image caption:

ਮੋਦੀ ਨੂੰ ਵੋਟ ਨਾ ਦੇਣ ਦੀ ਲਈ ਫ਼ਿਲਮ ਨਿਰਮਾਤਾਵਾਂ ਨੇ ਚਲਾਈ ਮੁਹਿੰਮ

ਨਵੀਂ ਦਿੱਲੀ : ਭਾਰਤੀ ਫ਼ਿਲਮ ਸਨਅਤ ਨਾਲ ਜੁੜੇ ਕਰੀਬ 100 ਲੋਕਾਂ ਨੇ ਸ਼ੁਕਰਵਾਰ ਨੂੰ ਦੇਸ਼ ਦੀ ਜਨਤਾ ਨੂੰ 2019 ਦੀਆਂ ਲੋਕ ਸਭਾ ਚੋਣਾਂ &lsquoਚ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ। ਫ਼ਿਲਮ ਪ੍ਰੋਡਿਊਸਰਰਸ ਨੇ ਇੱਕ ਵੈਬਸਾਇਟ 'www.artistunitindia.com&rsquo &lsquoਤੇ ਇਹ ਅਪੀਲ ਕੀਤੀ ਹੈ। ਜਿਨ੍ਹਾਂ ਨੇ ਕਿਹਾ ਹੈ ਕਿ ਫ਼ਿਲਮ ਮੇਕਰਸ ਦੇਸ਼ ਦੇ ਲੋਕਤੰਤਰ ਦੀ ਰੱਖਿਆ ਲਈ ਇੱਕਠੇ ਆਏ ਹਨ।

ਇਹ ਸਾਰੇ ਫ਼ਿਲਮ ਨਿਰਮਾਤਾਵਾਂ ਨੂੰ ਜ਼ਿਆਦਾਤਰ ਇੰਡੀਪੈਂਡਟ ਸਿਨੇਮਾ ਬਣਾਉਨ ਲਈ ਜਾਣੇ ਜਾਂਦੇ ਹਨ। ਇਨ੍ਹਾਂ ਨੇ ਆਪਣੇ ਬਿਆਨ &lsquoਚ ਕਿਹਾ, &ldquoਸਾਡਾ ਦੇਸ਼ ਹੁਣ ਤਕ ਸਭ ਤੋਂ ਮੁਸ਼ਕਿਲ ਸਮੇਂ ਤੋਂ ਲੰਘ ਰਿਹਾ ਹੈ। ਸਭਿਆਚਾਰਕ ਤੌਰ &lsquoਤੇ ਜਿਉਂਦੇ ਅਤੇ ਭੁਗੌਲਿਕ ਤੌਰ &lsquoਚ ਵੱਖ, ਅਸੀਂ ਇੱਕ ਦੇਸ਼ ਤੇ ਰੂਪ &lsquoਣ ਇੱਕਜੂਟ ਰਹੇ ਹਾਂ। ਇਸ ਦੇਸ਼ ਦਾ ਨਾਗਰਿਕ ਹੋਣਾ ਸਭ ਤੋਂ ਮਹਾਨ ਅਹਿਸਾਸ ਰਿਹਾ ਹੈ&hellip ਪਰ ਹੁਣ ਇਹ ਸਭ ਕੁਝ ਦਾਅ &lsquoਤੇ ਹੈ।&rdquo

ਇਸ ਮੁਤਾਬਕ, &ldquoਜੇਕਰ ਅਸੀਂ ਆਉਣ ਵਾਲੀ ਲੋਕਸਭਾ ਚੋਣਾਂ &lsquoਚ ਦਿਮਾਗ ਨਾਲ ਸਰਕਾਰ ਨਹੀ ਚੁਣਾਗੇ ਤਾਂ ਫਾਸ਼ੀਵਾਦ ਦਾ ਖ਼ਤਰਾ ਆਪਣੀ ਪੂਰੀ ਤਾਕਤ ਨਾਲ ਸਾਡੇ &lsquoਤੇ ਹਮਲਾ ਕਰੇਗਾ।&rdquo

ਬਿਆਨ ਦੀ ਸਮਾਪਤੀ ਇੱਕ ਅਪੀਲ ਨਾਲ ਕੀਤੀ ਗਈ, &ldquoਅਸੀਂ ਆਪ ਸਭ ਤੋਂ ਨੁਕਸਾਨਦੇਹ ਸਰਕਾਰ ਨੂੰ ਸੱਤਾ &lsquoਚ ਆਉਣ ਤੋਂ ਰੋਕਣ ਲਈ ਆਪਣੀ ਤਾਕਤ ਮੁਤਾਬਕ ਸਭ ਕੁਝ ਕਰਨ ਦੀ ਅਪੀਲ ਕਰਦੇ ਹਾਂ। ਤੁਸੀ ਅਜਿਹੀ ਸਰਕਾਰ ਚੁਣੋ ਜੋ ਸੰਵਿਧਾਨ ਦਾ ਆਦਰ ਕਰੇ ਅਤੇ ਹਰ ਤਰ੍ਹਾਂ ਦੇ ਸੈਂਸਰਸ਼ਿਪ ਤੋਂ ਪਰਹੇਜ਼ ਕਰੇ।&rdquo