image caption:

ਰਾਖੀ ਸਾਵੰਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਅਜਿਹੀ ਨਸੀਹਤ

ਬਾਲੀਵੁਡ ਦੀ ਕੰਟਰੋਵਰਸ਼ਿਅਲ ਕੁਈਨ ਰਾਖੀ ਸਾਵੰਤ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਨੂੰ ਆਪਣੇ ਹਰ ਇੱਕ ਪ੍ਰੋਜੈਕਟ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਰਾਖੀ ਸਾਵੰਤ ਦੀਪਕ ਕਲਾਲ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੀ ਸੀ ਪਰ ਹੁਣ ਉਹਨਾਂ ਨੇ ਆਪਣੇ ਇੰਸਟਾਗ੍ਰਾਮ &lsquoਤੇ ਅਜਿਹਾ ਵੀਡਿਓ ਸ਼ੇਅਰ ਕੀਤਾ ਹੈ ਜਿਸ ਕਰਕੇ ਉਹਨਾਂ ਦੀ ਚਰਚਾ ਪੂਰੇ ਦੇਸ਼ ਦੀ ਸਿਆਸਤ ਵਿੱਚ ਹੋਣ ਲੱਗੀ ਹੈ।

ਦਰਅਸਲ ਰਾਖੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਸੀਹਤ ਦਿੰਦੇ ਹੋਏ ਇੱਕ ਵੀਡਿਓ ਅਪਲੋਡ ਕੀਤਾ ਹੈ। ਰਾਖੀ ਸਾਵੰਤ ਇਸ ਵੀਡਿਓ ਵਿੱਚ ਕਹਿ ਰਹੀ ਹੈ ਕਿ ਅੱਜ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀਵੁਡ ਦੇ ਸਿਤਾਰਿਆਂ ਨੂੰ ਮਿਲ ਰਹੇ ਹਨ, ਇਹ ਲੋਕ ਦੇਸ਼ ਦੇ ਸਭ ਤੋਂ ਅਮੀਰ ਲੋਕ ਹਨ ਪਰ ਇਸ ਦੇ ਨਾਲ ਹੀ ਰਾਖੀ ਸਾਵੰਤ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਮਿਲਣ ਨਾਲ ਪ੍ਰਧਾਨ ਮੰਤਰੀ ਅਗਲੀਆਂ ਲੋਕ ਸਭਾ ਚੋਣਾ ਨਹੀਂ ਜਿੱਤ ਸਕਦੇ ਅਜਿਹੇ ਵਿੱਚ ਜੇ ਮੋਦੀ ਚੋਣਾਂ ਜਿੱਤਣਾ ਚਾਹੁੰਦੇ ਹਨ ਤਾਂ ਉਹ ਦੇਸ਼ ਦੇ ਕਿਸਾਨਾਂ ਨੂੰ ਮਿਲਣ, ਗਰੀਬ ਲੋਕਾਂ ਨੂੰ ਮਿਲਣ।

ਉਹਨਾਂ ਨੇ ਕਿਹਾ ਕਿ ਇਹ ਲੋਕ ਹੀ ਉਹਨਾਂ ਨੂੰ ਜਿੱਤ ਦਿਲਾ ਸਕਦੇ ਹਨ। ਹਾਲ ਹੀ &lsquoਚ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ ਜੋ ਦੀਪਕ ਕਲਾਲ ਦਾ ਸੀ। ਉਸ ਵੀਡੀਓ ਵਿੱਚ ਦੀਪਕ ਨੂੰ ਕੁੱਝ ਲੋਕ ਮਾਰਦੇ ਹੋਏ ਨਜ਼ਰ ਆ ਰਹੇ ਸਨ ਅਤੇ ਵੀਡੀਓ ਵਿੱਚ ਵਿਖਾਇਆ ਗਿਆ ਸੀ ਕਿ ਦੀਪਕ ਉਸ ਸ਼ਖਸ ਤੋਂ ਮੁਆਫੀ ਮੰਗਦੇ ਹੋਏ ਕਹਿ ਰਹੇ ਸਨ ਕਿ ਉਹ ਦੁਬਾਰਾ ਆਪਣੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਭੱਦੇ ਵੀਡੀਓ ਨਹੀਂ ਪਾਉਣਗੇ।

ਉੱਥੇ ਹੀ ਮਿਲੀ ਖਬਰ ਦੇ ਅਨੁਸਾਰ ਉਹ ਵੀਡੀਓ ਗੁਰੂਗ੍ਰਾਮ ਦਾ ਸੀ ਅਤੇ ਦੀਪਕ ਕਲਾਲ ਦੀ ਮਾਰ ਕੁੱਟ ਹੁੰਦੇ ਵੇਖ ਰਾਖੀ ਸਾਵੰਤ ਨੇ ਵੀ ਆਪਣੇ ਜਜ਼ਬਾਤ ਸ਼ੇਅਰ ਕੀਤੇ ਸੀ। ਜੀ ਹਾਂ ਕੱਲ੍ਹ ਰਾਖੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਰਾਖੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਦੀਪਕ ਨੇ ਕੁੱਝ ਗਲਤ ਕੀਤਾ। ਉਹ ਲੋਕਾਂ ਨੂੰ ਅਪੀਲ ਵੀ ਕਰਦੀ ਹੈ ਕਿ ਕਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੋਂ।