ਇਟਲੀ ਦੇ ਬਰੇਸ਼ੀਆ'ਚ ਪਾਕਿਸਤਾਨੀ ਮੂਲ ਦੇ ਸਾਬਕਾ ਪਤੀ ਨੇ ਭਾਰਤੀ ਮੂਲ ਦੀ ਸਾਬਕਾ ਧਰਮਪਤੀ ਨੂੰ ਸਾਪਿੰਗ ਮਾਲ੍ਹ ਦੇ ਬਾਹਰ ਚਾਕੂ ਮਾਰ ਕਰ ਦਿੱਤਾ ਲਹੂ-ਲੁਹਾਨ,ਪਹਿਲਾ ਵੀ ਪਾਕਿਸਤਾਨੀ ਨੂੰ ਪਤਨੀ ਨਾਲ ਦੁਰਵਿਵਹਾਰ ਲਈ ਹੋ ਚੁੱਕੀ ਹੈ 1 ਸਾਲ 8 ਮਹੀਨੇ ਦੀ ਸਜ਼ਾ

 ਰੋਮ ਇਟਲੀ 3 ਅਗਸਤ (ਗੁਰਸ਼ਰਨ ਸਿੰਘ ਸੋਨੀ) ਪ੍ਰਵਾਸੀਆਂ ਦੀ ਬਹੁ-ਗਿਣਤੀ ਵਾਲੇ ਸੂਬੇ ਲੰਬਾਰਦੀਆ ਦੇ ਸ਼ਹਿਰ ਬਰੇਸ਼ੀਆ ਵਿਖੇ ਇੱਕ ਪਾਕਿਸਤਾਨੀ ਮੂਲ ਦੇ ਵਿਅਕਤੀ ਨੇ ਆਪਣੀ ਸਾਬਕਾ ਧਰਮ ਪਤਨੀ ਜਿਹੜੀ ਕਿ ਭਾਰਤੀ ਮੂਲ ਦੀ ਹੈ ਨੂੰ ਇੱਕ ਸਾਪਿੰਗ ਮਾਲ ਦੇ ਬਾਹਰ ਬੇਦਰਦੀ ਨਾਲ ਚਾਕੂ ਮਾਰਕੇ ਲਹੂ-ਲੁਹਾਨ ਕਰਨ ਦੀ ਘਟਨਾ ਦਾ ਖੁਲਾਸਾ ਹੋਇਆ ਹੈ।ਇਨਸਾਨੀਅਤ ਨੂ ਸ਼ਰਮਸਾਰ ਕਰਦੀ ਇਹ ਘਟਨਾ ਜਿਸ ਵਿੱਚ ਇੱਕ ਛੋਟੇ ਬੱਚਿਆ ਦੀ ਮਾਂ ਦੀ ਛਾਤੀ ਉਪੱਰ ਇੱਕ ਵਿਅਕਤੀ ਨੇ ਬਹੁਤ ਹੀ ਬੇਰਹਿਮੀ ਨਾਲ ਚਾਕੂ ਨਾਲ ਕਈ ਵਾਰ ਕਰ ਦਿੱਤਾ ਤੇ ਦੁੱਖ ਦੀ ਗੱਲ ਇਹ ਰਹੀ ਕਿ ਇਹ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਭਾਰਤੀ ਮੂਲ ਦੀ 38 ਸਾਲਾ ਔਰਤ ਦਾ ਸਾਬਕਾ ਪਾਕਿਤਸਾਨੀ ਮੂਲ ਦਾ ਪਤੀ ਸੀ ਜਿਹੜਾ ਕਿ ਪਹਿਲਾਂ ਵੀ ਇਸ ਭਾਰਤੀ ਔਰਤ ਨਾਲ ਦੁਰਵਿਵਹਾਰ ਕਰਦਾ ਰਹਿੰਦਾ ਸੀ ।ਸੰਨ 2023 ਵਿੱਚ ਇਹ ਪਾਕਿਸਤਾਨੀ ਆਪਣੀ ਭਾਰਤੀ ਸਾਬਕਾ ਧਰਮ ਪਤਨੀ ਨਾਲ ਬਦਸਲੂਕੀ ਦੇ ਅਪਰਾਧ ਲਈ 1 ਸਾਲ 8 ਮਹੀਨੇ ਦੀ ਕੈਦ ਦੀ ਸਜ਼ਾ ਦਾ ਖਮਿਆਜਾ ਭੁਗਤ ਚੁੱਕਾ ਹੈ ਤੇ ਹੁਣ ਫਿਰ ਬੱਚਿਆਂ ਦੀ ਦੇਖ-ਭਾਲ ਨੂੰ ਲੈਕੇ ਇਹਨਾਂ ਦੋਨਾਂ ਵਿੱਚ ਬਹਿਸ ਹੋ ਗਈ ਤੇ ਗੁੱਸੇ ਵਿੱਚ ਆਏ ਸਾਬਕਾ ਪਤੀ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।ਘਟਨਾ ਸਥਲ ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਸ ਨੂੰ ਕਾਲ ਕਰ ਦਿੱਤੀ ਤੇ ਪੁਲਸ ਨੇ ਨਾਰੀ ਹੱਤਿਆ ਦੀ ਕੋਸਿ਼ਸ਼ ਦੇ ਦੋਸ਼ ਵਿੱਚ ਪਾਕਿਸਤਾਨੀ ਸਾਬਕਾ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਹਮਲੇ ਵਿੱਚ ਗੰਭੀਰ ਜਖ਼ਮੀ ਹੋਈ ਭਾਰਤੀ ਮੂਲ ਦੀ ਔਰਤ ਨੂੰ ਐਂਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਇਸ ਘਟਨਾ ਕਾਰਨ ਇਟਾਲੀਅਨ ਲੋਕ ਕਾਫ਼ੀ ਸਦਮੇ ਵਿੱਚ ਹਨ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਪ੍ਰਵਾਸੀ ਲੋਕ ਕਿਓ ਹਰ ਰੋਜ ਕਿਸੇ ਨਾ ਕਿਸੇ ਅਪਰਾਧ ਕਾਰਨ ਇਟਲੀ ਵਿੱਚ ਆਪਣਾ ਅਕਸ ਗੁਆ ਰਹੇ ਹਨ।