾ ਸ਼ਹਿਰ ਨੂੰ ਇੱਕ ਮਾਡਲ ਬਣਾਉਣ ਦਾ ਹੈ| ਉਹ ਮੌਜੂਦਾ ਮੇਅਰ ਕੈਰਨ ਬਾਸ ਨੂੰ ਚੁਣੌਤੀ ਦੇ ਰਹੀ ਹੈ| &lsquoਲਾਸ ਏਂਜਲਸ ਟਾਈਮਜ਼&rsquo ਦੇ ਅਨੁਸਾਰ, ਸੜਕਾਂ &rsquoਤੇ ਰਹਿੰਦੇ ਬੇਘਰੇ, ਜਿਨਾਂ ਨੂੰ ਬਾਹਰ ਖੁਲੇ ਵਿੱਚ ਜਾਂ ਵਾਹਨਾਂ ਵਿੱਚ ਰਹਿਣ ਵਾਲੇ ਲੋਕਾਂ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਪਿਛਲੇ ਸਾਲ ਦੇ ਮੁਕਾਬਲੇ ਰਮਨ ਦੇ ਕੌਂਸਲ ਜ਼ਿਲਾ 4 ਵਿੱਚ 49 ਪ੍ਰਤੀਸ਼ਤ ਘਟੇ ਹਨ ਜਦੋਂ ਕਿ ਸ਼ਹਿਰ ਭਰ ਵਿੱਚ ਸੜਕਾਂ &rsquoਤੇ ਰਹਿੰਦੇ ਬੇਘਰਿਆਂ ਵਿੱਚ 8 ਪ੍ਰਤੀਸ਼ਤ ਵਾਧਾ ਹੋਇਆ ਹੈ| ਲਾਸ ਏਂਜਲਸ ਬੇਘਰਿਆਂ ਸਬੰਧੀ ਸੇਵਾਵਾਂ ਅਥਾਰਟੀ
ਦੀ ਤਾਜਾ ਰਿਪੋਰਟ ਅਨੁਸਾਰ, ਲਾਸ ਏਂਜਲਸ ਵਿੱਚ ਆਸਰਾ-ਘਰਾਂ ਅਤੇ ਅੰਤਰਿਮ ਰਿਹਾਇਸ਼ਾਂ &rsquoਚ ਰਹਿਣ ਵਾਲੇ ਲੋਕਾਂ ਵਿਚ 3.4 ਪ੍ਰਤੀਸ਼ਤ ਵਾਧਾ ਹੋਇਆ ਹੈ| ਰਮਨ ਨੇ ਕਿਹਾ ਹੈ ਕਿ ਨਤੀਜੇ ਦਰਸਾਉਂਦੇ ਹਨ ਕਿ ਇਹ ਸੰਕਟ ਹੱਲ ਕੀਤਾ ਜਾ ਸਕਦਾ ਹੈ| ਉਸ ਨੇ ਕਿਹਾ ਹੈ ਕਿ &lsquo&lsquo ਮੈਂ ਆਪਣੇ ਜ਼ਿਲੇ ਵਿੱਚ ਜੋ ਪਹੁੰਚ ਅਪਣਾਈ ਹੈ ਉਹ ਕਾਰਗਰ ਹੈ ਅਤੇ ਜੇਕਰ ਮੈਂ ਮੇਅਰ ਚੁਣੀ ਗਈ ਹਾਂ ਤਾਂ ਮੈ ਇਸ ਨੂੰ ਸਮੁਚੇ ਸ਼ਹਿਰ ਵਿਚ ਲਾਗੂ ਕਰਾਂਗੀ&rsquo&rsquo| ਰਮਨ ਨੇ ਕਿਹਾ ਕਿ ਜ਼ਿਲਾ 4 ਵਿੱਚ 2022 ਤੋਂ ਬਾਅਦ ਟੈਂਟਾਂ ਦੀ ਗਿਣਤੀ 73 ਪ੍ਰਤੀਸ਼ਤ ਘੱਟ ਗਈ ਹੈ|&rdquo ਰਮਨ ਨੇ ਬਾਸ ਦੇ &lsquoਇਨਸਾਈਡ ਸੇਫ&rsquo ਪ੍ਰੋਗਰਾਮ ਦੀ ਆਲੋਚਨਾ ਕੀਤੀ, ਇਹ ਦਲੀਲ ਦਿੱਤੀ ਕਿ 30 ਕਰੋੜ ਪੌਂਡ ਤੋਂ ਵੱਧ ਦੀ ਲਾਗਤ ਦੇ ਬਾਵਜੂਦ ਇਹ ਪ੍ਰੋਗਰਾਮ ਸਥਾਈ ਨਤੀਜੇ ਨਹੀਂ ਕੱਢ ਸਕਿਆ|