image caption:

ਮੁਹੰਮਦ ਨਬੀ ਨੇ 4 ਵਿਕਟਾਂ ਹਾਸਿਲ ਕਰ ਬਣਾਇਆ ਨਵਾਂ ਰਿਕਾਰਡ

 ਹੈਦਰਾਬਾਦ : IPL ਦੇ 11ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਸਨਰਾਈਜ਼ਰਸ ਹੈਦਰਾਬਾਦ ਨੂੰ 118 ਦੌੜਾਂ ਨਾਲ ਹਰਾਇਆ ਸੀ। ਜਿਸ ਕਾਰਨ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।

ਹੈਦਰਾਬਾਦ ਦੀ ਇਸ ਜਿੱਤ ਵਿੱਚ ਬੇਅਰਸਟੋ ਅਤੇ ਵਾਰਨਰ ਵਰਗੇ ਬੱਲੇਬਾਜ਼ਾਂ ਦੀ ਪਾਰੀ ਦੇ ਨਾਲ-ਨਾਲ ਮੁਹੰਮਦ ਨਬੀ ਦੀ ਗੇਂਦਬਾਜ਼ੀ ਦਾ ਵੀ ਵੱਡਾ ਯੋਗਦਾਨ ਰਿਹਾ ਹੈ।  ਮੁਹੰਮਦ ਨਬੀ ਨੇ ਸਹੀ ਸਮੇਂ &lsquoਤੇ ਬੈਂਗਲੁਰੂ ਦੇ ਖਿਡਾਰੀਆਂ ਨੂੰ ਆਊਟ ਕਰ ਕੇ ਉਨ੍ਹਾਂ ਨੂੰ ਟੀਚੇ ਤੱਕ ਪਹੁੰਚਣ ਤੋਂ ਰੋਕਿਆ।

ਤੁਹਾਨੂੰ ਇਥੇ ਦੱਸ ਦੇਈਏ ਕਿ ਮੁਹੰਮਦ ਨਬੀ ਨੇ ਆਪਣੇ 4 ਓਵਰਾਂ ਵਿੱਚ 11 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ, ਜਿਸ ਨਾਲ ਉਨ੍ਹਾਂ ਨੇ ਆਪਣੇ ਨਾਂ ਇਕ ਖਾਸ ਰਿਕਾਰਡ ਵੀ ਕਰ ਲਿਆ।

ਇਸ ਤੋਂ ਪਹਿਲਾਂ IPL ਵਿੱਚ ਭੁਵਨੇਸ਼ਵਰ ਕੁਮਾਰ ਨੇ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਹੈਦਰਾਬਾਦ ਵਿੱਚ ਖੇਡੇ ਗਏ ਮੈਚ ਵਿੱਚ19 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ।

ਉੱਥੇ ਹੀ ਸਾਲ 2014 ਵਿੱਚ ਭੁਵਨੇਸ਼ਵਰ ਨੇ ਰਾਜਸਥਾਨ ਖਿਲਾਫ ਖੇਡੇ ਗਏ ਮੈਚ ਵਿੱਚ 4 ਓਵਰਾਂ ਵਿੱਚ 14 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ। ਜਿਸ ਕਾਰਨ ਇਹ ਰਿਕਾਰਡ ਪਹਿਲਾਂ ਉਸਦੇ ਨਾਮ ਸੀ। ਜ਼ਿਕਰਯੋਗ ਹੈ ਕਿ ਮੁਹੰਮਦ ਨਬੀ ਨੇ ਇਸ ਮੈਚ ਵਿੱਚ ਪਾਰਥਿਵ ਪਟੇਲ, ਸ਼ਿਰਮੋਨ ਹੇਟਮਾਇਰ, ਏ. ਬੀ. ਡਿਵਿਲੀਅਰਜ਼ ਅਤੇ ਸ਼ਿਵਮ ਦੂਬੇ ਨੂੰ ਆਊਟ ਕੀਤਾ। ਤੁਹਾਨੂੰ ਦੱਸ ਦੇਈਏ ਕਿ ਮੁਹੰਮਦ ਨਬੀ ਅਫਗਾਨਿਸਤਾਨ ਦੇ ਖਿਡਾਰੀ ਹਨ ਜੋ ਕਿ IPL ਵਿੱਚ ਤਹਿਲਕਾ ਮਚਾ ਰਹੇ ਹਨ।