image caption:

ਜਲਦ ਹੀ ਟੀਵੀ ਸ਼ੋਅ ‘ਚ ਚੁੜੈਲ ਦਾ ਰੋਲ ਪਲੇ ਕਰਦੀ ਨਜ਼ਰ ਆਵੇਗੀ ਰਾਖੀ ਸਾਵੰਤ

 ਕੰਟਰੋਵਰਸੀ ਕੁਈਨ ਰਾਖੀ ਸਾਵੰਤ ਬਹੁਤ ਲੰਬੇ ਸਮੇਂ ਬਾਅਦ ਟੀਵੀ ਉੱਤੇ ਵਾਪਸੀ ਕਰਨ ਲਈ ਤਿਆਰ ਹੈ। ਜੀ ਹਾਂ, ਇਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਦਸ ਦੇਈਏ ਕਿ ਰਾਖੀ ਨੇ ਵਾਪਸੀ ਲਈ ਡੇਲੀ ਸੋਪ ਨਹੀਂ ਸੁਪਰਨੈਚੁਰਲ ਸ਼ੋਅ ਮਨਮੋਹ&zwjਿਨੀ ਨੂੰ ਚੁਣਿਆ ਹੈ। ਇਸ ਸ਼ੋਅ ਵਿੱਚ ਰਾਖੀ ਸਾਵੰਤ ਦਾ ਰੋਲ ਕੀ ਹੋਵੇਗਾ, ਇਸ ਦਾ ਅਜੇ ਆਫ&zwjਿਸ਼&zwjਅਲ ਐਲਾਨ ਨਹੀਂ ਹੋਇਆ ਹੈ ਪਰ ਰਿਪੋਟਸ ਦੇ ਮੁਤਾਬ&zwjਿਕ ਰਾਖੀ ਇਸ ਸ਼ੋਅ ਵਿੱਚ ਚੁੜੈਲ ਦਾ ਰੋਲ ਪਲੇ ਕਰਨ ਵਾਲੀ ਹੈ। ਜੀ ਹਾਂ, ਇਸ ਸ਼ੋਅ ਵਿੱਚ ਆਪਣੀ ਐਂਟਰੀ ਨੂੰ ਲੈ ਕੇ ਰਾਖੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਅਤੇ ਉਨ੍ਹਾਂ ਨੇ ਕਿਹਾ, ਮੈਂ ਆਪਣੀ ਜ਼ਿੰਦਗੀ ਵਿੱਚ ਕਈ ਸਾਰੀਆਂ ਫਿਲਮਾਂ, ਡਾਂਸ ਸ਼ੋਅਜ਼, ਰਿਐਲੀਟੀ ਸ਼ੋਅਜ਼ ਕੀਤੇ ਹਨ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਮੈਂ ਕਿਸੇ ਫਿਕਸ਼ਨ ਸ਼ੋਅ ਵਿੱਚ ਵਿੱਖਣ ਵਾਲੀ ਹਾਂ।

ਮੇਰਾ ਕਿਰਦਾਰ ਵੀ ਇੱਕ ਚੁੜੈਲ ਦਾ ਹੈ ਜੋ ਮੋਹਿਨੀ ਦੀ ਮਦਦ ਕਰਨ ਆਈ ਹਾਂ। ਮੈਂ ਕਾਫ਼ੀ ਸਮੇਂ ਤੋਂ ਇਸ ਤਰ੍ਹਾਂ ਦੇ ਰੋਲ ਦੀ ਤਲਾਸ਼ ਵਿੱਚ ਸੀ। ਹੁਣ ਇਸ ਸੀਰੀਅਲ ਦਾ ਹਿੱਸਾ ਬਣ ਕੇ ਮੈਂ ਕਾਫ਼ੀ ਖੁਸ਼ ਹਾਂ। ਰਾਖੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਸ਼ੋਅ ਵਿੱਚ ਡਾਂਸ ਕਰਦੀ ਦਿਖੇਂਗੀ।

ਜਿੱਥੇ ਮੋਹਿਨੀ ਕਲਬੇਲੀਆਂ ਡਾਂਸ ਕਰਦੀ ਵਿਖਾਈ ਦੇਵੇਗੀ, ਉੱਥੇ ਹੀ ਰਾਖੀ ਗਰਬਾ ਕਰਦੀ ਨਜ਼ਰ ਆਏਗੀ। ਜਾਣਕਾਰੀ ਮੁਤਾਬਿਕ ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਇਸ ਸ਼ੋਅ ਨੂੰ ਲੈ ਕੇ ਇਸ ਸ਼ੋਅ ਦੇ ਸਟਾਰਸ ਨੇ ਕੁੱਝ ਨਹੀਂ ਕਿਹਾ ਹੈ ਪਰ ਉਂਮੀਦ ਹੈ ਕਿ ਇਸ ਸ਼ੋਅ ਵਿੱਚ ਰਾਖੀ ਦਾ ਕਿਰਦਾਰ ਦਮਦਾਰ ਹੋਣ ਵਾਲਾ ਹੈ ਅਤੇ ਉਹ ਜੱਮ ਕੇ ਸਾਰਿਆਂ ਨੂੰ ਪਸੰਦ ਆਉਣ ਵਾਲਾ ਹੈ।

ਰਾਖੀ ਬੀਤੇ ਕਈ ਦਿਨਾਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖ਼ੀਆਂ ਵਿੱਚ ਬਣੀ ਹੋਈ ਸੀ। ਫਿਲਹਾਲ ਉਹ ਆਪਣੇ ਨਵੇਂ ਸ਼ੋਅ ਨੂੰ ਲੈ ਕੇ ਚਰਚਾਵਾਂ ਵਿੱਚ ਹੈ। ਹਾਲ ਹੀ &lsquoਚ ਯੂਟਿਊਬ &lsquoਤੇ ਆਪਣੇ ਅਨੋਖੇ ਅੰਦਾਜ਼ ਦੇ ਕਾਰਨ ਪਹਿਚਾਣੇ ਜਾਣ ਵਾਲੇ ਦੀਪਕ ਕਲਾਲ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਸ਼ਖਸ ਦੀਪਕ ਕਲਾਲ ਦਾ ਸ਼ਰੇਆਮ ਕੁਟਾਪਾ ਕਰਦਾ ਨਜ਼ਰ ਆ ਰਿਹਾ ਹੈ।

ਦੀਪਕ ਕਲਾਲ ਦਾ ਕੁਟਾਪਾ ਕਰਨ ਵਾਲੇ ਸ਼ਖਸ ਗਲਤ ਸ਼ਬਦਾਂ ਦਾ ਇਸਤੇਮਾਲ ਵੀ ਕਰ ਰਿਹਾ ਹੈ ਤੇ ਇਸ ਵਿੱਚ ਕਹਿ ਰਿਹਾ ਹੈ ਕਿ ਬਹੁਤ ਸਾਰੇ ਲੋਕ ਯੂ ਟਿਉਬ ਤੇ ਉਸ ਦੀ ਵੀਡੀਓ ਦੇਖਦੇ ਹਨ, ਵੀਡੀਓ ਨਾਲ ਉਨ੍ਹਾਂ ਲੋਕਾਂ ਤੇ ਗਲਤ ਅਸਰ ਪੈਂਦਾ ਹੈ ਤੇ ਨਾਲ ਹੀ ਦੀਪਕ ਕਲਾਲ ਨੂੰ ਅਜਿਹਾ ਵੀਡੀਓ ਨਾ ਦੁਬਾਰਾ ਬਣਾਉਣ ਲਈ ਧਮਕਾ ਵੀ ਰਿਹਾ ਹੈ।