ਅਮਰੀਕਾ ਵੱਲੋਂ 43 ਹੋਰ ਚੀਨੀ ਕੰਪਨੀਆਂ ਤੋਂ ਦਰਾਮਦ ‘ਤੇ ਪਾਬੰਦੀ

ਵਾਸ਼ਿੰਗਟਨ- ਅਮਰੀਕਾ ਨੇ ਉਈਗਰ ਅਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ 43 ਚੀਨੀ ਕੰਪਨੀਆਂ ਤੋਂ ਦਰਾਮਦ &lsquoਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸੂਚੀ &lsquoਚ ਚੀਨ ਦੀਆਂ ਸਭ ਤੋਂ ਵੱਡੀਆਂ ਕੈਪੇਸੀਟਰ ਨਿਰਮਾਤਾ ਕੰਪਨੀਆਂ &lsquoਚੋਂ ਇੱਕ ਹੁਨਾਨ ਆਈਹੁਆ ਗਰੁੱਪ (603989.ਐੱਸ.ਐੱਸ.) ਵੀ ਸ਼ਾਮਲ ਹੈ। ਇਹ ਜਾਣਕਾਰੀ ਸਰਕਾਰੀ ਨੋਟੀਫਿਕੇਸ਼ਨ &lsquoਚ ਦਿੱਤੀ ਗਈ ਹੈ। ਇਨ੍ਹਾਂ ਕੰਪਨੀਆਂ ਨੂੰ &rdquoਉਈਗਰ ਫੋਰਸਡ ਲੇਬਰ ਪ੍ਰੀਵੈਂਸ਼ਨ ਐਕਟ ਐਂਟੀਟੀ ਲਿਸਟ&rdquo &lsquoਚ ਸ਼ਾਮਲ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਉਨ੍ਹਾਂ ਵਸਤੂਆਂ ਦੀ ਅਮਰੀਕਾ &lsquoਚ ਦਰਾਮਦ &lsquoਤੇ ਪਾਬੰਦੀ ਹੈ, ਜਿਨ੍ਹਾਂ ਦਾ ਸਬੰਧ ਅਮਰੀਕਾ ਵੱਲੋਂ ਨਿਰਧਾਰਤ ਚੀਨ ਦੇ ਸ਼ਿਨਜਿਆਂਗ ਖੇਤਰ &lsquoਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਅਤੇ ਚੱਲ ਰਹੇ ਨਸਲਕੁਸ਼ੀ ਨਾਲ ਜੁੜਿਆ ਹੋਇਆ ਹੈ।
ਹਾਲ ਹੀ &lsquoਚ ਸ਼ਾਮਲ ਕੀਤੀਆਂ ਗਈਆਂ ਕੰਪਨੀਆਂ ਵਿਚ ਫਾਰਮਾਸਿਊਟੀਕਲ, ਧਾਤ, ਕਪਾਹ, ਭੋਜਨ ਅਤੇ ਲਿਥੀਅਮ ਉਤਪਾਦਨ ਖੇਤਰਾਂ ਨਾਲ ਸਬੰਧਤ ਕੰਪਨੀਆਂ ਸ਼ਾਮਲ ਹਨ। ਇਹ ਨੋਟੀਫਿਕੇਸ਼ਨ ਟਰੰਪ ਪ੍ਰਸ਼ਾਸਨ ਅਧੀਨ ਪਹਿਲੀ ਵਾਰ ਹੈ, ਜਦੋਂ ਕਿਸੇ ਕੰਪਨੀ ਨੂੰ ਇਸ ਸੂਚੀ &lsquoਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਸੂਚੀ &lsquoਚ ਸ਼ਾਮਲ ਸੰਸਥਾਵਾਂ ਦੀ ਗਿਣਤੀ 144 ਤੋਂ ਵਧ ਕੇ 187 ਹੋ ਗਈ ਹੈ। ਦਸੰਬਰ 2021 &lsquoਚ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਇਹ ਇਕ ਵਾਰ &lsquoਚ ਸਭ ਤੋਂ ਵੱਧ ਸੰਸਥਾਵਾਂ ਨੂੰ ਸ਼ਾਮਲ ਕਰਨ ਦਾ ਮਾਮਲਾ ਹੈ। ਸੂਚੀ &lsquoਚ ਸ਼ਾਮਲ ਕੰਪਨੀਆਂ ਸ਼ਿਨਜਿਆਂਗ ਖੇਤਰ ਤੋਂ ਕੱਚਾ ਮਾਲ ਲੈਂਦੀਆਂ ਹਨ ਜਾਂ ਉੱਥੋਂ ਦੀ ਸਰਕਾਰ ਨਾਲ ਮਿਲ ਕੇ ਉਈਗਰਾਂ ਅਤੇ ਹੋਰ ਸਮੂਹਾਂ ਦੀ ਭਰਤੀ ਅਤੇ ਇਲਾਕੇ ਤੋਂ ਬਾਹਰ ਆਵਾਜਾਈ ਕਰਵਾਉਣ ਦਾ ਕੰਮ ਕਰਦੀਆਂ ਹਨ।
ਅਮਰੀਕੀ ਹਾਊਸ ਆਫ ਰਿਪ੍ਰੈਜੈਂਟੇਟਿਵਜ਼ ਦੀ ਚੀਨ ਸਬੰਧੀ ਸਿਲੈਕਟ ਕਮੇਟੀ ਦੇ ਚੇਅਰਮੈਨ ਕਾਂਗਰਸਮੈਨ ਜੌਨ ਮੂਲੇਨਾਰ ਨੇ ਇੱਕ ਬਿਆਨ &lsquoਚ ਕਿਹਾ ਕਿ &rdquoਟਰੰਪ ਪ੍ਰਸ਼ਾਸਨ ਵੱਲੋਂ ਲਿਆ ਗਿਆ ਇਹ ਕਦਮ ਗੁਲਾਮੀ ਵਾਲੇ ਮਜ਼ਦੂਰਾਂ ਤੋਂ ਬਣੇ ਉਤਪਾਦਾਂ ਖਿਲਾਫ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਚੀਨੀ ਕਮਿਊਨਿਸਟ ਪਾਰਟੀ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਅਸੀਂ ਉਨ੍ਹਾਂ ਦੇ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ।&rdquo