ਡੈਕਾਥਲਾਨ ਵਿੱਚ ਤੇਜਸਵਿਨ ਸ਼ੰਕਰ ਨੇ ਜਿੱਤਿਆ ਕਾਂਸੀ ਦਾ ਤਗਮਾ

 10 ਈਵੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਦੀ ਝੋਲੀ ਪਾਇਆ ਐਥਲੈਟਿਕਸ ਦਾ ਮਹੱਤਵਪੂਰਨ ਤਮਗਾ

ਗਲਾਸਗੋ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਭਾਰਤ ਦੇ ਸਟਾਰ ਐਥਲੀਟ ਤੇਜਸਵਿਨ ਸ਼ੰਕਰ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਪੁਰਸ਼ਾਂ ਦੇ ਡੈਕਾਥਲਾਨ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਮ ਕਰ ਲਿਆ। ਦੋ ਦਿਨ ਤੱਕ ਚੱਲੇ ਇਸ ਸਖ਼ਤ ਮੁਕਾਬਲੇ ਵਿੱਚ ਤੇਜਸਵਿਨ ਨੇ 10 ਵੱਖ-ਵੱਖ ਈਵੈਂਟਾਂ ਵਿੱਚ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਤਮਗਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ। ਡੈਕਾਥਲਾਨ ਦੇ ਪਹਿਲੇ ਦਿਨ ਤੇਜਸਵਿਨ ਨੇ 100 ਮੀਟਰ ਦੌੜ, ਲੰਬੀ ਛਾਲ, ਗੋਲਾ ਸੁੱਟ, ਉੱਚੀ ਛਾਲ ਅਤੇ 400 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਾਸ ਤੌਰ &rsquoਤੇ ਉੱਚੀ ਛਾਲ ਵਿੱਚ ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ, ਜਦਕਿ ਲੰਬੀ ਛਾਲ ਵਿੱਚ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਕੇ ਉਹ ਤਮਗੇ ਦੀ ਦੌੜ ਵਿੱਚ ਮਜ਼ਬੂਤੀ ਨਾਲ ਬਣੇ ਰਹੇ। ਦੂਜੇ ਦਿਨ ਤੇਜਸਵਿਨ ਨੇ 110 ਮੀਟਰ ਹਰਡਲਜ਼, ਡਿਸਕਸ ਥਰੋ, ਪੋਲ ਵਾਲਟ, ਜੈਵਲਿਨ ਥਰੋ ਅਤੇ 1500 ਮੀਟਰ ਦੌੜ ਵਿੱਚ ਵੀ ਜੁਝਾਰੂ ਪ੍ਰਦਰਸ਼ਨ ਕੀਤਾ। ਡਿਸਕਸ ਥਰੋ ਵਿੱਚ ਉਨ੍ਹਾਂ ਨੇ 40 ਮੀਟਰ ਤੋਂ ਵੱਧ ਦਾ ਨਿੱਜੀ ਸਰਵੋਤਮ ਥ੍ਰੋ ਕਰਕੇ ਤਮਗੇ ਦੀਆਂ ਉਮੀਦਾਂ ਹੋਰ ਮਜ਼ਬੂਤ ਕੀਤੀਆਂ। ਆਖ਼ਰੀ 1500 ਮੀਟਰ ਦੌੜ ਵਿੱਚ ਆਪਣੀ ਹੀਟ ਵਿੱਚ ਤੀਜੇ ਸਥਾਨ &rsquoਤੇ ਰਹਿਣ ਤੋਂ ਬਾਅਦ ਕੁੱਲ ਅੰਕਾਂ ਦੇ ਆਧਾਰ &rsquoਤੇ ਉਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤ ਲਿਆ।