ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਗੈਟਵਿਕ ਅਤੇ ਬਰਮਿੰਘਮ ਸਿੱਧੀਆਂ ਉਡਾਣਾਂ ਲਈ ਵੱਧ ਸੀਟਾਂ ਵਾਲਾ ਵੱਡਾ ਜਹਾਜ਼ ਲਗਾਇਆ

 ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਲੰਡਨ ਅਤੇ ਬਰਮਿੰਘਮ ਰਾਹੀਂ ਹੋਰਨਾਂ ਸ਼ਹਿਰਾਂ ਲਈ ਕਨੈਕਟੀਵਿਟੀ ਦੀ ਮੰਗ

ਅੰਮ੍ਰਿਤਸਰ, 4 ਅਗਸਤ 2026: ਅੰਮ੍ਰਿਤਸਰ ਲਈ ਵਧੇਰੇ ਹਵਾਈ ਸੰਪਰਕ ਦੀ ਵਕਾਲਤ ਕਰ ਰਹੀ ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਨੇ ਏਅਰ
ਇੰਡੀਆ ਵੱਲੋਂ ਅੰਮ੍ਰਿਤਸਰ&ndashਲੰਡਨ ਗੈਟਵਿਕ ਅਤੇ ਅੰਮ੍ਰਿਤਸਰ&ndashਬਰਮਿੰਘਮ ਸਿੱਧੀਆਂ ਉਡਾਣਾਂ &rsquoਤੇ 344 ਸੀਟਾਂ ਵਾਲੇ ਵੱਡੇ ਬੋਇੰਗ ਦੇ ਬੀ777-
300ਈਆਰ ਜਹਾਜ਼ ਦੀ ਤਾਇਨਾਤੀ ਨੂੰ ਪੰਜਾਬ ਅਤੇ ਯੂਕੇ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੱਕ ਸਕਾਰਾਤਮਕ ਕਦਮ ਦੱਸਿਆ ਹੈ।
ਇਸ ਤੋਂ ਪਹਿਲਾਂ ਏਅਰ ਇੰਡੀਆ ਵੱਲੋਂ ਇਹਨਾਂ ਸਿੱਧੀਆਂ ਉਡਾਣਾਂ ਲਈ 256 ਸੀਟਾਂ (238 ਇਕਾਨਮੀ ਅਤੇ 18 ਬਿਜ਼ਨਸ ਕਲਾਸ) ਵਾਲੇ ਬੋਇੰਗ
787-8 ਡ੍ਰੀਮਲਾਈਨਰ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਲਗਾਏ ਗਏ ਜਹਾਜ਼ ਵਿੱਚ ਕੁੱਲ 344 ਸੀਟਾਂ ਹਨ, ਜਿਸ ਵਿੱਚ 305 ਇਕਾਨਮੀ, 35
ਬਿਜ਼ਨਸ ਅਤੇ 4 ਫਸਟ ਕਲਾਸ ਸੀਟਾਂ ਹਨ। ਇਸ ਨਾਲ ਹਰ ਉਡਾਣ &rsquoਤੇ 88 ਸੀਟਾਂ ਦਾ ਵਾਧਾ ਹੋਇਆ ਹੈ ਅਤੇ ਅੰਮ੍ਰਿਤਸਰ - ਯੂਕੇ ਵਿਚਕਾਰ ਪਹਿਲੀ
ਵਾਰ ਫਸਟ ਕਲਾਸ ਦੀ ਸਹੂਲਤ ਵੀ ਸ਼ੁਰੂ ਹੋ ਗਈ ਹੈ। ਲੰਡਨ ਅਤੇ ਬਰਮਿੰਘਮ ਤੋਂ ਇਹਨਾਂ ਉਡਾਣਾਂ ਦਾ ਸੰਚਾਲਨ ਹਫਤੇ ਵਿੱਚ ਤਿੰਨ ਦਿਨ ਕੀਤਾ ਜਾਂਦਾ
ਹੈ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ, &quotਵੱਧ ਸੀਟਾਂ ਵਾਲੇ ਬੋਇੰਗ ਬੀ777 ਜਹਾਜ਼ ਲਗਾਉਣ ਦੇ
ਨਾਲ ਪੰਜਾਬ ਅਤੇ ਯੂਕੇ ਵਿਚਕਾਰ ਸਿੱਧੇ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲੇਗਾ। ਇਹ ਵਾਧਾ ਵਧੇਰੇ ਯਾਤਰੀਆਂ ਨੂੰ ਇਸ ਰੂਟ &#39ਤੇ ਸਫ਼ਰ ਕਰਨ ਵਿੱਚ
ਮਦਦ ਕਰੇਗਾ। ਆਸ ਹੈ ਕਿ ਵਧੀ ਹੋਈ ਸੀਟ ਸਮਰੱਥਾ ਨਾਲ ਯਾਤਰੀਆਂ ਨੂੰ ਸੀਟਾਂ ਦੀ ਉਪਲਬਧਤਾ ਵਿੱਚ ਰਾਹਤ ਮਿਲੇਗੀ ਅਤੇ ਕਿਰਾਏ &rsquoਤੇ ਵੀ
ਸਕਾਰਾਤਮਕ ਅਸਰ ਪੈ ਸਕਦਾ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਲੰਡਨ ਅਤੇ ਬਰਮਿੰਘਮ ਲਈ ਯਾਤਰੀਆਂ ਦੀ ਮੰਗ ਵੀ ਜ਼ਿਆਦਾ ਹੈ। ਇਨ੍ਹਾਂ
ਵੱਧ ਸਵਾਰੀਆਂ ਵਾਲੇ ਜਹਾਜ਼ ਦੀਆਂ ਉਡਾਣਾਂ ਦਾ ਭਰ ਕੇ ਜਾਣਾ ਏਅਰ ਇੰਡੀਆ ਨੂੰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਰੂਟਾਂ &#39ਤੇ ਹੋਰ ਉਡਾਣਾਂ ਸ਼ੁਰੂ ਕਰਨ
ਲਈ ਵੀ ਉਤਸ਼ਾਹਿਤ ਕਰੇਗਾ।&ldquo
ਗੁਮਟਾਲਾ ਨੇ ਹਾਲਾਂਕਿ ਸਪਸ਼ਟ ਕੀਤਾ ਕਿ ਇਹ ਤਬਦੀਲੀ ਨਵੇਂ ਜਾਂ ਏਅਰ ਇੰਡੀਆ ਵੱਲੋਂ ਪੂਰੀ ਤਰ੍ਹਾਂ ਨਵੀਆਂ ਸੀਟਾਂ ਨਾਲ ਰੈਟਰੋਫਿਟ ਕੀਤੇ ਜਹਾਜ਼ਾਂ ਦੀ
ਤਾਇਨਾਤੀ ਨਹੀਂ, ਸਗੋਂ ਵੱਡੇ ਪੁਰਾਣੇ ਜਹਾਜ਼ ਰਾਹੀਂ ਸੀਟਾਂ ਦੀ ਗਿਣਤੀ ਵਿੱਚ ਵਾਧਾ ਹੈ। ਉਨ੍ਹਾਂ ਕਿਹਾ, &ldquoਪਹਿਲਾਂ ਵਰਤੇ ਜਾ ਰਹੇ ਪੁਰਾਣੇ ਜਹਾਜ਼ਾਂ ਬਾਰੇ
ਯਾਤਰੀਆਂ ਵੱਲੋਂ ਕਈ ਵਾਰ ਸੀਟਾਂ, ਵੀਡੀਓ ਸਕ੍ਰੀਨਾਂ ਅਤੇ ਕੈਬਿਨ ਸਹੂਲਤਾਂ ਸਬੰਧੀ ਚਿੰਤਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਰਹੀਆਂ ਹਨ। ਹੁਣ ਯਾਤਰੀਆਂ
ਨੂੰ ਉਮੀਦ ਹੈ ਕਿ ਜਹਾਜ਼ ਦੀਆਂ ਸੀਟਾਂ, ਇਨਫਲਾਈਟ ਮਨੋਰੰਜਨ ਸਕ੍ਰੀਨਾਂ ਅਤੇ ਕੈਬਿਨ ਸਹੂਲਤਾਂ ਸਾਫ਼-ਸੁਥਰੀਆਂ, ਠੀਕ ਤਰ੍ਹਾਂ ਸੰਭਾਲੀਆਂ ਹੋਈਆਂ ਅਤੇ
ਪੂਰੀ ਤਰ੍ਹਾਂ ਕਾਰਗਰ ਹੋਣ। ਸਾਨੂੰ ਉਮੀਦ ਹੈ ਕਿ ਏਅਰ ਇੰਡੀਆ ਆਪਣੇ ਜਹਾਜ਼ਾਂ ਦੇ ਆਧੁਨਿਕੀਕਰਨ ਪ੍ਰੋਗਰਾਮ ਤਹਿਤ ਭਵਿੱਖ ਵਿੱਚ ਅੰਮ੍ਰਿਤਸਰ ਤੋਂ ਵੀ
ਪੂਰੀ ਤਰ੍ਹਾਂ ਰੈਟਰੋਫਿਟ ਕੀਤੇ ਜਾਂ ਆਪਣੇ ਨਵੇਂ ਜਹਾਜ਼ ਵੀ ਤਾਇਨਾਤ ਕਰੇਗੀ।&rdquo
ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਨੇ ਏਅਰ ਇੰਡੀਆ ਨੂੰ ਲੰਡਨ ਗੈਟਵਿਕ ਅਤੇ ਬਰਮਿੰਘਮ ਹਵਾਈ ਅੱਡਿਆਂ ਤੋਂ ਉਡਾਣਾਂ ਚਲਾਉਣ ਵਾਲੀਆਂ ਹੋਰ
ਏਅਰਲਾਈਨਾਂ ਨਾਲ ਕੋਡਸ਼ੇਅਰ ਜਾਂ ਇੰਟਰਲਾਈਨ ਸਮਝੌਤਾ ਕਰਨ ਦੀ ਪੜਚੋਲ ਕਰਨ ਦੀ ਵੀ ਅਪੀਲ ਕੀਤੀ। ਗੁਮਟਾਲਾ ਨੇ ਦੱਸਿਆ ਕਿ ਏਅਰ
ਇੰਡੀਆ ਨੇ ਹਾਲ ਹੀ ਵਿੱਚ ਕਈ ਮੁਲਕਾਂ ਦੀਆਂ ਅੰਤਰਰਾਸ਼ਟਰੀ ਏਅਰਲਾਈਨਾਂ ਨਾਲ ਇਸ ਤਰ੍ਹਾਂ ਦੀਆਂ ਭਾਈਵਾਲੀਆਂ ਦਾ ਵਿਸਥਾਰ ਕੀਤਾ ਹੈ, ਜਿਸ
ਨਾਲ ਯਾਤਰੀ ਇੱਕੋ ਟਿਕਟ ਨਾਲ ਹੋਰਨਾਂ ਏਅਰਪੋਰਟ ਤੱਕ ਪਹੁੰਚ ਸਕਦੇ ਹਨ। ਇਸੇ ਤਰ੍ਹਾਂ ਗੈਟਵਿਕ ਅਤੇ ਬਰਮਿੰਘਮ ਤੋਂ ਭਾਈਵਾਲੀ ਹੋਣ ਨਾਲ
ਅੰਮ੍ਰਿਤਸਰ ਦੇ ਯਾਤਰੀ ਯੂਕੇ, ਯੂਰਪ ਅਤੇ ਉੱਤਰੀ ਅਮਰੀਕਾ ਦੇ ਹੋਰਨਾਂ ਸ਼ਹਿਰਾਂ ਤੱਕ ਵੀ ਅੱਗੇ ਦੀ ਯਾਤਰਾ ਕਰ ਸਕਣਗੇ, ਜਿੱਥੇ ਏਅਰ ਇੰਡੀਆ ਇਸ
ਵੇਲੇ ਸਿੱਧੀਆਂ ਉਡਾਣਾਂ ਨਹੀਂ ਚਲਾਉਂਦੀ। ਇਸ ਨਾਲ ਯਾਤਰੀਆਂ ਦੀ ਗਿਣਤੀ ਵੀ ਵਧੇਗੀ ਅਤੇ ਉਹਨਾਂ ਨੂੰ ਵਧੇਰੇ ਸਹੂਲਤ ਮਿਲੇਗੀ।
ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਿਆਂ ਗੁਮਟਾਲਾ ਨੇ ਕਿਹਾ, &ldquoਅੰਮ੍ਰਿਤਸਰ ਤੋਂ ਉਪਲਬਧ ਸਿੱਧੀਆਂ ਯੂਕੇ ਉਡਾਣਾਂ ਨੂੰ ਪੰਜਾਬੀ ਲਗਾਤਾਰ ਸਮਰਥਨ ਦੇਣ।
ਸਿੱਧੀ ਉਡਾਣ ਲੈਣ ਵਾਲਾ ਹਰ ਯਾਤਰੀ ਏਅਰ ਇੰਡੀਆ ਵੱਲੋਂ ਉਡਾਣਾਂ ਦੀ ਗਿਣਤੀ ਵਧਾਉਣ ਦੇ ਵਪਾਰਕ ਕੇਸ ਨੂੰ ਮਜ਼ਬੂਤ ਕਰਦਾ ਹੈ ਅਤੇ ਹੋਰ
ਏਅਰਲਾਈਨਾਂ ਨੂੰ ਵੀ ਅੰਮ੍ਰਿਤਸਰ ਤੋਂ ਸੇਵਾਵਾਂ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦਾ ਹੈ।&rdquo