image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ

ਆਰ. ਐੱਸ. ਐੱਸ. ਅੱਜ ਵੀ ਮਹਾਤਮਾ ਗਾਂਧੀ ਨੂੰ ਨਫਰਤ ਕਰਦੀ ਹੈ

     ਪੰਜਾਬ ਟਾਈਮਜ਼ ੨੧-੨-੨੦੧੯ ਦੇ ਅੰਕ ਸਫ਼ਾ ੩੦ ਉੱਤੇ ਇਕ ਖਬਰ ਹੇਠ ਲਿਖੇ ਅਨੁਸਾਰ ਛਪੀ ਹੈ "ਆਹ ਸੁਣੋ ਸਾਧ ਰਾਮਦੇਵ ਦੀ ਵੱਡੀ ਗੱਪ, ਅਖੇ ਮੁਸਲਮਾਨਾਂ ਦੇ ਵੀ ਪੁਰਖੇ ਸਨ ਭਗਵਾਨ ਰਾਮ" ਖਬਰ ਦਾ ਸਾਰ ਅੰਸ਼ ਹੈ ਕਿ ਸੰਤ ਰਾਮ ਮੰਦਰ ਵੱਲੋਂ ਲੱਗਵਾਏ ਗਏ ਯੋਗਾ ਕੈਂਪ ਵਿੱਚ ਹਿੱਸਾ ਲੈਣ ਆਏ ਯੋਗ ਗੁਰੂ ਰਾਮਦੇਵ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਨਹੀਂ ਬਣੇਗਾ ਤਾਂ ਫਿਰ ਕਿਥੇ ਬਣੇਗਾ? ਰਾਮਦੇਵ ਨੇ ਕਿਹਾ ਇਹ ਸੱਚ ਹੈ ਕਿ ਅਯੁੱਧਿਆ ਭਗਵਾਨ ਰਾਮ ਦਾ ਜਨਮ ਅਸਥਾਨ ਹੈ। ਕੇਵਲ ਹਿੰਦੂ ਹੀ ਨਹੀਂ, ਰਾਮ ਮੁਸਲਮਾਨਾਂ ਦੇ ਵੀ ਪੁਰਖੇ ਸਨ। ਰਾਮ ਮੰਦਰ ਦਾ ਮੁੱਦਾ ਰਾਸ਼ਟਰੀ ਗੌਰਵ ਦਾ ਮੁੱਦਾ ਹੈ"। ਹੁਣ ਵਿਚਾਰਨ ਯੋਗ ਤੱਥ ਇਹ ਹੈ ਕਿ ਅਯੁੱਧਿਆ ਦੇ ਰਾਜੇ ਦਸ਼ਰਥ ਦੇ ਪੁੱਤਰ ਸ਼੍ਰੀ ਰਾਮ ਚੰਦਰ ਨੂੰ ਵਿਸ਼ਨੂੰ ਦਾ ਤ੍ਰੇਤੇ ਯੁੱਗ ਦਾ ਅਵਤਾਰ ਕਲਪਿਆ ਜਾਂਦਾ ਹੈ। "ਪੁਰਾਣਾਂ ਦੀਆਂ ਮਿੱਥਿਹਾਸਕ ਕਥਾਵਾਂ ਅਨੁਸਾਰ ਤ੍ਰੇਤੇ ਯੁੱਗ ਦਾ ਸਮਾਂ ਅੱਜ ਤੋਂ ਵੀਹ ਲੱਖ ਸਾਲ ਪਹਿਲਾਂ ਦਾ ਬਣਦਾ ਹੈ, ਜਦਕਿ ਵੇਦਾਂ ਦਾ ਰਚਨ ਕਾਲ ਅੱਜ ਤੋਂ ਪੰਜ ਹਜ਼ਾਰ ਸਾਲ ਪੁਰਾਣਾ ਨਹੀਂ। ਇਸ ਧਰਤੀ ਉੱਤੇ ਮਨੁੱਖ-ਜਾਤੀ ਦੇ ਇਤਿਹਾਸ ਦਾ ਅੱਜ ਤੋਂ ਛੇ ਹਜ਼ਾਰ ਸਾਲ ਪਹਿਲਾਂ ਦਾ ਕੋਈ ਲਿਖਤੀ ਇਤਿਹਾਸ ਨਹੀਂ ਮਿਲਦਾ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੁਰਾਣਾਂ ਦੇ ਲਿਖਾਰੀ ਵੀਹ ਲੱਖ ਸਾਲ ਪਹਿਲਾਂ ਦੀਆ ਗੱਲਾਂ ਵੀ ਜਾਣਦੇ ਸਨ। ਇਨ੍ਹਾਂ ਪੁਰਾਣਾਂ ਦੇ ਰਿਸ਼ੀਆਂ ਦੀ ਕਲਪਨਾ ਵਿੱਚੋਂ ਉੱਪਜੇ ਹੋਰ ਮਿੱਥਿਹਾਸਕ ਗਪੋੜੇ ਵੇਖੋ: ਉਹ ਲਿਖਦੇ ਹਨ ਕਿ ਰਾਮ ਚੰਦਰ ਦੇ ਪਿਤਾ ਦਸ਼ਰਥ ਦੀ ਕੁੱਲ ਉਮਰ ਸੱਠ ਹਜ਼ਾਰ ਸਾਲ ਸੀ ਅਤੇ ਰਾਮ ਚੰਦਰ ਨੇ ਇਥੇ ੧੧੦੦੦ (ਗਿਆਰਾਂ ਹਜ਼ਾਰ ਸਾਲ) ਸਾਲ ਰਾਜ ਕੀਤਾ। ਪੁਰਾਣਾਂ ਦੇ ਲਿਖਾਰੀਆਂ ਵੱਲੋਂ ਇਨ੍ਹਾਂ ਮਿੱਥਿਹਾਸਕ ਰੱਬੀ ਅਵਤਾਰਾਂ ਦੀਆਂ ਕਥਾ ਕਹਾਣੀਆਂ ਕਿੰਨੀਆਂ ਕੁ ਸਮਝ ਤੇ ਅਕਲ-ਦਲੀਲ 'ਤੇ ਆਧਾਰਿਤ ਹਨ, ਇਸ ਦਾ ਅੰਦਾਜ਼ਾ ਪਾਠਕ ਆਪ ਲੈ ਲੈਣਗੇ (ਹਵਾਲਾ ਪੁਸਤਕ 'ਹਮ ਹਿੰਦੂ ਨਹੀਂ', ਪ੍ਰਕਾਸ਼ਕ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ-ਲੇਖਕ-ਪ੍ਰਿੰ: ਲਾਭ ਸਿੰਘ) ਇਹ ਭੈਂਗਾ ਹਿੰਦੂ ਯੋਗ ਗੁਰੂ ਤਾਂ ਪੁਰਾਣਾਂ ਦੇ ਲਿਖਾਰੀਆਂ ਨਾਲੋਂ ਵੀ ਵੱਡੀ ਗੱਪ ਮਾਰ ਰਿਹਾ ਹੈ ਕਿ ਰਾਮ ਮੁਸਲਮਾਨਾਂ ਦੇ ਵੀ ਪੁਰਖੇ ਸਨ। ਯੋਗ ਗੁਰੂ ਰਾਮਦੇਵ ਹਿੰਦੂਤਵੀਆਂ ਦੇ ਇਸ ਏਜੰਡੇ ਨਾਲ ਸਹਿਮਤ ਹੈ ਕਿ ਭਾਰਤ ਵਿੱਚ ਵੱਸਣ ਵਾਲਾ ਹਰ ਨਾਗਰਿਕ ਹਿੰਦੂ ਹੈ। ਮੁਸਲਮਾਨਾਂ ਦੇ ਨਾਲ ਨਾਲ ਹਿੰਦੂਤਵੀਆਂ ਨੇ ਤਾਂ ਇਸਾਈ ਧਰਮ ਨੂੰ ਵੀ ਹਿੰਦੂ ਧਰਮ ਦੀ ਹੀ ਇਕ ਸ਼ਾਖਾ ਸਿੱਧ ਕਰਨਾ ਸ਼ੁਰੂ ਕਰ ਦਿੱਤਾ ਹੈ। ਆਰ।ਐੱਸ।ਐੱਸ। ਵੱਲੋਂ ਪ੍ਰਕਾਸ਼ਿਤ 'ਸਾਵਨਰ' ਦੀ ਕਿਤਾਬ ਵਿੱਚ 'ਜੀਸਸ ਕ੍ਰਾਈਸਟ' ਨੂੰ ਤਾਮਿਲ ਬ੍ਰਾਹਮਣ ਅਤੇ ਈਸਾਈ ਧਰਮ ਨੂੰ ਹਿੰਦੂ ਧਰਮ ਦੀ ਇਕ ਸ਼ਾਖਾ ਦੱਸਿਆ ਗਿਆ ਹੈ। ਸਾਵਰਕਰ ਨੂੰ ਹਿੰਦੂਤਵੀ ਵਿਚਾਰਧਾਰਾ ਦਾ ਪਿਤਾਮਾ ਕਿਹਾ ਜਾਂਦਾ ਹੈ। ਇਸੇ "ਸਾਵਰਕਰ ਨੇ ੧੯੪੬ ਵਿੱਚ 'ਜੀਸਸ ਪ੍ਰੀਚੈ' ਨਾਂ ਦੀ ਕਿਤਾਬ ਲਿਖੀ ਸੀ। ਇਸ ਕਿਤਾਬ ਵਿੱਚ ਸਾਵਰਕਰ ਨੇ ਦਾਅਵਾ ਕੀਤਾ ਸੀ ਕਿ ਜੀਸਸ ਤਾਮਿਲ ਮੂਲ ਦਾ ਵਿਸ਼ਕਰਮਾ ਬ੍ਰਾਹਮਣ ਸੀ। ਉਹ ਜਦੋਂ ੧੨ ਸਾਲ ਦਾ ਸੀ, ਉਦੋਂ ਉਸ ਨੂੰ ਜਨੇਊ ਪਾਇਆ ਗਿਆ। ਜੀਸਸ ਦਾ ਅਸਲੀ ਨਾਮ ਕੇਸ਼ਾਓ ਕ੍ਰਿਸ਼ਨਾ ਸੀ, ਉਸ ਦਾ ਰੰਗ ਕਾਲਾ ਸੀ। ਉਸ ਦੇ ਸਲੀਬ 'ਤੇ ਚੜ੍ਹਨ ਤੋਂ ਬਾਅਦ ਉਹ ਮਰਿਆ ਨਹੀਂ ਸੀ ਅਤੇ ਉਸ ਨੂੰ ਆਯੁਰਵੈਦਿਕ ਦਵਾਈਆਂ ਨਾਲ ਜਿੰਦਾ ਕਰ ਦਿੱਤਾ ਗਿਆ ਸੀ। ਫਿਰ ਉਹ ਕਸ਼ਮੀਰ ਆ ਕੇ 'ਸ਼ਿਵ' ਦੀ ਭਗਤੀ ਵਿੱਚ ਲੱਗ ਗਿਆ ਅਤੇ ਉਥੋਂ ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿੱਚ ਹਿਮਾਲੀਆ ਪਰਬਤ 'ਤੇ ਚਲਾ ਗਿਆ। ਸਾਵਰਕਰ ਨੇ ਦਾਅਵਾ ਕੀਤਾ ਕਿ ਈਸਾਈ ਮੱਤ, ਹਿੰਦੂ ਧਰਮ ਦੀ ਇਕ ਸ਼ਾਖਾ ਹੀ ਹੈ। ਕਦੀ ਅਰਬ ਅਤੇ ਫਲਸਤੀਨੀ ਇਲਾਕਾ ਹਿੰਦੂ ਧਰਤੀ ਹੀ ਸੀ। ਜੀਸਸ ਨੇ ਯੋਗਾ ਵੀ ਸਿੱਖਿਆ ਸੀ ਅਤੇ ਉਸ ਦਾ ਪਰਿਵਾਰ ਸਾੜ੍ਹੀ ਆਦਿ ਹਿੰਦੂ ਪਹਿਰਾਵਾ ਪਹਿਨਦਾ ਸੀ ਅਤੇ ਟਿੱਕਾ-ਜਨੇਊ ਵੀ ਧਾਰਨ ਕਰਦਾ ਸੀ। 'ਇੰਡੀਆ ਟੂਡੇ' ਅਨੁਸਾਰ 'ਸਾਵਰਕਰ ਨੈਸ਼ਨਲ ਮੈਮੋਰੀਅਲ ਵੱਲੋਂ ਸਾਵਰਕਰ ਦੀ ਇਸ ਕਿਤਾਬ ਦਾ ਮਰਾਠੀ ਜ਼ੁਬਾਨ ਵਿੱਚ ਉਲਥਾ ਛਾਪਿਆ ਜਾਵੇਗਾ। ਇਹ ਕਿਤਾਬ ੨੬ ਫਰਵਰੀ ੨੦੧੯ ਨੂੰ ਰਿਲੀਜ਼ ਕੀਤੀ ਜਾਵੇਗੀ"।
 ਇਸੇ ਸਾਵਰਕਰ ਨੇ ੧੯੨੦ ਵਿੱਚ ਬ੍ਰਾਹਮਣ ਸਭਾ ਦੀ ਸਥਾਪਨਾ ਕੀਤੀ ਅਤੇ ੧੯੨੩ ਵਿੱਚ ਬ੍ਰਾਹਮਣ ਸਭਾ ਦਾ ਮੁੜ ਇਜਲਾਸ ਕੀਤਾ ਗਿਆ ਅਤੇ ੧੯੨੫ ਵਿੱਚ ਆਰ। ਐੱਸ। ਐੱਸ। ਦਾ ਗਠਨ ਕੀਤਾ ਗਿਆ ਅਤੇ ਬ੍ਰਾਹਮਣਾਂ ਨੇ ਵੀ ਖੁਦ ਨੂੰ ਹਿੰਦੂ ਐਲਾਨਿਆ ਅਤੇ ਦਲਿਤਾਂ, ਸ਼ੂਦਰਾਂ ਨੂੰ ਵੀ ਹਿੰਦੂ ਕਹਿਣਾ ਸ਼ੁਰੂ ਕਰ ਦਿੱਤਾ। ਸਾਵਰਕਰ ਇਸ ਹੱਦ ਤੱਕ ਫਿਰਕੂ ਸੀ ਕਿ ਉਸ ਨੇ ਹੀ ਨੱਥੂ ਰਾਮ ਗੋਡਸੇ ਨੂੰ ਗਾਂਧੀ ਦੀ ਹੱਤਿਆ ਲਈ ਪ੍ਰੇਰਿਆ। ਆਰ। ਐੱਸ। ਐੱਸ। ਅੱਜ ਵੀ ਮਹਾਤਮਾ ਗਾਂਧੀ ਨੂੰ ਨਫਰਤ ਕਰਦੀ ਹੈ। ਪਿਛਲੇ ਦਿਨੀਂ ਮੀਡੀਆ ਵਿੱਚ ਖਬਰਾਂ ਛਪੀਆਂ ਹਨ ਕਿ ਮਹਾਤਮਾ ਗਾਂਧੀ ਦੀ ੭੧ਵੀਂ ਵਰ੍ਹੇਗੰਢ 'ਤੇ ਅਖਿਲ ਭਾਰਤ ਹਿੰਦੂ ਸਭਾ ਦੀ ਪੂਜਾ ਸ਼ਕੁਨ ਪਾਂਡੇ ਨੇ ਗਾਂਧੀ ਦੀ ਤਸਵੀਰ ਨੂੰ ਤਿੰਨ ਗੋਲੀਆਂ ਮਾਰੀਆਂ ਅਤੇ ਨੱਥੂ ਰਾਮ ਅਮਰ ਰਹੇ ਦੇ ਨਾਅਰੇ ਲਾਏ।
