ਮੁੱਕੇਬਾਜ਼ ਕੁੜੀਆਂ ਮੁੰਡੇ ਛਾਏ, ਪਹਿਲੀ ਵਾਰ 7 ਸੋਨ ਤੇ 3 ਚਾਂਦੀ ਤਗ਼ਮੇ ਜਿੱਤੇ

 ਗਲਾਸਗੋ, (ਹਰਜੀਤ ਸਿੰਘ ਦੁਸਾਂਝ)- ਰਾਸ਼ਟਰਮੰਡਲ ਖੇਡਾਂ 2026 &rsquoਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਭਾਰਤੀ ਖਿਡਾਰੀਆਂ ਨੇ ਮੁੱਕੇਬਾਜ਼ੀ, ਪੈਰਾ-ਐਥਲੈਟਿਕਸ ਤੇ ਐਥਲੈਟਿਕਸ &rsquoਚ ਦਮਦਾਰ ਖੇਡ ਦਿਖਾਉਂਦੇ ਹੋਏ 8 ਸੋਨ, 5 ਚਾਂਦੀ ਤੇ 3 ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ &rsquoਚ ਪਹਿਲੀ ਵਾਰ 7 ਸੋਨ ਤਗਮੇ ਹਾਸਲ ਕੀਤੇ। ਭਾਰਤ ਦੀਆਂ ਮੁੱਕੇਬਾਜ਼ਾਂ ਜੈਸਮੀਨ ਲੰਬੋਰੀਆ, ਪ੍ਰੀਤੀ ਪਵਾਰ, ਸਾਕਸ਼ੀ ਚੌਧਰੀ, ਪ੍ਰਿਆ ਘਨਘਸ ਤੇ ਅਰੁੰਧਤੀ ਚੌਧਰੀ ਨੇ ਇਤਿਹਾਸ ਰਚਦੇ ਹੋਏ ਮੁੱਕੇਬਾਜ਼ੀ &rsquoਚ ਸੋਨ ਤਗਮੇ ਆਪਣੇ ਨਾਂਅ ਕੀਤੇ। ਪੁਰਸ਼ਾਂ &rsquoਚ ਸਚਿਨ ਸਿਵਾਚ ਤੇ ਅੰਕੁਸ਼ ਪੰਘਾਲ ਨੇ ਸੋਨ ਤਗਮਾ ਜਦਕਿ ਲਵਲੀਨਾ ਬੋਰਗੋਹੇਨ ਤੇ ਪੁਰਸ਼ਾਂ &rsquoਚ ਜਾਦੂਮਣੀ ਸਿੰਘ ਨੇ ਚਾਂਦੀ ਦੇ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਪੈਰਾ-ਐਥਲੈਟਿਕਸ &rsquoਚ ਸੋਮਨ ਰਾਣਾ ਨੇ ਸੋਨ ਤੇ ਸ਼ੁਭਮ ਜੁਆਲ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸੇ ਦੌਰਾਨ ਨੇਜ਼ੇਬਾਜ਼ੀ &rsquoਚ ਨੀਰਜ ਚੋਪੜਾ ਨੇ ਚਾਂਦੀ ਅਤੇ ਯਸ਼ਵੀਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਏ। ਪ੍ਰਵੀਨ ਚਿੱਤਰਾਵੇਲ ਤੇ ਸੇਲਵਾ ਪ੍ਰਭੂ ਤਿਰੂਮਰਨ ਨੇ ਟ੍ਰਿਪਲ ਜੰਪ ਈਵੈਂਟ &rsquoਚ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ। ਅੱਜ ਦੇ ਦਿਨ ਦੀ ਸ਼ੁਰੂਆਤ &rsquoਚ ਭਾਰਤੀ ਮੁੱਕੇਬਾਜ਼ ਜੈਸਮੀਨ ਲੰਬੋਰੀਆ ਤੇ ਪ੍ਰੀਤੀ ਪਵਾਰ ਨੇ ਰਾਸ਼ਟਰਮੰਡਲ ਖੇਡਾਂ &rsquoਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਦੇ 57 ਕਿਲੋਗ੍ਰਾਮ ਤੇ 54 ਕਿਲੋਗ੍ਰਾਮ ਵਰਗਾਂ &rsquoਚ ਫਾਈਨਲ ਜਿੱਤ ਕੇ ਸੋਨ ਤਗਮੇ ਆਪਣੇ ਨਾਂਅ ਕੀਤੇ। ਪ੍ਰੀਤੀ ਨੇ ਔਰਤਾਂ ਦੇ 54 ਕਿਲੋਗ੍ਰਾਮ ਫਾਈਨਲ &rsquoਚ ਕੈਨੇਡਾ ਦੀ ਸਕਾਰਲੇਟ ਡੇਲਗਾਡੋ ਨੂੰ ਇਕਪਾਸੜ 5-0 ਮੁਕਾਬਲੇ &rsquoਚ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਤੋਂ ਬਾਅਦ, ਜੈਸਮੀਨ ਨੇ ਉੱਤਰੀ ਆਇਰਲੈਂਡ ਦੀ ਮੌਜੂਦਾ ਚੈਂਪੀਅਨ ਮਾਈਕੇਲਾ ਵਾਲਸ਼ ਨੂੰ ਵੀ ਉਸੇ 5-0 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਹਾਸਿਲ ਕੀਤਾ। ਪ੍ਰੀਤੀ ਪਵਾਰ ਨੇ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ ਹੈ।

ਉਸ ਨੇ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਆਪਣਾ ਦਬਦਬਾ ਬਣਾਈ ਰੱਖਿਆ ਤੇ ਸਕਾਰਲੇਟ ਸਵਾਨਾ ਡੇਲਗਾਡੋ ਦੇ ਖ਼ਿਲਾਫ਼ ਮਹਿਲਾ 54 ਕਿਲੋਗ੍ਰਾਮ ਫਾਈਨਲ ਦੇ ਪਹਿਲੇ ਦੌਰ ਵਿੱਚ ਸਰਬਸੰਮਤੀ ਨਾਲ 5-0 ਦੇ ਫ਼ੈਸਲੇ ਨਾਲ ਜਿੱਤ ਪ੍ਰਾਪਤ ਕੀਤੀ। ਸਾਰੇ ਪੰਜ ਜੱਜਾਂ ਨੇ ਉਸ ਨੂੰ 10-9 ਦਾ ਇੱਕੋ ਜਿਹਾ ਸਕੋਰ ਦਿੱਤਾ। ਪਹਿਲੇ ਦੌਰ ਵਾਂਗ ਦੂਜਾ ਦੌਰ ਵੀ ਪ੍ਰੀਤ ਦੇ ਹੱਕ ਵਿੱਚ ਗਿਆ। ਇਸ ਤੋਂ ਇਲਾਵਾ, ਡੇਲਗਾਡੋ ਨੂੰ ਪੈਨਲਟੀ ਪੁਆਇੰਟ ਦਿੱਤਾ ਗਿਆ, ਜਿਸ ਨਾਲ ਸਕੋਰ ਭਾਰਤੀ ਦੇ ਹੱਕ ਵਿੱਚ ਹੋਰ ਝੁਕ  ਗਿਆ। ਸਾਰੇ ਪੰਜ ਜੱਜਾਂ ਨੇ 20-18 ਦਾ ਇੱਕੋ ਜਿਹਾ ਸਕੋਰ ਦਿੱਤਾ। ਜੈਸਮੀਨ ਲੰਬੋਰੀਆ ਨੇ ਔਰਤਾਂ ਦੇ 57 ਕਿਲੋਗ੍ਰਾਮ ਫਾਈਨਲ &rsquoਚ ਉੱਤਰੀ ਆਇਰਲੈਂਡ ਦੀ ਮਾਈਕੇਲਾ ਵਾਲਸ਼ ਨੂੰ 5-0 ਨਾਲ ਹਰਾ ਕੇ ਖਿਤਾਬ ਜਿੱਤਿਆ। ਜੈਸਮੀਨ ਨੇ ਪਹਿਲਾਂ 2022 ਰਾਸ਼ਟਰਮੰਡਲ ਖੇਡਾਂ ਵਿਚ ਲਾਈਟਵੇਟ ਵਰਗ ਵਿਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਇਹ ਉਸ ਦਾ ਰਾਸ਼ਟਰਮੰਡਲ ਖੇਡਾਂ ਦਾ ਦੂਜਾ ਤਗਮਾ ਹੈ।
ਸਾਕਸ਼ੀ, ਪ੍ਰਿਆ ਤੇ ਅਰੁੰਧਤੀ ਵੀ ਬਣੀਆਂ ਚੈਂਪੀਅਨ
ਮੁੱਕੇਬਾਜ਼ ਸਾਕਸ਼ੀ ਚੌਧਰੀ, ਪ੍ਰਿਆ ਘਨਘਸ ਤੇ ਅਰੁੰਧਤੀ ਚੌਧਰੀ ਨੇ ਆਪਣੇ-ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਭਾਰਤ ਦੀ ਮੁੱਕੇਬਾਜ਼ੀ ਮੁਹਿੰਮ ਨੂੰ ਨਵੀਆਂ ਉਚਾਈਆਂ &rsquoਤੇ ਪਹੁੰਚਾ ਦਿੱਤਾ। ਸਭ ਤੋਂ ਪਹਿਲਾਂ ਮਹਿਲਾ 51 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ &rsquoਚ ਸਾਕਸ਼ੀ ਚੌਧਰੀ ਨੇ ਇੰਗਲੈਂਡ ਦੀ ਰੂਬੀ ਵ੍ਹਾਈਟ ਨੂੰ ਇਕਤਰਫ਼ਾ ਮੁਕਾਬਲੇ &rsquoਚ 5-0 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਮ ਕੀਤਾ। ਸਾਕਸ਼ੀ ਨੇ ਸ਼ੁਰੂ ਤੋਂ ਹੀ ਹਮਲਾਵਰ ਅੰਦਾਜ਼ ਅਪਣਾਇਆ ਤੇ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਇਹ ਭਾਰਤੀ ਮਹਿਲਾ ਮੁੱਕੇਬਾਜ਼ਾਂ ਵੱਲੋਂ ਜਿੱਤਿਆ ਗਿਆ ਤੀਜਾ ਸੋਨ ਤਗਮਾ ਸੀ। ਸਾਕਸ਼ੀ ਦੀ ਜਿੱਤ ਤੋਂ ਤੁਰੰਤ ਬਾਅਦ ਮਹਿਲਾ 60 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ &rsquoਚ ਪ੍ਰਿਆ ਘਨਘਸ ਨੇ ਵੀ ਕੈਨੇਡਾ ਦੀ ਮੈਰੀ-ਬਾਥੂਲ ਅਲ-ਅਹਮਦੀਏਹ ਨੂੰ 4-1 ਦੇ ਫ਼ੈਸਲੇ ਨਾਲ ਹਰਾਕੇ ਸੋਨ ਤਗਮਾ ਜਿੱਤ ਲਿਆ। ਸ਼ੁਰੂਆਤੀ ਰਾਊਂਡ &rsquoਚ ਸਖ਼ਤ ਟੱਕਰ ਮਿਲਣ ਦੇ ਬਾਵਜੂਦ ਪ੍ਰਿਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਆਪਣੇ ਨਾਮ ਕੀਤੀ। ਸਾਕਸ਼ੀ ਅਤੇ ਪ੍ਰਿਆ ਦੇ ਫਾਈਨਲ ਮੁਕਾਬਲੇ ਲਗਾਤਾਰ ਹੋਏ ਤੇ ਦੋਵਾਂ ਨੇ ਸੋਨਾ ਜਿੱਤ ਕੇ ਭਾਰਤ ਨੂੰ ਦੋਹਰੀ ਖੁਸ਼ੀ ਦਿੱਤੀ। ਇਹ ਭਾਰਤੀ ਮਹਿਲਾ ਮੁੱਕੇਬਾਜ਼ਾਂ ਦਾ ਚੌਥਾ ਸੋਨ ਤਗਮਾ ਰਿਹਾ। ਇਸ ਤੋਂ ਬਾਅਦ ਮਹਿਲਾ 70 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ &rsquoਚ ਅਰੁੰਧਤੀ ਚੌਧਰੀ ਨੇ ਵੀ ਆਪਣਾ ਦਬਦਬਾ ਕਾਇਮ ਰੱਖਦਿਆਂ ਇੰਗਲੈਂਡ ਦੀ ਸ਼ੈਂਟੇਲ ਰੀਡ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤ ਲਿਆ। ਹਾਲਾਂਕਿ ਅਰੁੰਧਤੀ ਦੀ ਸ਼ੁਰੂਆਤ ਕੁਝ ਹੌਲੀ ਰਹੀ, ਪਰ ਉਸਨੇ ਬਾਅਦ &rsquoਚ ਸ਼ਾਨਦਾਰ ਵਾਪਸੀ ਕਰਦਿਆਂ ਮੁਕਾਬਲੇ &rsquoਤੇ ਪੂਰਾ ਕਬਜ਼ਾ ਕਰਦੇ ਹੋਏ ਸੋਨ ਤਗਮਾ ਹਾਸਿਲ ਕੀਤਾ।
ਸਚਿਨ ਨੇ ਨਾਮੀਬੀਆ ਦੇ ਮੁੱਕੇਬਾਜ਼ ਨੂੰ ਹਰਾਇਆ
ਸਚਿਨ ਸਿਵਾਚ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਨਾਮੀਬੀਆ ਦੇ ਮੁੱਕੇਬਾਜ਼ ਟ੍ਰਾਈਜੇਨ ਮੌਰਨਿੰਗ ਨਦਾਵੇਲੋ ਨੂੰ 3-2 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਰੈਫਰੀ ਨੇ ਦੂਜੇ ਦੌਰ ਵ&rsquoਚ ਸਚਿਨ ਨੂੰ ਇਕ ਅੰਕ ਜੁਰਮਾਨਾ ਕੀਤਾ, ਜਿਸ ਨਾਲ ਉਸ ਲਈ ਅੰਤਿਮ ਦੌਰ 4-1 ਨਾਲ ਜਿੱਤਣਾ ਜ਼ਰੂਰੀ ਹੋ ਗਿਆ। ਅੰਤਿਮ ਦੌਰ ਵੀ ਬਰਾਬਰ ਰਿਹਾ, ਪਰ ਸਚਿਨ ਨੇ ਆਖਰੀ ਪਲਾਂ &rsquoਚ ਇਕ ਸ਼ਕਤੀਸ਼ਾਲੀ ਮੁੱਕਾ ਮਾਰਿਆ, ਜਿਸ ਕਾਰਨ ਨਦਾਵੇਲੋ ਠੋਕਰ ਖਾ ਗਿਆ। ਇਸ ਮੁੱਕੇ ਨੇ ਸਚਿਨ ਦੀ ਜਿੱਤ &rsquoਤੇ ਮੋਹਰ ਲਗਾ ਦਿੱਤੀ।
ਚੁਣੌਤੀਪੂਰਨ ਮੁਕਾਬਲੇ &rsquoਚ ਜਿੱਤੇ ਅੰਕੁਸ਼ ਪੰਘਾਲ
ਪੁਰਸ਼ਾਂ ਦੇ 80 ਕਿਲੋਗ੍ਰਾਮ ਫਾਈਨਲ &rsquoਚ ਭਾਰਤ ਦੇ ਅੰਕੁਸ਼ ਪੰਘਾਲ ਨੇ ਇੰਗਲੈਂਡ ਦੇ ਡੇਮੇਜੀ ਸ਼ਿੱਟੂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਇਹ ਮੁਕਾਬਲਾ ਅੰਕੁਸ਼ ਲਈ ਇਕ ਚੁਣੌਤੀਪੂਰਨ ਮਾਮਲੇ ਵਜੋਂ ਸ਼ੁਰੂ ਹੋਇਆ ਪਹਿਲੇ ਦੌਰ ਵਿੱਚ ਸਟੈਂਡਿੰਗ ਕਾਊਂਟ ਪ੍ਰਾਪਤ ਕਰਨ ਤੋਂ ਬਾਅਦ, ਉਹ ਪੰਜ ਜੱਜਾਂ ਦੇ ਸਕੋਰਕਾਰਡਾਂ &lsquoਤੇ 9-10 ਨਾਲ ਪਿੱਛੇ ਸੀ। ਹਾਲਾਂਕਿ, ਉਸਨੇ ਮੈਚ ਦਾ ਰੁਖ਼ ਬਦਲਣ ਲਈ ਇਕ ਸ਼ਾਨਦਾਰ ਵਾਪਸੀ ਕੀਤੀ ਤੇ ਸੋਨ ਤਗਮਾ ਆਪਣੇ ਨਾਂਅ ਕੀਤਾ।
ਤਿੰਨ ਮੁੱਕੇਬਾਜ਼ਾਂ ਨੇ ਜਿੱਤੀ ਚਾਂਦੀ
ਦਿਨ ਦੇ ਤੀਜੇ ਭਾਰਤੀ ਮੁੱਕੇਬਾਜ਼ੀ ਮੁਕਾਬਲੇ &rsquoਚ, ਜਾਦੂਮਣੀ ਸਿੰਘ ਆਸਟ੍ਰੇਲੀਆ ਦੇ ਜੈ ਡਿਕਸਨ ਤੋਂ ਸਖ਼ਤ ਮੁਕਾਬਲੇ ਤੋਂ ਬਾਅਦ 0-5 ਨਾਲ ਹਾਰ ਗਿਆ ਤੇ ਉਸਨੂੰ ਚਾਂਦੀ ਦਾ ਤਗਮਾ ਦਿੱਤਾ ਗਿਆ। ਸ਼ੁਰੂ &rsquoਚ ਲੰਬੇ ਆਸਟ੍ਰੇਲੀਆਈ ਵਿਰੋਧੀ ਦੇ ਖਿਲਾਫ ਸੰਘਰਸ਼ ਕਰਨ ਤੋਂ ਬਾਅਦ, ਜਾਦੂਮਣੀ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਪਹਿਲਾ ਦੌਰ 3-2 ਨਾਲ ਜਿੱਤਿਆ। ਹਾਲਾਂਕਿ, ਡਿਕਸਨ ਨੇ ਦੂਜੇ ਦੌਰ &rsquoਚ ਜ਼ੋਰਦਾਰ ਵਾਪਸੀ ਕੀਤੀ ਤੇ ਸਾਰੇ ਜੱਜਾਂ ਦੇ ਸਰਬਸੰਮਤੀ ਨਾਲ ਫੈਸਲੇ ਨਾਲ 5-0 ਨਾਲ ਜਿੱਤ ਪ੍ਰਾਪਤ ਕੀਤੀ। ਆਸਟ੍ਰੇਲੀਆਈ ਮੁੱਕੇਬਾਜ਼ ਨੇ ਇਸ ਲੀਡ ਨੂੰ ਬਰਕਰਾਰ ਰੱਖਿਆ ਤੇ ਮੈਚ ਜਿੱਤ ਲਿਆ, ਭਾਰਤ ਦੀ ਸੁਨਹਿਰੀ ਲੜੀ ਨੂੰ ਖ਼ਤਮ ਕਰ ਦਿੱਤਾ।
ਨਰਿੰਦਰ ਨੇ ਪੁਰਸ਼ਾਂ ਦੇ 90+ ਕਿਲੋਗ੍ਰਾਮ ਵਰਗ &rsquoਚ ਚਾਂਦੀ ਦਾ ਤਗਮਾ ਜਿੱਤਿਆ। ਨਰਿੰਦਰ ਨੂੰ ਪੁਰਸ਼ਾਂ ਦੇ 90+ ਕਿਲੋਗ੍ਰਾਮ ਮੁਕਾਬਲੇ &rsquoਚ ਸਰਬਸੰਮਤੀ ਨਾਲ ਹੋਏ ਫੈਸਲੇ &rsquoਚ ਇੰਗਲੈਂਡ ਦੇ ਦਮਾਰ ਥਾਮਸ ਨੇ 5-0 ਨਾਲ ਹਰਾਇਆ।
ਲਵਲੀਨਾ ਬੋਰਗੋਹੇਨ ਨੇ ਔਰਤਾਂ ਦੇ 75 ਕਿਲੋਗ੍ਰਾਮ ਵਰਗ &rsquoਚ ਚਾਂਦੀ ਦਾ ਤਗਮਾ ਜਿੱਤਿਆ। ਫਾਈਨਲ &rsquoਚ ਲਵਲੀਨਾ ਦਾ ਸਾਹਮਣਾ ਆਸਟ੍ਰੇਲੀਆ ਦੀ ਐਮਾ ਸੂ ਗ੍ਰੀਨਟਰੀ ਨਾਲ ਹੋਇਆ। ਉਸ ਨੇ ਵੰਡੇ ਫੈਸਲੇ &rsquoਚ ਲਵਲੀਨਾ ਨੂੰ 4-1 ਨਾਲ ਹਰਾਇਆ। ਮੈਚ ਬਹੁਤ ਹੀ ਰੋਮਾਂਚਕ ਸੀ। ਦੋਵਾਂ ਖਿਡਾਰੀਆਂ ਨੇ ਇਕ-ਇਕ ਰਾਊਂਡ ਜਿੱਤਿਆ ਅਤੇ ਤੀਜੇ ਰਾਊਂਡ ਵਿਚ ਇਕ ਦੂਜੇ &rsquoਤੇ ਜਵਾਬੀ ਹਮਲਾ ਕੀਤਾ। ਹਾਲਾਂਕਿ, ਨਤੀਜਾ ਅੰਤ &rsquoਚ ਐਮਾ ਦੇ ਹੱਕ ਵਿਚ ਗਿਆ, ਅਤੇ ਲਵਲੀਨਾ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।