image caption:

ਰਾਹੁਲ ਨੇ ਮੋਦੀ ਤੋਂ ਪੁੱਛਿਆ ਹੁਣ ਚੀਨ ਤੋਂ ਕਿਉਂ ਲੱਗਦਾ ਡਰ?

ਨਵੀਂ ਦਿੱਲੀ: ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਸੰਘ (ਯੂਐਨਐਚਸੀ) &lsquoਚ ਬੁੱਧਵਾਰ ਦੇਰ ਰਾਤ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜਹਰ ਨੂੰ ਆਲਮੀ ਅੱਤਵਾਦੀ ਐਲਾਨੇ ਜਾਣ ਤੋਂ ਇੱਕ ਵਾਰ ਫੇਰ ਬਚਾ ਲਿਆ। ਇਸ &lsquoਤੇ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਮੋਦੀ ਕਮਜ਼ੋਰ ਹੈ ਤੇ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਡਰਦੇ ਹਨ। ਜਦੋਂਕਿ ਚੀਨ ਨੇ ਭਾਰਤ ਦਾ ਵਿਰੋਧ ਕੀਤਾ ਤਾਂ ਮੋਦੀ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ।
ਇਸ &lsquoਤੇ ਭਾਜਪਾ ਨੇ ਜਵਾਬ ਦਿੱਤਾ ਕਿ ਵਿਦੇਸ਼ ਨੀਤੀ ਟਵਿੱਟਰ ਨਾਲ ਨਹੀਂ ਚਲਦੀ। 10 ਸਾਲ &lsquoਚ ਇਹ ਚੌਥੀ ਵਾਰ ਹੈ ਜਦੋਂ ਚੀਨ ਨੇ ਮਸੂਦ ਮੁੱਦੇ &lsquoਤੇ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਹੈ। ਅਜਹਰ ਨੂੰ ਆਲਮੀ ਅੱਤਵਾਦੀ ਐਲਾਨੇ ਜਾਣ ਲਈ 27 ਫਰਵਰੀ ਨੂੰ ਫਰਾਂਸ, ਬ੍ਰਿਟਨ ਤੇ ਅਮਰੀਕਾ ਨੇ ਨਵਾਂ ਮਤਾ ਪੇਸ਼ ਕੀਤਾ ਸੀ। ਇਸ &lsquoਤੇ ਇਤਰਾਜ਼ ਸੀਮਾ ਖ਼ਤਮ ਹੋਣ ਤੋਂ ਠੀਕ ਇੱਕ ਘੰਟਾ ਪਹਿਲ਼ਾਂ ਚੀਨ ਨੇ ਇਸ &lsquoਤੇ ਅੜਿੱਕਾ ਪਾ ਦਿੱਤਾ।

ਨਿਊਜ਼ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ 10 ਤੋਂ ਜ਼ਿਆਦਾ ਦੇਸ਼ਾਂ ਨੇ ਇਸ ਪ੍ਰਸਤਾਅ ਦਾ ਸਮਰਥਨ ਕੀਤਾ। ਚੀਨ ਨੇ ਕਿਹਾ ਕਿ ਉਹ ਬਿਨਾ ਸਬੂਤਾਂ ਦੇ ਕਾਰਵਾਈ ਦੇ ਖਿਲਾਫ ਹੈ। ਇਹੀ ਗੱਲ ਚੀਨ ਨੇ ਤਿੰਨ ਦਿਨ ਪਹਿਲਾਂ ਕੀਤੀ ਸੀ। ਇਸ &lsquoਤੇ ਅਮਰੀਕਾ ਨੇ ਚੀਨ ਨੂੰ ਕਿਹਾ ਸੀ ਕਿ ਉਹ ਸਮਝਦਾਰੀ ਨਾਲ ਕੰਮ ਲਵੇ ਕਿਉਂਕਿ ਭਾਰਤ-ਪਾਕਿ &lsquoਚ ਸ਼ਾਂਤੀ ਲਈ ਮਸੂਦ ਨੂੰ ਆਲਮੀ ਅੱਤਵਾਦੀ ਐਲਾਨ ਕਰਨਾ ਜ਼ਰੂਰੀ ਹੈ।