image caption:

ਅਮੀਸ਼ਾ ਪਟੇਲ ‘ਤੇ ਲੱਗਾ 2.5 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ, ਕੇਸ ਦਰਜ

 ਬਾਲੀਵੁਡ ਦੀ ਮੰਨੀ &ndash ਪ੍ਰਮੰਨੀ ਅਦਾਕਾਰਾ ਅਮੀਸ਼ਾ ਪਟੇਲ ਭਾਵੇ ਹੀ ਬਾਲੀਵੁੱਡ ਦੀਆਂ ਫਿਲਮਾਂ ਤੋਂ ਦੂਰ ਹੈ ਪਰ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ &lsquoਚ ਛਾਈ ਰਹਿੰਦੀ ਹੈ। ਅਮੀਸ਼ਾ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਆਪਣੀਆਂ ਸ਼ੇਅਰ ਕਰ ਸੁਰਖੀਆਂ &lsquoਚ ਆ ਜਾਂਦੀ ਹੈ। ਕਈ ਤਸਵੀਰਾਂ ਕਰਕੇ 44 ਸਾਲ ਦੀ ਅਮੀਸ਼ਾ ਟ੍ਰੋਲਰਸ ਦੇ ਨਿਸ਼ਾਨੇ &lsquoਤੇ ਵੀ ਆ ਚੁੱਕੀ ਹੈ। ਹਾਲ ਹੀ &lsquoਚ ਉਹਨਾਂ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ।

ਅਮੀਸ਼ਾ ਪਟੇਲ &lsquoਤੇ ਧੋਖਾਧੜੀ ਦਾ ਇਲਜ਼ਾਮ ਲੱਗਾ ਹੈ। ਇਸ ਧੋਖਾਧੜੀ ਦੇ ਪਿੱਛੇ ਜੋ ਕਹਾਣੀ ਦੱਸੀ ਜਾ ਰਹੀ ਹੈ ਉਹ ਤਾਂ ਹੋਰ ਵੀ ਹੈਰਾਨ ਕਰਨ ਵਾਲੀ ਹੈ। ਦਰਅਸਲ, ਇੱਕ ਫਿਲਮ ਮੇਕਰ ਅਜੇ ਕੁਮਾਰ ਸਿੰਘ ਨੇ ਅਮੀਸ਼ਾ ਪਟੇਲ ਅਤੇ ਉਹਨਾਂ ਦੇ ਬਿਜਨੈੱਸ ਪਾਰਟਨਰ ਕੁਣਾਲ ਦੇ ਖਿਲਾਫ ਧੋਖਾਧੜੀ ਦਾ ਇਲਜ਼ਾਮ ਲਾਇਆ ਹੈ।

ਫਿਲਮਮੇਕਰ ਨੇ ਦੱਸਿਆ ਕਿ ਅਦਾਕਾਰਾ ਨੇ ਇੱਕ ਫਿਲਮ ਲਈ ਉਹਨਾਂ ਤੋਂ 2.5 ਕਰੋੜ ਰੁਪਏ ਲਏ ਸੀ। ਰਿਪੋਰਟ ਅਨੁਸਾਰ ਫਿਲਮਮੇਕਰ ਨੇ ਅਮੀਸ਼ਾ ਤੇ ਕੁਣਾਲ ਦੀ ਫਿਲਮ ਦੇਸੀ ਮੈਜ਼ਿਕ ਲਈ 2.5 ਕਰੋੜ ਰੁਪਏ ਦਿੱਤੇ ਸੀ। ਜਿਸ ਤੋਂ ਬਾਅਦ ਫਿਲਮ ਸਾਲ 2013 &lsquoਚ ਬਣਨੀ ਸ਼ੁਰੂ ਹੋਣੀ ਸੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਫਿਲਮਮੇਕਰ ਨੇ ਆਪਣੇ ਬਿਆਨ &lsquoਚ ਕਿਹਾ ਕਿ ਅਮੀਸ਼ਾ ਨੇ ਵਾਅਦਾ ਕੀਤਾ ਸੀ ਕਿ ਫਿਲਮ 2018 ਤੱਕ ਪੂਰੀ ਹੋ ਜਾਵੇਗੀ ਜਿਸ ਤੋਂ ਬਾਅਦ ਰਿਲੀਜ਼ ਕਰ ਦਿੱਤੀ ਜਾਏਗੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਫਿਲਮ ਰਿਲੀਜ਼ ਹੁੰਦੇ ਹੀ ਉਹ ਇਹ ਸਾਰਾ ਪੈਸਾ ਵਿਆਜ ਸਮੇਤ ਵਾਪਸ ਕਰ ਦੇਵੇਗੀ।

ਫਿਲਮਮੇਕਰ ਨੇ ਦੱਸਿਆ ਕਿ ਜਦੋਂ ਮੈਂ ਅਮੀਸ਼ਾ ਤੋਂ ਪੈਸੇ ਲੈਣ ਗਿਆ ਤਾਂ ਉਹਨਾਂ ਨੇ ਮੈਨੂੰ ਤਿੰਨ ਕਰੋੜ ਦਾ ਚੈੱਕ ਦਿੱਤਾ ਤੇ ਜਦੋਂ ਮੈਂ ਚੈੱਕ ਬੈਂਕ &lsquoਚ ਲਾਇਆ ਤਾਂ ਉਹ ਚੈੱਕ ਬਾਊਂਸ ਹੋ ਗਿਆ। ਉਹਨਾਂ ਅੱਗੇ ਕਿਹਾ ਕਿ ਜਦੋਂ ਮੈਂ ਬਾਊਂਸ ਚੈੱਕ ਲੈ ਕੇ ਅਮੀਸ਼ਾ ਕੋਲ ਗਿਆ ਤਾਂ ਉਹਨਾਂ ਨੇ ਮੈਨੂੰ ਪੈਸੇ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਅਤੇ ਪਾਵਰਫੁੱਲ ਲੋਕਾਂ ਦੇ ਨਾਲ ਮੈਨੂੰ ਤਸਵੀਰਾਂ ਭੇਜ ਕੇ ਧਮਕੀ ਦੇਣ ਲੱਗੀ।

ਫਿਲਮ ਮੇਕਰ ਤੋਂ ਇਲਾਵਾ ਇੱਕ ਈਵੈਂਟ ਕੰਪਨੀ ਨੇ ਵੀ ਅਮੀਸ਼ਾ &lsquoਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਅਮੀਸ਼ਾ ਦੇ ਨਾਲ ਹੋਰ ਚਾਰ ਲੋਕਾਂ &lsquoਤੇ ਵੀ ਧੋਖਾਧੜੀ ਦਾ ਇਲਜ਼ਾਮ ਲੱਗਾ ਹੈ। ਹਾਲਾਂਕਿ ਇਹਨਾਂ ਮਾਮਲਿਆ &lsquoਤੇ ਅਜੇ ਤੱਕ ਅਮੀਸ਼ਾ ਵੱਲੋਂ ਕੋਈ ਵੀ ਰਿਐਕਸ਼ਨ ਨਹੀਂ ਆਇਆ ਹੈ।