 ਹਿੰਦੂਤਵੀਏ ਹਜ਼ਾਰਾਂ ਸਾਲਾਂ ਦੀ ਜ਼ਲਾਲਤ ਭਰੀ ਗੁਲਾਮੀ ਦਾ ਕਲੰਕ ਹਿੰਦੂ ਮਿੱਥਿਹਾਸ ਦੀ ਮਨ ਮਰਜ਼ੀ ਨਾਲ ਵਿਆਖਿਆ ਕਰਕੇ ਧੋਣਾ ਚਾਹੁੰਦੇ ਹਨ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਜੋ ਮਨੋਵਿਗਿਆਨ ਵਿੱਚ ਪੀ। ਐੱਚ। ਡੀ। ਹਨ, ਨੇ ਅਜੋਕੇ ਯੁੱਗ ਦੀ ਤਕਨਾਲੋਜੀ ਨੂੰ ਪ੍ਰਾਚੀਨ ਭਾਰਤ ਨਾਲ ਜੋੜਦਿਆਂ ਕਿਹਾ ਸੀ ਕਿ ਪੱਤਰਕਾਰੀ ਦੀ ਸ਼ੁਰੂਆਤ ਮਹਾਂਭਾਰਤ ਯੁੱਗ ਵੇਲੇ ਹੋਈ ਸੀ ਤੇ ਉਨ੍ਹਾਂ ਨੇ ਨਾਰਦ ਦੀ ਅੱਜ ਦੇ ਗੂਗਲ ਨਾਲ ਤੁਲਨਾ ਕੀਤੀ ਸੀ। ਇਸੇ ਤਰ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਜੋ ਕਿ ਛੋਟੀ ਉਮਰ ਤੋਂ ਹੀ ਆਰ। ਐੱਸ। ਐੱਸ। ਦੀਆਂ ਸ਼ਖਾਵਾਂ ਲਾਉਂਦੇ ਰਹੇ ਹਨ, ਨੇ ਕਿਹਾ ਸੀ ਕਿ "ਨਾਰਦ ਮੁਨੀ ਦੀ ਤਰ੍ਹਾਂ ਗੂਗਲ ਵੀ ਸੂਚਨਾ ਦਾ ਸਰੋਤ ਹੈ"। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਵਿੱਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ੧੦੬ਵੀਂ ਇੰਡੀਅਨ ਵਿਗਿਆਨ ਕਾਂਗਰਸ ਦਾ ਉਦਘਾਟਨ ਕੀਤਾ। ਅਗਲੇ ਦਿਨ ਕੇਂਦਰ ਦੀ ਮੌਜੂਦਾ ਸਰਕਾਰ ਵੱਲੋਂ ਆਂਧਰਾ ਪ੍ਰਦੇਸ਼ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਉ ਨੇ ਇਸ ਵਿਗਿਆਨਕ ਸੰਮੇਲਨ ਵਿੱਚ ਵੀਸੀ ਨਾਗੇਸ਼ਵਰ ਰਾਉ ਨੇ ਜੋ ਹਿੰਦੂ ਮਿੱਥਿਹਾਸ ਦੀ ਹਾਸੋ ਹੀਣੀ ਵਿਆਖਿਆ ਕੀਤੀ ਉਹ ਫੂਕ ਮਾਤਰ ਇਸ ਪ੍ਰਕਾਰ ਹੈ ਕਿ ਉਨ੍ਹਾਂ ਕਿਹਾ ਕਿ ਤ੍ਰੇਤਾ ਯੁੱਗ ਵਿੱਚਲਾ "ਦਸ਼ਅਵਤਾਰ" ਦਾ ਸਿਧਾਂਤ ਡਾਰਵਿਨ ਦੇ ਸਿਧਾਂਤ ਨਾਲੋਂ ਬਿਹਤਰ ਹੈ, ਦਸ਼ਅਵਤਾਰ ਦਾ ਸਿਧਾਂਤ ਡਾਰਵਿਨ ਦੇ ਸਿਧਾਂਤ ਨਾਲੋਂ ਇਸ ਲਈ ਬਿਹਤਰ ਹੈ ਕਿਉਂਕਿ ਉਸ ਸਿਧਾਂਤ ਵਿੱਚ ਇਹ ਦੱਸਿਆ ਹੈ ਕਿ ਜਦੋਂ ਵੀ ਧਰਤੀ ਉੱਤੇ ਕੋਈ ਗੜਬੜ ਹੋਵੇਗੀ, ਉਸੇ ਸਮੇਂ ਭਗਵਾਨ ਵਿਸ਼ਨੂੰ ਅਵਤਾਰ ਲੈ ਕੇ ਉਸ ਨੂੰ ਠੀਕ ਕਰ ਦੇਣਗੇ। ਨਾਗੇਸ਼ਵਰ ਨੇ ਕਾਂਗਰਸ ਜੁੜੇ ਵਿਗਿਆਨਕਾਂ ਨੂੰ 'ਦਸ਼ਅਵਤਾਰ' ਦਾ ਪਾਠ ਪੜ੍ਹਾਉਂਦਿਆਂ ਕਿਹਾ ਕਿ ਭਗਵਾਨ ਵਿਸ਼ਨੂੰ ਦਾ ਪਹਿਲਾ ਅਵਤਾਰ ਮੱਛੀ, ਦੂਜਾ ਕੱਛੂਕੁਮਾ, ਤੀਜਾ ਸੂਰ ਦੇ ਸਿਰ ਵਾਲਾ ਮਨੁੱਖ, ਚੌਥਾ ਸ਼ੇਰ ਦੇ ਸਿਰ ਵਾਲਾ ਮਾਨਵ ਤੇ ਪੰਜਵਾਂ ਮਾਨਵ ਰੂਪ ਵਿੱਚ ਪ੍ਰਗਟ ਹੋਇਆ।
  (ਨੋਟ ਸ਼ਾਇਦ ਇਸੇ ਕਰਕੇ ਹੀ ਪਿਛਲੇ ਸਾਲ ਜਦੋਂ ਲਖਨਊ ਵਿੱਚ ਦੁਸ਼ਹਿਰੇ ਦੇ ਵਿਸ਼ੇਸ਼ ਸਮਾਗਮ ਵਿੱਚ ਨਰਿੰਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤਾਂ ਉਨ੍ਹਾਂ ਨੂੰ ਵਿਸ਼ਨੂੰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਮੋਦੀ ਨੂੰ ਵਿਸ਼ੇਸ਼ ਰੂਪ ਵਿੱਚ ਤੀਰ ਕਮਾਨ ਭੇਟ ਕੀਤਾ ਗਿਆ, ਜਿਸ ਨਾਲ ਉਸ ਨੇ ਨਿਸ਼ਾਨਾ ਵਿੰਨ੍ਹ ਕੇ ਤੀਰ ਚਲਾਇਆ, ਤੀਰ ਤਾਂ ਭਾਵੇਂ ਅੱਗੇ ਜਾਣ ਦੀ ਬਜਾਏ ਹੇਠਾਂ ਡਿੱਗ ਪਿਆ ਤੇ ਮੋਦੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਰਸਮ ਤੋਂ ਬਾਅਦ ਮੋਦੀ ਦੇ ਹੱਥ 'ਤੇ ਬਨਾਉਟੀ ਬਾਂਹ ਚੜ੍ਹਾਈ ਗਈ, ਜਿਸ ਦੇ ਉੱਤੇ ਸੁਦਰਸ਼ਨ ਚੱਕਰ ਸੀ। ਭਗਵਾਨ ਰਾਮ ਨੂੰ ਹਿੰਦੂਆਂ ਵੱਲੋਂ ਤ੍ਰੇਤਾ ਯੁੱਗ ਦਾ ਅਵਤਾਰ ਮੰਨਿਆ ਜਾਂਦਾ ਹੈ, ਜਦੋਂ ਕਿ ਭਗਵਾਨ ਕ੍ਰਿਸ਼ਨ ਨੂੰ ਦੁਆਪਰ ਦੇ ਯੁੱਗ ਦਾ ਅਵਤਾਰ ਮੰਨਿਆ ਜਾਂਦਾ ਹੈ। ਤੀਰ ਕਮਾਨ ਰਾਮ ਜੀ ਦਾ ਹੱਥਿਆਰ ਹੈ, ਜਦੋਂ ਕਿ ਸੁਦਰਸ਼ਨ ਚੱਕਰ ਕ੍ਰਿਸ਼ਨ ਜੀ ਦਾ। ਇਸ ਤਰ੍ਹਾਂ ਨਰਿੰਦਰ ਮੋਦੀ ਜੀ ਦੁਸ਼ਹਿਰੇ ਵਾਲੇ ਦਿਨ ਰਾਮ ਤੇ ਕ੍ਰਿਸ਼ਨ ਦੋਹਾਂ ਅਵਤਾਰਾਂ ਦੇ ਅਵਤਾਰ ਐਲਾਨੇ ਗਏ ਅਤੇ ਚੋਣਾਂ ਦੇ ਦੌਰਾਨ ਮੋਦੀ ਦੀਆਂ ਸਭਾਵਾਂ ਵਿੱਚ 'ਹਰਿ ਹਰਿ ਮੋਦੀ' ਦੇ ਨਾਅਰੇ ਲਾਏ ਗਏ, ਜਦੋਂ ਕਿ ਹਿੰਦੂ ਧਰਮ ਵਿੱਚ 'ਹਰਿ ਹਰਿ ਮਹਾਂਦੇਵ' ਦਾ ਨਾਅਰਾ ਹੈ ਤੇ ਮਹਾਂਦੇਵ ਸ਼ਿਵਜੀ ਦਾ ਨਾਂਅ ਹੈ।" ਹਿੰਦੂ ਧਰਮ ਦੇ ਹਿੰਦੂ ਮਿੱਥਿਹਾਸ ਵਿੱਚ ਇਹੀ ਜਾਦੂਗਰੀ ਸਿਫਤ ਹੈ ਕਿ ਜਿਹਨੂੰ ਮਰਜ਼ੀ, ਜਦੋਂ ਮਰਜ਼ੀ, ਜਿਹਦਾ ਮਰਜ਼ੀ ਅਵਤਾਰ ਬਣਾ ਦਿਉ, ਹਿੰਦੂ ਉਸ ਨੂੰ ਪੂਜਣ ਲੱਗ ਜਾਣਗੇ। ਹਿੰਦੂ ਪੁਜਾਰੀਆਂ ਨੇ ਸ਼ਰਮ ਹਯਾ ਦੇ ਸਾਰੇ ਪੜਦੇ ਪਾੜ ਕੇ ਸ਼ਿਵ ਅਤੇ ਪਾਰਵਤੀ ਨੂੰ ਸਾਰੇ ਸੰਸਾਰ ਦੇ ਸਨਮੁੱਖ ਅਲਫ ਨੰਗੇ ਕਰਕੇ ਪਖਿਆਰ ਦਿੱਤਾ। ਪੁਜਾਰੀਆਂ ਨੇ ਹਿੰਦੂਆਂ ਨੂੰ ਉੁਪਦੇਸ਼ ਦਿੱਤਾ ਕਿ ਇਨ੍ਹਾਂ ਦੋਵਾਂ ਦੇ ਗੁਪਤ ਅੰਗਾਂ ਦੀ ਪੂਜਾ ਕਰੋ, ਮਨ ਇੱਛਤ ਫਲ ਪ੍ਰਾਪਤ ਹੋਣਗੇ ਤਾਂ ਸ਼ਰਧਾ ਵਿੱਚ ਅੰਨ੍ਹੇ ਹੋਏ ਹਿੰਦੂਆਂ ਨੇ ਜਨਣ ਅੰਗਾਂ ਦੀ ਪੂਜਾ ਨੂੰ 'ਪਵਿੱਤਰ ਹੁਕਮ' ਮੰਨਕੇ ਗੁਪਤ ਅੰਗਾਂ, ਸ਼ਿਵਲਿੰਗ ਅਤੇ 'ਯੋਨਿ ਪੀਠ' ਦੀ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ। ਧਨਾਢ ਹਿੰਦੂਆਂ ਨੇ ਤਾਂ ਕਰੋੜਾਂ ਰੁਪਇਆਂ ਦੇ ਮਹਿੰਗੇ ਸ਼ਿਵਲਿੰਗ ਘਰਾਂ ਵਿੱਚ ਵੀ ਸਥਾਪਤ ਕੀਤੇ ਹੋਏ ਹਨ।
   ਅਸੀਂ ਗੱਲ ਕਰ ਰਹੇ ਸੀ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਵਾਈਸ ਚਾਂਸਲਰ ਨਾਗੇਸ਼ਵਰ ਰਾਏ ਦੀ ਜੋ ਹਿੰਦੂ ਮਿੱਥਿਹਾਸ ਦੀ ਵਿਆਖਿਆ ਕਰ ਰਿਹਾ ਸੀ। ਵੀ।