image caption:

ਵਿਆਹ ਦੇ ਦੋ ਮਹੀਨੇ ਬਾਅਦ ਹੀ ਦੀਪਿਕਾ ਨੇ ਰਣਵੀਰ 'ਤੇ ਲਗਾਈਆਂ ਪਾਬੰਦੀਆਂ

ਚੰਡੀਗੜ੍ਹ-  ਬਾਲੀਵੁਡ ਅਭਿਨੇਤਰੀ ਦੀਪਿਕਾ ਪਾਦੁਕੋੜ ਅਤੇ ਰਣਵੀਰ ਸਿੰਘ ਦੇ ਵਿਆਹ ਨੂੰ ਅਜੇ ਦੋ ਮਹੀਨੇ ਹੀ ਹੋਏ ਹਨ ਅਤੇ ਦੀਪਿਕਾ ਨੇ ਰਣਵੀਰ 'ਤੇ ਪਾਬੰਦੀਆਂ ਲਾਉਣੀ ਸ਼ੁਰੂ ਕਰ ਦਿੱਤੀਆਂ ਹਨ। ਖ਼ਬਰਾਂ ਦੇ ਅਨੁਸਾਰ Îਇੱਕ ਇੰਟਰਵਿਊ ਵਿਚ ਰਣਵੀਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਦੀਪਿਕਾ ਨੇ ਉਨ੍ਹਾਂ 'ਤੇ ਕੁਝ ਚੀਜ਼ਾਂ ਨੂੰ ਲੈ ਕੇ ਪਾਬੰਦੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਉਹ ਰਾਤ ਨੂੰ ਜ਼ਿਆਦਾ ਦੇਰ ਤੱਕ ਘਰ ਤੋਂ ਬਾਹਰ ਨਹੀਂ ਰਹਿ ਸਕਦੇ ਹਨ।
ਹੁਣ ਉਹ ਨਾ ਤਾਂ ਬਗੈਰ ਖਾਣਾ ਖਾਧੇ ਘਰ ਤੋਂ ਬਾਹਰ ਨਿਕਲ ਸਕਦੇ ਹਨ ਅਤੇ ਨਾ ਹੀ ਦੀਪਿਕਾ ਦੀ ਕਾਲ ਨੂੰ ਮਿਸ ਕਰ ਸਕਦੇ ਹਨ। ਖ਼ਬਰਾਂ ਦੀ ਮੰਨੀਏ ਤਾਂ ਜਦ ਰਣਵੀਰ ਤੋਂ ਪੁਛਿਆ ਗਿਆ ਕਿ ਉਹ ਵਿਆਹ ਤੋਂ ਬਾਅਦ ਕਿਹੋ ਜਿਹਾ ਫੀਲ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਨਜ਼ਰ ਨਾ ਲੱਗੇ ਮੇਰੀ ਬੀਬੀ ਨੂੰ, ਉਹ ਬਹੁਤ ਖੂਬਸੂਰਤ ਹੈ, ਇਹ ਬਹੁਤ ਹੀ ਸ਼ਾਨਦਾਰ ਫੀਲਿੰਗ ਹੈ।
ਉਨ੍ਹਾਂ ਨੇ ਕਿਹਾ ਕਿ ਦੀਪਿਕਾ ਬਹੁਤ ਹੀ ਘਰੇਲੂ ਹੈ ਅਤੇ ਚੰਗੀ ਹੋਮਮੇਕਰ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਮੇਰੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਬਣ ਗਈ ਹੈ। ਗੌਰਤਲਬ ਹੈ ਕਿ ਦੀਪਿਕਾ ਅਤੇ ਰਣਵੀਰ ਨੇ ਇਟਲੀ ਦੇ ਲੇਕ ਕੋਮੋ ਵਿਚ 14-15 ਨਵੰਬਰ ਨੂੰ 2018 ਨੂੰ ਵਿਆਹ ਕੀਤਾ ਅਤੇ ਦੋਵੇਂ ਹੀ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ।