image caption:

ਖੇਲੋ ਇੰਡੀਆ ਯੂਥ ਗੇਮਸ 2019 ‘ਚ ਪੰਜਾਬ ਰਿਹਾ ਦੂਜੇ ਸਥਾਨ ‘ਤੇ

 ਗੁਰਦਾਸਪੁਰ: ਪੁਨਾ ਵਿੱਚ ਚੱਲ ਰਹੀਆਂ ਖੇਡਾਂ ਇੰਡੀਆ ਯੂਥ ਗੇਮ 2019 ਵਿੱਚ ਪੰਜਾਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ਵਿੱਚ ਗੁਰਦਾਸਪੁਰ ਦੇ ਮੁੰਡਿਆਂ ਨੇ ਵਧੀਆ ਨੁਮਾਇਸ਼ ਕਰਦੇ ਹੋਏ ਜੁਡੋ ਖੇਡ ਵਿੱਚ 3 ਗੋਲਡ ਮੈਡਲ ਅਤੇ 2 ਸਿਲਵਰ ਮੈਡਲ  ਜਿੱਤੇ ਹਨ। ਦੂਜੇ ਪਾਸੇ ਦਿੱਲੀ ਵਿੱਚ ਚੱਲ ਰਹੀਆਂ 64 ਵੀ ਨੈਸ਼ਨਲ ਸਕੂਲ ਗੇਮਾਂ ਵਿੱਚ ਗੁਰਦਾਸਪੁਰ ਦੀਆਂ ਕੁੜੀਆਂ ਨੇ ਵੀ ਜੁਡੋ ਵਿੱਚ ਵਧੀਆ ਨੁਮਾਇਸ਼ ਕਰਦੇ ਹੋਏ 2 ਗੋਲਡ ਮੈਡਲ ਅਤੇ 8 ਸਿਲਵਰ ਮੈਡਲ ਪ੍ਰਾਪਤ ਕੀਤੇ ਹਨ। ਉਥੇ ਹੀ ਜਿੱਤੇ ਹੋਏ ਖਿਡਾਰੀਆਂ ਦਾ ਗੁਰਦਾਸਪੁਰ ਜੁਡੋ ਸੇਂਟਰ ਵਿੱਚ ਪਹੁੰਚਣ ਉੱਤੇ ਕੋਚ ਅਤੇ ਖਿਡਾਰੀਆਂ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਥੇ ਹੀ ਖਿਡਾਰੀਆਂ ਨੇ ਆਪਣੀ ਖੁਸ਼ੀ ਸਾਫ਼ ਕਰਦੇ ਹੋਏ ਖੇਡ ਨੀਤੀ ਨੂੰ ਲੈ ਕੇ ਸਰਕਾਰ ਉੱਤੇ ਵੀ ਕਈ ਸਵਾਲ ਖੜੇ ਕੀਤੇ ਹਨ। 

ਆਪਣੀ ਖੁਸ਼ੀ ਸਾਫ਼ ਕਰਦੇ ਹੋਏ ਜੁਡੋ ਖਿਡਾਰੀਆਂ ਨੇ ਦੱਸਿਆ ਕਿ ਸਾਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਜੁਡੋ ਸੇਂਟਰ ਵਿੱਚ ਪਹੁੰਚਣ ਉੱਤੇ ਕੋਚ ਅਤੇ ਖਿਡਾਰੀਆਂ ਦੇ ਵੱਲੋਂ ਸਾਡਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ  ਬਹੁਤ ਖੁਸ਼ੀ ਹੈ ਕਿ ਅਸੀਂ ਖੇਡ ਵਿੱਚ ਵਧੀਆ ਨੁਮਾਇਸ਼ ਕਰ ਕੇ ਆਪਣੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਦੂਜੇ ਪਾਸੇ ਖਿਡਾਰੀਆਂ ਨੇ ਇਹ ਵੀ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਸਾਨੂੰ ਸਹਿਯੋਗ ਨਹੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਹੀ ਮਿਲੀ। ਜੇਕਰ ਪੰਜਾਬ ਸਰਕਾਰ ਸਾਡੀ ਸਹਾਇਤਾ ਕਰਦੀ ਹੈ ਤਾਂ ਅਸੀ ਆਪਣੇ ਦੇਸ਼ ਲਈ ਕਈ ਮੈਡਲ ਜਿੱਤ ਕੇ ਲਿਆ ਸਕਦੇ ਹਾਂ।

ਤੁਹਾਨੂੰ ਇੱਥੇ ਦੱਸ ਦੇਈਏ ਕਿ ਪਹਿਲਾਂ ਵੀ ਖੇਲੋ ਇੰਡੀਆ ਤਹਿਤ ਮਹਾਰਾਸ਼ਟਰ (ਪੂਨੇ) &lsquoਚ ਚੱਲਣ ਵਾਲੀਆਂ 10 ਦਿਨ ਸਕੂਲੀ ਖੇਡਾਂ ਵਿੱਚ ਫਰੀਦਕੋਟ ਦੇ ਦਸ਼ਮੇਸ਼ ਸਕੂਲ ਦੇ ਵਿਦਿਆਰਥੀ ਰੋਬਿਨਦੀਪ ਸਿੰਘ ਨੇ ਅੰਡਰ-17 ਲਈ 1.98 ਮੀਟਰ ਹਾਈ ਜੰਪ &lsquoਚ ਪਹਿਲਾਂ ਸਥਾਨ ਹਾਸਿਲ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕਰ ਲਿਆ ਹੈ।ਜਿਸ ਨੂੰ ਲੈਕੇ ਪੂਰੇ ਪੰਜਾਬ ਅਤੇ ਫਰੀਦਕੋਟ ਵਾਸੀਆਂ ਚ ਖੁਸ਼ੀ ਪਾਈ ਜਾ ਰਹੀ ਹੈ ਜਿਵੇਂ ਹੀ ਅੱਜ ਰੋਬਿਨਦੀਪ ਸਰਾਂ ਫਰੀਦਕੋਟ ਪਹੁੰਚਿਆ ਤਾਂ ਸਕੂਲੀ ਵਿਦਿਆਰਥੀਆਂ, ਸਮਾਜਸੇਵੀ ਲੋਕਾਂ ਅਤੇ ਸ਼ਹਿਰ ਵਾਸੀਆਂ ਨੇ ਢੋਲ ਡਮਕੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਇਸ ਮੌਕੇ ਮਿਠਾਈਆਂ ਵੰਡਕੇ ਵੀ ਖੁਸ਼ੀ ਜ਼ਾਹਰ ਕੀਤੀ।

ਇਸ ਮੌਕੇ ਰੋਬਿਨਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਬਹੁਤ ਖੁਸ਼ੀ ਹੈ ਕੇ ਉਸ ਨੇ ਸੋਨੇ ਦਾ ਤਗਮਾ ਜਿੱਤਕੇ ਆਪਣੇ ਮਾਤਾ ਪਿਤਾ ਅਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਉਸਨੇ ਕਿਹਾ ਕਿਹਾ ਕਿ ਇਸ ਦਾ ਸਿਹਰਾ ਆਪਣੇ ਟੀਚਰਾਂ ਅਤੇ ਆਪਣੇ ਮਾਤਾ-ਪਿਤਾ ਦੇ ਸਿਰ ਜਾਂਦਾ ਹੈ।ਹੁਣ ਉਹ ਹੋਰ ਮਿਹਨਤ ਕਰਕੇ ਏਸ਼ੀਆ ਖੇਡਾਂ ਚ ਹਿਸਾ ਲੈ ਕੇ ਗੋਲਡ ਮੈਡਲ ਹਾਸਲ ਕਰੇਗਾ।ਇਸ ਮੌਕੇ ਗੋਲਡ ਮੈਡਲਿਸਟ ਖਿਡਾਰੀ ਦੇ ਪਿਤਾ ਜਗਾ ਸਿੰਘ ਨੇ ਦੱਸਿਆ ਕਿ ਉਹ ਬਹੁਤ ਖੁਸ਼ ਕੇ ਉਸ ਦੇ ਪੁੱਤਰ ਨੇ ਸੋਨੇ ਦਾ ਤਗਮਾ ਜਿੱਤਿਆ ਹੈ ਉਸ ਨੇ ਆਪਣੇ ਮਾਤਾ ਪਿਤਾ ਦਾ ਟੀਚਰਾਂ ਦਾ ਆਪਣੇ ਸ਼ਹਿਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ, ਉਸ ਨੇ ਪਹਿਲਾਂ ਵੀ 2 ਗੋਲਡ ਮੈਡਲ 4 ਬ੍ਰਾਉਨ ਮੈਡਲ ਨੈਸ਼ਨਲ ਗੇਮਾਂ &lsquoਚ ਜਿਤੇ ਹਨ ਹੁਣ ਅੱਗੇ ਉਹ ਉਲੰਪਿਕ &lsquoਚ ਪਹੁੰਚ ਕੇ ਜਿੱਤ ਹਾਸਿਲ ਕਰੇ ਅਤੇ ਮੈਡਲ ਲੈ ਕੇ ਆਵੇ ਇਹੀ ਸਾਡੀ ਆਸ ਹੈ।