ਇਟਲੀ ਪੁਲਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਵੱਡਾ ਹੁਲਾਰਾ, ਮਿਲੀ ਲੱਖਾਂ ਯੂਰੋ ਦੀ ਭਾਰਤੀ ਭੰਗ,ਦੇਖ ਕੇ ਰਹਿ ਗਈ ਪੁਲਸ ਵੀ ਦੰਗ

 ਕਲਾਬਰੀਆ ਇਟਲੀ 3 ਅਗਸਤ (ਗੁਰਸ਼ਰਨ ਸਿੰਘ ਸੋਨੀ)ਇਟਲੀ ਦੇ ਪੁਲਸ ਪ੍ਰਸ਼ਾਸ਼ਨ ਨੂੰ ਉਹਨਾਂ ਲੋਕਾਂ ਨੇ ਚੱਕਰਾਂ ਵਿੱਚ ਪਾ ਛੱਡਿਆ ਹੈ ਜਿਹੜੇ ਕਿ ਨਸਿ਼ਆਂ ਦੇ ਕਾਰੋਬਾਰ ਨਾਲ ਰਾਤੋ-ਰਾਤ ਕਰੌੜਪਤੀ ਬਣਨ ਲਈ ਕਦੇ ਪੋਸਤ ਡੋਤੇ,ਕਦੇ ਅਫ਼ੀਮ ਤੇ ਹੋਰ ਕਈ ਤਰ੍ਹਾਂ ਦੇ ਸਿੰਥੈਟਿਕ ਨਸਿ਼ਆ ਨੂੰ ਇਟਲੀ ਭਰ ਵਿੱਚ ਇੰਝ ਵੇਚਣ ਲਈ ਕਮਰਕੱਸੀ ਬੈਠੇ ਹਨ ਜਿਵੇਂ ਕਿ ਇਹ ਲੋਕ ਨਸ਼ਾ ਨਹੀ ਸਗੋਂ ਬਾਓ ਸਬਜ਼ੀਆਂ ਵੇਚਦੇ ਹਨ ਪਰ ਇਟਲੀ ਪੁਲਸ ਪ੍ਰਸ਼ਾਸ਼ਨ ਵੀ ਇਹਨਾਂ ਭੁੱਖ ਦੇ ਮਾਰੇ ਨਸ਼ਾ ਸੌਦਾਗਰਾਂ ਨੂੰ ਦੇਸ਼ ਵਿਚੋਂ ਜੜ੍ਹੋ ਖਤਮ ਕਰਨ ਲਈ ਦਿਨ ਰਾਤ ਬਾਜ ਅੱਖ ਨਾਲ ਸਿਕਾਰ ਫੁੰਡ ਦੀ ਜਾ ਰਹੀ ਹੈ।ਕਦੀਂ ਸੂਬਾ ਲੰਬਾਰਦੀਆਂ ,ਕਦੀ ਕੰਪਾਨੀਆ ਤੇ ਕਦੀ ਲਾਸੀਓ ਸੂਬੇ ਵਿੱਚੋਂ ਪੁਲਸ ਵੱਲੋਂ ਵਿੱਢੇ ਮਿਸ਼ਨ ਨੂੰ ਵੱਡੀ ਸਫ਼ਲਤਾ ਮਿਲਣ ਕਾਰਨ ਕੁਇੰਟਲਾਂ ਵਿੱਚ ਨਸ਼ੀਲੇ ਪਦਾਰਥ ਪੁਲਸ ਵੱਲੋਂ ਕਾਬੂ ਕੀਤੇ ਜਾ ਰਹੇ ਹਨ ਤੇ ਇਸੇ ਮਿਸ਼ਨ ਤਹਿਤ ਸੂਬਾ ਕਲਾਬਰੀਆ ਵਿੱਚ ਹੀ ਕੁਝ ਦਿਨ ਪਹਿਲਾਂ ਪੁਲਸ ਨੂੰ ਇੱਕ ਵੱਡਾ ਭੰਗ ਦਾ 1200 ਬੂਟਿਆਂ ਵਾਲਾ ਬਾਗ ਮਿਲਿਆ ਸੀ ਹੁਣ ਫਿਰ ਇਸ ਸੂਬੇ ਦੇ ਕੋਸੇਂਜ਼ਾ ਦੀ ਵਿੱਤੀ ਪੁਲਿਸ(ਗੁਆਦੀਆ ਦੀ ਫਿਨੈਂਸ਼ਾ) ਵਲੋ ਵਿਬੋ ਵੈਲੇਨਟੀਆ ਨੇਵਲ ਆਪ੍ਰੇਸ਼ਨ ਯੂਨਿਟ ਦੇ ਲੈਮੇਜ਼ੀਆ ਟਰਮੇ ਏਅਰ ਸੈਕਸ਼ਨ ਦੀ ਇੱਕ ਰਿਪੋਰਟ ਤੋਂ ਬਾਅਦ, ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਖਾਸ ਖੇਤਰੀ ਗਤੀਵਿਧੀਆਂ ਦੇ ਦੌਰਾਨ ਇੱਕ ਗ੍ਰਿਸੋਲੀਆ ਪਿੰਡ ਦੇ ਬਾਹਰ ਪੈਦੇ ਜੰਗਲ (ਨੈਸ਼ਨਲ ਪਾਰਕ ਪੋਲੀਨੋ) ਵਿੱਚ ਨਿਰੀਖਣ ਕੀਤਾ ਗਿਆ ਜਿਸ ਦੌਰਾਨ ਉਸ ਸਮੇਂ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ 53 ਭਾਰਤੀ ਭੰਗ ( ਇੰਡੀਅਨ ਹੈਮਪ ) ਦੇ ਚੋਰੀ ਉਗਾਏ ਹੋਏ ਬੂਟੇ ਪ੍ਰਾਪਤ ਕੀਤੇ । ਪੁਲਿਸ ਨੂੰ ਹੈਲੀਕੈਪਟਰ ਰਾਹੀ ਕੀਤੀ ਜਾਂਚ ਦੌਰਾਨ ਇਨ੍ਹਾਂ ਬੂਟਿਆਂ ਦਾ ਪਤਾ ਲੱਗਾ । ਨੈਸ਼ਨਲ ਮੀਡੀਆ ਰਿਪੋਰਟਾਂ ਮੁਤਾਬਕ ਇਹਨਾਂ ਬੂਟਿਆਂ ਦੀ 30 ਸੈਟੀਮੀਟਰ ਤੋਂ ਲੈਕੇ 3 ਮੀਟਰ ਤੱਕ ਉਚਾਈ ਦਸੀ ਗਈ। ਪੁਲਿਸ ਅਨੁਸਾਰ ਇਨ੍ਹਾਂ ਬੂਟਿਆਂ ਦੀ ਬਿਜਾਈ ਵੱਖ ਵੱਖ ਸਮੇ ਦੌਰਾਨ ਕੀਤੀ ਗਈ ਹੈ ਤਾਂ ਕੇ ਗਾਹਕਾਂ ਨੂੰ ਲਗਾਤਾਰ ਸਪਲਾਈ ਹੋ ਸਕੇ। ਜੇਕਰ ਕਾਲੇ ਬਜ਼ਾਰ ਅਨੁਸਾਰ (ਬਲੈਕ) ਵਿੱਚ ਇਨ੍ਹਾਂ ਬੂਟਿਆਂ ਤੋਂ 2 ਲੱਖ ਯੂਰੋ ਕਮਾਈ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ । ਪੁਲਿਸ ਵਲੋਂ ਅਣ ਪਛਾਤੇ ਲੋਕਾਂ ਉੱਤੇ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ।
![]()