ਸੀ। ਨੇ ਇਹ ਵੀ ਕਿਹਾ ਕਿ "ਜਿਹੜੀਆਂ ਗਲਾਈਡਡ ਮਿਜ਼ਾਇਲਾਂ ਬਾਰੇ ਤੁਸੀਂ ਅੱਜ ਗੱਲ ਕਰਦੇ ਹੋ, ਭਗਵਾਨ ਰਾਮ ਪਾਸ ਅਜਿਹੇ ਅਸਤਰ, ਸ਼ਸ਼ਤਰ ਹਜ਼ਾਰਾਂ ਸਾਲ ਪਹਿਲਾਂ ਹੀ ਮੌਜੂਦ ਸਨ, ਜੋ ਨਿਸ਼ਾਨੇ ਨੂੰ ਫੁੰਡਣ ਤੋਂ ਬਾਅਦ ਵਾਪਸ ਆ ਜਾਂਦੇ ਸਨ। ਉਨ੍ਹਾਂ ਕਿਹਾ ਕਿ ਰਮਾਇਣ ਵਿੱਚ ਕਿਹਾ ਗਿਆ ਹੈ ਕਿ ਰਾਵਣ ਕੋਲ ਸਿਰਫ ਪੁਸ਼ਪਕ ਹਵਾਈ ਹਵਾਈ ਜਹਾਜ਼ ਹੀ ਨਹੀਂ, ੨੪ ਕਿਸਮਾਂ ਦੇ ਹੋਰ ਹਵਾਈ ਜਹਾਜ਼ ਸਨ। ਵੀ.ਸੀ. ਮੁਤਾਬਕ ਰਾਵਣ ਨੇ ਆਪਣੇ ਹਵਾਈ ਅੱਡੇ ਵੀ ਬਣਾਏ ਸਨ। ਰਾਵਣ ਆਪਣੇ ਹਵਾਈ ਜਹਾਜ਼ਾਂ ਨੂੰ ਸਿਰਫ ਯੁੱਧ ਲਈ ਹੀ ਨਹੀਂ, ਸਗੋਂ ਆਮ ਆਵਾਜਾਈ ਲਈ ਵੀ ਵਰਤਦਾ ਸੀ (ਪਰ ਵੀ.ਸੀ. ਨੇ ਇਹ ਨਹੀਂ ਦੱਸਿਆ ਕਿ ਰਾਵਣ ਸੀਤਾ ਨੂੰ ਕਿਹੜੇ ਹਵਾਈ ਜਹਾਜ਼ ਵਿੱਚ ਉਧਾਲ ਕੇ ਲੈ ਗਿਆ ਸੀ) ਪਿੱਛੇ ਜਿਹੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਇਕ ਕੇਸ ਚੱਲਿਆ ਸੀ, ਜਿਸ ਵਿੱਚ ਜ਼ਿਕਰ ਆਇਆ ਸੀ ਕਿ ਸ਼੍ਰੀਲੰਕਾ ਦੇ ਕੋਲ ਜੋ ਰਾਮ ਸੇਤੂ ਹੈ, ਕੀ ਉਹ ਭਗਵਾਨ ਰਾਮ ਨੇ ਬਣਾਇਆ ਹੈ ਜਾਂ ਨਹੀਂ। ਭਾਰਤ ਸਰਕਾਰ ਨੇ ਹਲਫਨਾਮਾ ਦਾਇਰ ਕੀਤਾ ਕਿ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਹੈ ਭਗਵਾਨ ਰਾਮ ਦਾ ਅਤੇ ਨਾ ਹੀ ਜ਼ਿਕਰ ਆਉਂਦਾ ਹੈ ਬਈ ਇਥੇ ਪੁਲ ਰਾਮ ਜੀ ਨੇ ਬਣਵਾਇਆ। ਪਰ ਇਹ ਤਾਂ ਸ਼ੇਰ ਦੀ ਪੂਛ ਨੂੰ ਹੱਥ ਲਾਉਣ ਵਾਲੀ ਗੱਲ ਹੋ ਗਈ। ਉੱਚ-ਜਾਤੀਆਂ ਵਾਲੇ ਭੜਕ ਪਏ। ਸਰਕਾਰ ਵੋਟਾਂ ਦੇ ਚੱਕਰ ਕਰਕੇ ਡਰ ਗਈ ਤੇ ਇਤਿਹਾਸ ਤੋਂ ਮੁੱਖ ਮੋੜ ਲਿਆ ਤੇ ਮਿੱਥਿਹਾਸ 'ਤੇ ਆ ਗਈ। ਦਿੱਲੀ ਵਿੱਚ ਇਕ ਕਾਨਫਰੰਸ ਦਸੰਬਰ ੨੦੦੭ ਵਿੱਚ ਹੋਈ, ਜਿਹਦੇ ਵਿੱਚ ਕੋਈ ਇਕ ਹਜ਼ਾਰ (੧੦੦੦) ਇਤਿਹਾਸਕਾਰਾਂ ਨੇ ਭਾਗ ਲਿਆ ਅਤੇ ਕਿਹਾ "ਇਤਿਹਾਸ ਵਿੱਚ ਰਾਮ ਨਹੀਂ ਹਨ (Times of India , ਮਿਤੀ ੩੧-੧੨-੦੭) ਪਰ ਲੋਕ ਮੰਨਦੇ ਹਨ। ਜਦ ਇਤਿਹਾਸ ਵਿੱਚ ਰਾਮ ਹੈ ਹੀ ਨਹੀਂ ਤਾਂ ਉਸ ਨੂੰ ਕੌਣ ਮੰਨਦਾ ਕੌਣ ਨਹੀਂ ਮੰਨਦਾ ਉਹਦੇ ਨਾਲ ਝੂਠ ਦਾ ਸੱਚ ਤਾਂ ਨਹੀਂ ਬਣ ਸਕਦਾ। ਹੁਣ ਜੇ ਕੋਈ ਹਿੰਦੂ ਵਾਈਸ ਚਾਂਸਲਰ ਭਾਰਤ ਨੂੰ ਹਿੰਦੂ ਧਰਮ ਆਧਾਰਿਤ ਰਿਸ਼ੀਆਂ, ਮੁਨੀਆਂ, ਦੇਵੀ, ਦੇਵਤਿਆਂ ਦੇ ਸਮੇਂ ਦਾ ਹੈ ਤਾਂ ਦੇਸ਼ ਵਿੱਚ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਵੀ ਜਾਇਜ਼ ਮੰਨਣਾ ਚਾਹੀਦਾ ਹੈ। ਕਿਉਂਕਿ ਵਿਸ਼ਨੂੰ ਭਗਵਾਨ ਜਲੰਧਰ ਰਾਜੇ ਦੀ ਪਤਨੀ ਵਰਿੰਦਾ ਨਾਲ ਜਬਰ ਜਿਨਾਹ ਕਰਕੇ ਹੀ ਭਗਵਾਨ ਹੈ। ਬ੍ਰਹਮਾ ਆਪਣੀ ਧੀ ਨਾਲ ਸੌ ਸਾਲ ਤੱਕ ਕੁਕਰਮ ਕਰਦਾ ਰਿਹਾ ਤਾਂ ਵੀ ਭਗਵਾਨ ਹੈ। ਕ੍ਰਿਸ਼ਨ ਜੁਆਨ ਲੜਕੀਆਂ ਨਾਲ ਰਾਸ ਲੀਲਾ (ਕਾਮ ਉਤੇਜਿਤ ਨਾਚ) ਰਚਾਉਂਦਾ ਹੈ ਤਾਂ ਵੀ ਸੋਲਾਂ ਕਲਾ ਸੰਪੂਰਨ ਭਗਵਾਨ ਹੈ। ਇੰਦਰ ਪੁਰੀ ਵਿੱਚੋਂ ਉਡਾਰੀ ਮਾਰ ਕੇ ਇੰਦਰ ਜੀ ਗੌਤਮ ਦੀ ਪਤਨੀ ਅਹੱਲਿਆ ਨਾਲ ਜਬਰ ਜਿਨਾਹ ਕਰੇ ਤਾਂ ਵੀ ਪੂਜਯ ਭਗਵਾਨ ਹੈ। ਜਦੋਂ ਗੌਤਮ ਰਿਸ਼ੀ ਨੂੰ ਅਹੱਲਿਆ ਨਾਲ ਜਬਰ ਜਿਨਾਹ ਦਾ ਪਤਾ ਲੱਗਾ ਤੇ ਉਸ ਨੇ ਇੰਦਰ ਨੂੰ ਸ਼ਰਾਪ ਦਿੱਤਾ ਅਤੇ ਅਹੱਲਿਆ ਨੂੰ ਵੀ ਸ਼ਰਾਪ ਦਿੱਤਾ ਕਿ ਤੂੰ ਪੱਥਰ ਬਣ ਜਾਏਂ ਫਿਰ ਇਸ ਸ਼ਰਾਪ ਨੂੰ ਰਾਮ ਜੀ ਨੇ ਆ ਕੇ ਤੋੜਿਆ। ਹੁਣ ਅਹੱਲਿਆ ਦਾ ਨਾਮ ਹਿੰਦੂ ਧਰਮ ਦੀਆਂ ੫ ਮਹਾਨ ਔਰਤਾਂ ਵਿੱਚ ਆਉਂਦਾ ਹੈ, ਇਨ੍ਹਾਂ ਦੀ ਯਾਦ ਵਿੱਚ ਹੁਣ ਕੰਜਕਾਂ ਮਨਾਈਆਂ ਜਾਂਦੀਆਂ ਹਨ ਅਤੇ ਉਹ ਹਿੰਦੂ ਧਰਮ ਦੀਆਂ ਮਹਾਨ ਔਰਤਾਂ ਹਨ (੧) ਅਹੱਲਿਆ (੨) ਦ੍ਰੋਪਦੀ (੩) ਸੀਤਾ (੪) ਤਾਰਾ (੫) ਮੰਨਦੋਦਰੀ। ਤਾਰਾ ਵੀ ਪਹਿਲਾਂ ਵਿਆਹੀ ਹੋਈ ਉਸ ਨੂੰ ਚੰਦਰ ਦੇਵਤਾ ਨੇ ਜਬਰਦਸਤੀ ਗਰਭਵਤੀ ਕਰ ਦਿੱਤਾ ਸੀ।

ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