image caption:

ਪੰਜਾਬੀ ਮੁਟਿਆਰ ਦਾ ਰੋਲ ਨਿਭਾਵੇਗੀ ਸੋਨਾਕਸ਼ੀ ਸਿਨ੍ਹਾ

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨ੍ਹਾ, ਵਰੁਣ ਸ਼ਰਮਾ, ਅਨੂ ਕਭੂਰ, ਕੁਲਭੂਸ਼ਣ ਖਰਬੰਦਾ ਤੇ ਨਾਦਿਰਾ ਬੱਬਰ ਛੇਤੀ ਹੀ ਫ਼ਿਲਮ ਦੀ ਸ਼ੂਟਿੰਗ ਲਈ ਪੰਜਾਬ ਆਉਣਗੇ। ਫ਼ਿਲਮ ਦੀ ਸ਼ੂਟਿੰਗ 25 ਜਨਵਰੀ ਤੋਂ ਸ਼ੁਰੂ ਹੋਵੇਗੀ। ਸ਼ਿਲਪੀ ਦਾਸਗੁਪਤਾ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਨੂੰ ਗੌਤਮ ਮਹਿਰਾ ਨੇ ਲਿਖਿਆ ਹੈ। ਫਿਲਮ ਦੀ ਕਹਾਣੀ ਹੁਸ਼ਿਆਰਪੁਰ ਆਧਾਰਤ ਹੋਵੇਗੀ। ਫ਼ਿਲਮ ਵਿਚ ਸੋਨਾਕਸ਼ੀ ਸਿਨਹਾ ਖੁਸ਼ਮਿਜ਼ਾਜ ਪੰਜਾਬੀ ਮੁਟਿਆਰ ਦਾ ਰੋਲ Îਨਿਭਾਵੇਗੀ। ਜੋ ਅਪਣੇ ਪਰਿਵਾਰ ਦੀ ਖੁਸ਼ੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਸੋਨਾਕਸ਼ੀ ਨੇ ਇਕ ਬਿਆਨ ਵਿਚ ਕਿਹਾ ਕਿ ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹਾਂ। ਮੈਨੂੰ ਇਸ ਯਾਤਰਾ ਦੀ ਬੇਸਬਰੀ ਨਾਲ ਉਡੀਕ ਹੈ। ਫ਼ਿਲਮ ਇਸ ਸਾਲ ਦੇ ਅੰਤ ਤੱਕ ਰਿਲੀਜ਼ ਹੋਵੇਗੀ।