image caption:

ਨਿਊਜ਼ੀਲੈਂਡ ਸਾਹਮਣੇ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਟੀਮ ਇੰਡੀਆ

ਹੈਮਿਲਟਨ: ਹੈਮਿਲਟਨ ਵਿੱਚ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਬਿਨਾਂ ਖੇਡੇ ਗਏ ਵਨਡੇ ਸੀਰੀਜ਼ ਦੇ ਚੌਥੇ ਮੈਚ &lsquoਚ ਟੀਮ ਇੰਡੀਆ ਕੁਝ ਇਸ ਤਰ੍ਹਾਂ ਬਿਖਰੀ ਕਿ ਫੈਨਸ ਨੂੰ ਸ਼ਾਇਦ ਸਮਝ ਹੀ ਨਹੀਂ ਆਇਆ ਹੋਣਾ ਕਿ ਇਹ ਹੋ ਕੀ ਰਿਹਾ ਹੈ। ਬੇਸ਼ੱਕ ਸੀਰੀਜ਼ &lsquoਤੇ ਇੰਡੀਅਨ ਟੀਮ ਤਿੰਨ ਮੈਚ ਜਿੱਤ ਕੇ ਕਬਜ਼ਾ ਕਰ ਚੁੱਕੀ ਹੈ ਪਰ ਚੌਥੇ ਮੈਚ &lsquoਚ ਇੰਨੀ ਸ਼ਰਮਨਾਕ ਹਾਰ ਦੀ ਉਮੀਦ ਕਿਸੇ ਨੇ ਨਹੀਂ ਕੀਤੀ ਹੋਣੀ।

ਪੰਜ ਮੈਚਾਂ ਦੀ ਸੀਰੀਜ਼ &lsquoਚ 3-1 ਨਾਲ ਭਾਰਤੀ ਕ੍ਰਿਕਟ ਟੀਮ ਅੱਗੇ ਹੈ। ਅੱਜ ਦੇ ਮੈਚ &lsquoਚ ਸਾਰੀ ਟੀਮ 92 ਦੌੜਾਂ &lsquoਤੇ ਹੀ ਢੇਰ ਹੋ ਗਈ। ਵਨਡੇ ਇੰਟਰਨੈਸ਼ਨਲ &lsquoਚ ਨਿਊਜ਼ੀਲੈਂਡ ਖਿਲਾਫ ਭਾਰਤ ਦਾ ਇਹ ਦੂਜਾ ਸਭ ਤੋਂ ਘੱਟ ਸਕੋਰ ਹੈ।

ਨਿਊਜ਼ੀਲੈਂਡ ਖਿਲਾਫ ਇਹ ਭਾਰਤੀ ਟੀਮ ਦਾ 105ਵਾਂ ਵਨਡੇ ਮੈਚ ਸੀ। 44 ਸਾਲਾਂ &lsquoਚ ਪਹਿਲਾਂ ਵੀ ਭਾਰਤੀ ਟੀਮ ਕੀਵੀਆਂ ਹੱਥੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰ ਚੁੱਕੀ ਹੈ। ਅਗਸਤ 2010 &lsquoਚ ਇੰਡੀਅਨ ਕ੍ਰਿਕਟ ਟੀਮ 88 ਦੌੜਾਂ &lsquoਤੇ ਆਲ ਆਊਟ ਹੋ ਚੁੱਕੀ ਹੈ।

ਭਾਰਤ ਵੱਲੋਂ ਅੱਜ ਦੇ ਮੈਚ &lsquoਚ ਯੁਜਵੇਂਦਰ ਚਹਿਲ ਨੇ ਨਾਬਾਦ 18 ਦੌੜਾਂ ਬਣਾਈਆਂ। ਇੱਕ ਸਮੇਂ ਭਾਰਤ ਦੀ ਟੀਮ 40 ਦੌੜਾਂ &lsquoਤੇ 7 ਵਿਕਟਾਂ ਗਵਾ ਚੁੱਕੀ ਸੀ। ਹਾਰਦਿਕ ਪਾਂਡਿਆ ਨੇ ਚਾਰ ਚੌਕੇ ਲਾ 16 ਦੌੜਾਂ ਦੀ ਸਭ ਤੋਂ ਤੇਜ ਪਾਰੀ ਖੇਡੀ। ਇਸ ਤੋਂ ਇਲਾਵਾ ਕੁਲਦੀਪ ਯਾਦਵ ਨੇ 15 ਦੌੜਾਂ ਦੀ ਪਾਰੀ ਖੇਡੀ।

ਗੱਲ ਕਰੀਏ ਅੱਜ ਦੇ ਮੈਚ ਦੇ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਤਾਂ ਉਹ 7 ਦੌੜਾਂ ਹੀ ਬਣਾ ਪਾਏ। ਰੋਹਿਤ ਦੇ ਜੋੜੀਦਾਰ ਸ਼ਿਖਰ ਧਵਨ 13 ਦੌੜਾਂ ਤੇ ਆਪਣੇ ਇੰਟਰਨੈਸ਼ਨਲ ਮੈਚ ਦਾ ਡੈਬਿਊ ਕਰਨ ਵਾਲਾ ਸ਼ੁਭਮਨ ਗਿੱਲ 9 ਦੌੜਾਂ &lsquoਤੇ ਆਊਟ ਹੋ ਗਏ। ਜਦਕਿ ਅੰਬਤੀ ਰਾਇਡੂ ਤੇ ਦਿਨੇਸ਼ ਕਾਰਤੀਕ ਤਾਂ ਆਪਣਾ ਖਾਤਾ ਹੀ ਨਹੀਂ ਖੋਲ੍ਹ ਸਕੇ।