image caption:

ਨੀਦਰਲੈਂਡ ਨੂੰ ਹਰਾ ਇਤਿਹਾਸ ਸਿਰਜੇਗਾ ਭਾਰਤ ?

ਨਵੀਂ ਦਿੱਲੀ: ਹਾਕੀ ਵਰਲਡ ਕੱਪ ਦੇ ਚੌਥੇ ਤੇ ਆਖਰੀ ਕੁਆਟਰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਨੀਦਰਲੈਂਡ ਨਾਲ ਵੀਰਵਾਰ ਨੂੰ ਹੋਣਾ ਹੈ। ਟੀਮ ਇੰਡੀਆ ਦੀ ਨਜ਼ਰ ਇਸ ਮੁਕਾਬਲੇ &lsquoਚ ਜਿੱਤ ਕੇ ਸੈਮੀਫਾਈਨਲ &lsquoਚ ਆਪਣੀ ਥਾਂ ਪੱਕੀ ਕਰਨ &lsquoਤੇ ਰਹੇਗੀ। ਉਹ 43 ਸਾਲ ਤੋਂ ਆਖਰੀ ਚਾਰ &lsquoਚ ਨਹੀਂ ਪਹੁੰਚ ਸਕੀਆਂ।
ਪਿਛਲੀ ਵਾਰ 1975 &lsquoਚ ਜਦੋਂ ਉਹ ਸੈਮੀਫਾਈਨਲ ਮੈਚ ਖੇਡਿਆ ਸੀ ਤਾਂ ਟੀਮ ਨੇ ਮਲੇਸ਼ੀਆ ਨੂੰ ਹਰਾਇਆ ਸੀ। ਭਾਰਤ ਨੇ ਫਾਈਨਲ &lsquoਚ ਪਾਕਿਸਤਾਨ ਨੂੰ ਮਾਤ ਦੇ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਹਾਕੀ ਦੇ ਟੂਰਨਾਮੈਂਟ &lsquoਚ ਇਹ ਦੋਵੇਂ ਟੀਮਾਂ ਦਾ 7ਵਾਂ ਮੁਕਾਬਲਾ ਹੈ। ਇਸ &lsquoਚ ਸਾਰੇ ਮੈਚ ਨੀਦਰਲੈਂਡ ਨੇ ਹੀ ਜਿੱਤੇ ਸੀ।