image caption:

ICC-ਟੀ 20 ਵਰਲਡ ਕੱਪ ਦਾ ਸ਼ੈਡਿਊਲ ਜਾਰੀ

ਨਵੀਂ ਦਿੱਲੀ: ਆਈਸੀਸੀ ਨੇ ਅਗਲੇ ਸਾਲ ਆਸਟ੍ਰੇਲੀਆ &lsquoਚ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵਕੱਪ ਦੇ ਸ਼ੈਡੀਊਲ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਆਗਾਜ਼ ਅਗਲੇ ਸਾਲ 2020 &lsquoਚ 18 ਅਕਤੂਬਰ ਤੋਂ ਹੋਣਾ ਹੈ। ਜਿਸ ਦਾ ਪਹਿਲਾ ਖਿਤਾਬ ਭਾਰਤ ਨੇ ਆਪਣੇ ਨਾਂਅ ਕੀਤਾ ਸੀ। ਭਾਰਤੀ ਟੀਮ ਨੂੰ ਇਸ ਵਿਸ਼ਵਕੱਪ &lsquoਚ ਪੂਲ ਬੀ &lsquoਚ ਰਖਿਆ ਗਿਆ ਹੈ ਜਿਸ &lsquoਚ ਦੱਖਣੀ ਅਫਰੀਕਾ, ਇੰਗਲੈਂਡ ਅਤੇ ਅਫਗਾਨੀਸਤਾਨ ਦੀਆਂ ਟੀਮਾਂ ਹਨ। ਜਦਕਿ ਪੂਲ ਏ &lsquoਚ ਡਿਫੈਂਡਿੰਗ ਚੈਂਪੀਅਨ ਵੇਸਟਇੰਡੀਜ਼, ਮੇਜ਼ਬਾਨ ਦੇਸ਼  ਆਸਟ੍ਰੇਲੀਆ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ।

18 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਇਹ ਟੂਰਨਾਮੈਂਟ 15 ਨਵੰਬਰ ਨੂੰ ਖ਼ਤਮ ਹੋ ਰਿਹਾ ਹੇ। ਜਿਸ &lsquoਚ 16 ਟੀਮਾਂ 7 ਵੱਖ-ਵੱਖ ਮੈਦਾਨਾਂ &lsquoਤੇ ਕੁਲ 45 ਮੈਚ ਖੇਡਣਗੀਆਂ। ਜਦਕਿ ਇਹ ਟੂਰਨਾਮੈਂਟ ਦਿਨ-ਰਾਤ &lsquoਚ ਖੇਡੇ ਜਾਣਗੇ। 21 ਫਰਵਰੀ ਤੋਂ 8 ਮਾਰਚ ਤਕ ਮਹਿਲਾ ਵਰਲਡ ਕੱਪ ਹੋਵੇਗਾ। ਇਸ ਤੋਂ ਬਾਅਦ 18 ਅਕਤੂਬਰ ਤੋਂ 15 ਨਵੰਬਰ ਤਕ ਮਰਦ ਟੀਮਾਂ ਦੇ ਮੈਚ ਹੋਣਗੇ।

ਭਾਰਤੀ ਮਹਿਲਾ ਟੀਮ ਦਾ ਪਹਿਲਾ ਮੈਚ ਮੇਜ਼ਬਾਨ ਟੀਮ ਆਸਟ੍ਰੇਲੀਆ ਨਾਲ 21 ਮਾਰਚ ਨੂੰ ਹੈ ਜਦਕਿ ਮਰਦ ਟੀਮ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 24 ਅਕਤੂਬਰ ਨੂੰ ਹੈ। 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਆਖਰੀ ਮੈਚ 15 ਨਵੰਬਰ ਨੂੰ ਮੇਲਬਰਨ ਦੇ ਕ੍ਰਿਕਟ ਗ੍ਰਾਉਂਡ &lsquoਤੇ ਹੋਵੇਗਾ। ਜਦਕਿ ਇਸ ਤੋਂ ਪਹਿਲੇ ਸੈਮੀਫਾਈਨਲ ਮੈਚ 11 ਅਤੇ 12 ਨਵੰਬਰ ਨੂੰ ਸਿਡਨੀ ਅਤੇ ਏਡੀਲੇਡ &lsquoਚ ਹੋਣਗੇ।