image caption: ਭਾਈ ਜੋਧ ਸਿੰਘ ਜੀ

ਭਾਈ ਜੋਧ ਸਿੰਘ ਜੀ ਨਵੀਂ ਦਿੱਲੀ ਵਿਖੇ ਸਦੀਵੀ ਵਿਛੋੜਾ ਦੇ ਗਏ

ਸਰੀ ਕੈਨੇਡਾ-ਅਖੰਡ ਕੀਰਤਨੀ ਜਥੇ ਦੇ ਪੁਰਾਤਨ ਸਿੰਘ ਤੇ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਸਮਕਾਲੀ ਭਾਈ ਜੋਧ ਸਿੰਘ ਜੀ ਨਵੀਂ ਦਿਲੀ ਵਿਖੇ ਥੋੜ੍ਹਾ ਚਿਰ ਬਿਮਾਰ ਰਹਿਣ ਬਾਅਦ 97 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਏ । ਜਿਨ੍ਹਾਂ ਦਾ ਅੰਤਮ ਸੰਸਕਾਰ ਅਗਲੇ ਦਿਨ 30 ਅਪ੍ਰੈਲ 2019 ਨੂੰ ਪੰਜਾਬੀ ਬਾਗ ਸ਼ਮਸ਼ਾਨਘਾਟ ਦੁਪਹਿਰ ਬਾਅਦ ਚਾਰ ਵਜੇ ਕੀਤਾ ਗਿਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਭਰ ਚੋਂ ਉਨ੍ਹਾਂ ਦੇ ਸੰਗੀਸਾਥੀ, ਸਨੇਹੀ ਉਨ੍ਹਾਂ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪੁੱਜੇ । ਜਿਨ੍ਹਾਂ ਵਿੱਚ ਭਾਈ ਸੰਤੋਖ ਸਿੰਘ ਮਾਲਵੀਆਨਗਰ, ਭਾਈ ਹਰਬੰਸ ਸਿੰਘ ਨਿਰਮਾਨ ਵਿਹਾਰ, ਭਾਈ ਨਰਿੰਦਰਬੀਰ ਸਿੰਘ ਗਾਮਾ, ਭਾਈ ਮਨਜੀਤ ਸਿੰਘ ਐਸ ਬੀ ਆਈ, ਭਾਈ ਗਿਆਨ ਸਿੰਘ ਗਿੱਲ, ਭਾਈ ਪਰਮਜੀਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਬਖਸ਼ੀਸ਼ ਸਿੰਘ ਫਗਵਾੜੇ, ਭਾਈ ਮਨਿੰਦਰਜੀਤ ਸਿੰਘ ਲੁਧਿਆਣਾ, ਭਾਈ ਬਲਦੇਵ ਸਿੰਘ ਅੰਬਾਲਾ, ਭਾਈ ਜਸਪਾਲ ਸਿੰਘ ਚੰਡੀਗੜ੍ਹ, ਭਾਈ ਮੋਹਨ ਸਿੰਘ ਫਰੀਦਾਬਾਦ, "ਸਿੱਖ ਹੋਮ" ਚੰਡੀਗੜ੍ਹ ਵੱਲੋਂ ਕੁਲਦੀਪ ਸਿੰਘ ਚਾਵਲਾ, ਨਿਸ਼ਕਾਮ ਗੁਰਮਤ ਪ੍ਰਕਾਸ਼ ਸੇਵਾ ਸੁਸਾਇਟੀ ਚੰਡੀਗੜ੍ਹ ਵਲੋਂ ਨਰਿੰਦਰਬੀਰ ਸਿੰਘ ਤੇ ਹੋਰ ਅਨੇਕ ਸਿੱਖ ਸੰਸਥਾਵਾਂ ਦੀ ਪ੍ਰਤੀਨਿਧ ਹਾਜ਼ਰੀ ਸੀ ।
 ਆਪ ਦੇ ਨਮਿਤ ਭੋਗ ਤੇ ਅੰਤਮ ਅਰਦਾਸ ਸਮਾਗਮ ਗੁਰਦੁਆਰਾ ਰਕਾਬ ਗੰਜ ਨਵੀਂ ਦਿੱਲੀ ਵਿਖੇ 5 ਮਈ ਦਿਨ ਐਤਵਾਰ ਅੰਮ੍ਰਿਤ ਵੇਲੇ ਤੋਂ ਦੁਪਹਿਰ ਦੋ ਵਜੇ ਅੰਤਮ ਅਰਦਾਸ ਕੀਤੀ ਜਾਵੇਗੀ । ਜਿਸ ਵਿੱਚ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸੰਗੀ ਸਾਥੀ ਤੇ ਸੁਨੇਹੀ ਆਪਣੀ ਹਾਜ਼ਰੀ ਭਰਨਗੇ । ਭਾਈ ਜੋਧ ਸਿੰਘ ਦਾ ਜਨਮ 21 ਜਨਵਰੀ 1922 ਪਿੰਡ ਸਰਹਾਲ ਕਾਜੀਆਂ ਜ਼ਿਲਾ ਨਵਾਂ ਸ਼ਹਿਰ ਵਿੱਚ ਹੋਇਆ । ਉਨ੍ਹਾਂ ਆਪਣੀ ਜ਼ਿੰਦਗੀ ਭਾਰਤੀ ਰੇਲਵੇ ਵਿੱਚ ਸਰਵਿਸ ਕੀਤੀ । ਸੰਨ 1955 ਤੱਕ ਸ਼ਿਮਲਾ ਤੇ ਫਿਰ ਉਹ ਸੰਨ 1972 ਵਿੱਚ ਰੇਲਵੇ ਦੇ ਉਚ ਪਦ ਤੋਂ ਸੇਵਾ ਮੁਕਤ ਹੋਏ । ਉਨ੍ਹਾਂ ਵੱਲੋਂ ਭਾਈ ਸਾਹਿਬ ਰਣਧੀਰ ਸਿੰਘ ਨਾਰੰਗਵਾਲ ਜੀਵਨ ਬ੍ਰਿਤਾਂਤ "ਸੋਨ ਚਿੜੀ ਚੜੀ ਗੈਣਿ" ਜੋ ਪਹਿਲੀ ਵਾਰ ਸੰਨ 2002 ਵਿੱਚ ਪ੍ਰਕਾਸ਼ਿਤ ਹੋਈ ਅਤੇ ਉਹ "ਤਵਾਰੀਖ ਅਖੰਡ ਕੀਰਤਨ ਜਥਾ" ਰਚਿਤ ਪੁਸਤਕ ਦੇ ਕਰਤਾ ਸਨ । ਇਹ ਦੋਨੋਂ ਪੁਸਤਕਾਂ ਆਲਮੀ ਜਗਤ ਵਿੱਚ ਚਰਚਿਤ ਦਾ ਵਿਸ਼ਾ ਹਨ । ਉਹ ਆਪਣੇ ਪਿੱਛੇ ਦੋ ਸਪੁੱਤਰੀਆਂ ਬੀਬੀ ਜਤਿੰਦਰ ਕੌਰ (ਦਿੱਲੀ) ਤੇ ਬੀਬੀ ਮਨਜੀਤ ਕੌਰ (ਚੰਡੀਗੜ੍ਹ) ਪੜ੍ਹੀਆਂ ਲਿਖੀਆਂ ਨਿਪੁੰਨ ਤੇ ਅਗਿਆਕਾਰ ਛੱਡ ਗਏ ਹਨ । ਜਿਨ੍ਹਾਂ ਭਾਈ ਜੋਧ ਸਿੰਘ ਜੀ ਦੀ ਸੋਚ ਤੇ ਵਿਚਾਰਾਂ ਨੂੰ ਉਨ੍ਹਾਂ ਦੀ ਮੌਤ ਤੋਂ ਮਗਰੋਂ ਵਿਕਸਤ ਕਰਨ ਦਾ ਮਨ ਬਣਾਇਆ ਹੈ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਦੀਵੀ ਵਿਛੋੜੇ 'ਤੇ ਸ਼ੋਕ ਸੁਨੇਹੇ ਪੁੱਜ ਰਹੇ ਹਨ । ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਅਦਾਰਾ ਪੰਜਾਬ ਟਾਈਮਜ਼ ਵੱਲੋਂ ਉਨ੍ਹਾਂ ਦੇ ਸਦੀਵੀ ਵਿਛੋੜੇ 'ਤੇ ਡੂੰਘਾ ਅਫ਼ਸੋਸ ਜ਼ਹਿਰ ਕਰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ।